ਚਾਉਕੇ (ਰਜਿੰਦਰ)— ਬੀਤੇ ਦਿਨੀਂ ਰਾਮਪੁਰਾ ਪੁਲਸ ਨੇ ਜਿਸ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਸੀ, ਉਸਦੇ ਦੇ ਸੰਬੰਧ ਵਿਚ ਥਾਣਾ ਸਦਰ ਰਾਮਪੁਰਾ ਨੇ ਨਵਦੀਪ ਸਿੰਘ ਗਿੱਲ ਕਲਾਂ ਤੇ ਦੀਪੂ ਮਹਿਤਾ ਰਾਮਪੁਰਾ ਨੂੰ ਇਕ ਸਕਾਰਪੀਓ ਕਾਰ ਸਮੇਤ ਕਾਬੂ ਕੀਤਾ ਹੈ। ਜਦਕਿ ਨਿਸ਼ਾਨਦੇਹੀ 'ਤੇ ਇਨ੍ਹਾਂ ਕੋਲੋਂ 2 ਹੋਰ ਕਾਰਾਂ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਤੋਂ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ, ਬੰਟੀ, ਲਦੇਨ, ਵਿੱਕੀ ਭਾਈਕਾ, ਮਨੀ ਪੰਡਤ ਵਾਸੀ ਮੰਡੀ ਕਲਾਂ, ਲਵਲੀ ਵਾਸੀ ਫੂਲ, ਮਖਾਨਾ ਵਾਸੀ ਰਾਮਪੁਰਾ ਸਣੇ ਕੁੱਲ ਇਨ੍ਹਾਂ ਦਾ 24 ਜਣਿਆਂ ਦਾ ਗੈਂਗ ਹੈ। ਇਨ੍ਹਾਂ ਕੋਲੋਂ ਹੋਰ ਵੀ ਚੋਰੀ ਕੀਤੀਆਂ ਗਈਆਂ ਚੀਜਾਂ ਮਿਲਣ ਦੀ ਆਸ ਹੈ। ਉਕਤ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਕਾਰ ਦੀ ਟੱਕਰ ਨਾਲ ਇਕ ਬੱਚੇ ਦੀ ਮੌਤ ਦੂਸਰਾ ਗੰਭੀਰ ਜ਼ਖਮੀ
NEXT STORY