ਕੋਟਕਪੂਰਾ—ਅਣਜਾਣ ਬਾਇਕ ਸਵਾਰ ਲੁਟੇਰੇ ਵੱਲੋਂ ਸਥਾਨਕ ਸਾਂਝ ਕੇਂਦਰ ਦੇ ਸਕੱਤਰ ਦਾ ਮੋਬਾਇਲ ਖੋਹ ਕੇ ਲੈ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਸਾਂਝ ਕੇਂਦਰ ਕੋਟਕਪੂਰਾ ਦੇ ਸਕੱਤਰ ਦਵਿੰਦਰ ਨੀਟੂ ਦੁਪਹਿਰ 2 ਵਜੇ ਦੇ ਕਰੀਬ ਮੁਹੱਲਾ ਲਾਜਪਤ ਨਗਰ ਸਥਿਤ ਆਪਣੇ ਨਿਵਾਸ ਸਥਾਨ ਤੋਂ ਫੋਨ 'ਤੇ ਗਲਬਾਤ ਕਰਦੇ ਹੋਏ ਬਾਹਰ ਨਿਕਲੇ। ਪਿਛੋ ਦੀ ਆਏ 3 ਬਾਇਕ ਸਵਾਰ ਲੁਟੇਰਿਆਂ ਨੇ ਉਨ੍ਹਾਂ ਨੂੰ ਥੱਕਾ ਮਾਰ ਕੇ ਮੋਬਾਇਲ ਖੋਹ ਕੇ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਵਿੰਦਰ ਨੀਟੂ ਨੇ ਕਿਹਾ ਕਿ ਕੋਟਕਪੂਰਾ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਮੋਬਾਇਲ, ਪਰਸ ਅਤੇ ਹੋਰ ਲੁੱਟ-ਖੋਹ ਦੀਆਂ ਵਾਰਦਾਤ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਲੋਕਾਂ ਦੀ ਸੁਰੱਖਿਆ ਵੱਲ ਧਿਆਨ ਦਿੰਦੇ ਹੋਏ ਪੁਲਸ ਵੱਲੋਂ ਚੌਕਸੀ ਵਧਾਈ ਜਾਵੇ।
ਤਰਨਤਾਰਨ : ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਟਰੱਕ 'ਚ ਸਵਾਰ ਸ਼ਰਧਾਲੂ ਝੂਲਸੇ, 3 ਦੀ ਹਾਲਤ ਗੰਭੀਰ
NEXT STORY