ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੰਜੀਵ ਅਰੋੜਾ ਨਾਲ ਜੁੜੀਆਂ ਫਰਮਾਂ ਵਿਚ ਹੋਈਆਂ ਕਥਿਤ ਵਿੱਤੀ ਬੇਨਿਯਮੀਆਂ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਜਾਂਚ ਵਿਚ 157.12 ਕਰੋੜ ਦੀਆਂ ਫਰਜ਼ੀ ਸੇਲਾਂ ਅਤੇ ਬੋਗਸ ਐਕਸਪੋਰਟ ਦੇ ਮਾਮਲੇ ਸਾਹਮਣੇ ਆਏ ਹਨ। ਮਜੀਠੀਆ ਅਨੁਸਾਰ ਸ਼ੈੱਲ ਇਕਾਈਆਂ ਅਤੇ ਜਾਅਲੀ ਖਰੀਦ ਬਿੱਲਾਂ ਰਾਹੀਂ 157.12 ਕਰੋੜ ਦੀਆਂ ਫਰਜ਼ੀ ਸੇਲਾਂ ਅਤੇ ਬੋਗਸ ਐਕਸਪੋਰਟ ਤਿਆਰ ਕੀਤੇ ਗਏ ਸਨ। ਇਸ ਕਥਿਤ ਘੁਟਾਲੇ ਵਿਚ 102.50 ਕਰੋੜ ਦਾ ਐਕਸਪੋਰਟ ਸਿਰਫ਼ ਦੋ ਯੂ. ਏ. ਈ. ਸਥਿਤ ਇਕਾਈਆਂ ਰਾਹੀਂ ਰੂਟ ਕੀਤਾ ਗਿਆ ਸੀ। ਈ. ਡੀ. ਨੂੰ ਫੇਮਾ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵਿਦੇਸ਼ੀ ਇਕਾਈਆਂ ਰਾਹੀਂ ਫੰਡਾਂ ਦੀ 'ਰਾਊਂਡ-ਟ੍ਰਿਪਿੰਗ' ਦਾ ਸ਼ੱਕ ਹੈ। ਇਸ ਵਿਚ ਵਿਦੇਸ਼ੀ ਇਕਾਈ 'Fortbel Telecom FZCO' ਦਾ ਸਬੰਧ 'Fortbel Gadgets Private Limited' ਨਾਲ ਦੱਸਿਆ ਗਿਆ ਹੈ, ਜੋ ਹੇਮੰਤ ਸੂਦ ਅਤੇ ਚੰਦਰ ਸ਼ੇਖਰ ਨਾਲ ਜੁੜੀ ਹੋਈ ਹੈ।

ਮਜੀਠੀਆ ਮੁਤਾਬਕ ED ਨੇ ਸੰਜੀਵ ਅਰੋੜਾ ਨੂੰ 'Hampton Sky Realty Limited' ਦਾ ਡਾਇਰੈਕਟਰ, ਪ੍ਰਮੋਟਰ ਅਤੇ ਵੱਡਾ ਸ਼ੇਅਰਹੋਲਡਰ ਦੱਸਿਆ ਹੈ। ਮਜੀਠੀਆ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ED ਨੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਦਿਆਂ ਜਿਹੜੀਆਂ ਸੰਪਤੀਆਂ ਅਟੈਚ ਕੀਤੀਆਂ ਹਨ ਉਨ੍ਹਾਂ ਵਿਚ ਬੈਂਕ ਖਾਤੇ Axis Bank, SBI, HDFC, ICICI ਅਤੇ Kotak Mahindra ਸਮੇਤ ਕਈ ਬੈਂਕ ਖਾਤੇ ਅਟੈਚ ਕੀਤੇ ਗਏ ਹਨ। ਇਸ ਤੋਂ ਇਲਾਵਾ ਨੈੱਟਵਰਕ ਨਾਲ ਜੁੜੇ ਡੀਮੈਟ ਖਾਤੇ ਅਤੇ ਮਿਉਚੁਅਲ ਫੰਡ ਹੋਲਡਿੰਗਜ਼ ਨੂੰ ਵੀ ਅਸਥਾਈ ਤੌਰ 'ਤੇ ਅਟੈਚ ਕੀਤਾ ਗਿਆ ਹੈ। ਲੁਧਿਆਣਾ, ਮੋਹਾਲੀ ਅਤੇ ਗੁਰੂਗ੍ਰਾਮ ਵਿਚ ਸਥਿਤ ਲਗਜ਼ਰੀ ਅਪਾਰਟਮੈਂਟ ਅਤੇ ਕਮਰਸ਼ੀਅਲ ਜ਼ਮੀਨਾਂ ਦੀ ਜਾਂਚ ਦੌਰਾਨ ਕਈ ਜਾਇਦਾਦਾਂ ਵੀ ਅਟੈਚ ਕੀਤੀਆਂ ਗਈਆਂ ਹਨ। ED ਨੇ ਜਾਂਚ ਨਾਲ ਜੁੜੀਆਂ ਇਨ੍ਹਾਂ ਸੰਪਤੀਆਂ 'ਤੇ 180 ਦਿਨਾਂ ਲਈ ਕਿਸੇ ਵੀ ਤਰ੍ਹਾਂ ਦੀ ਨਿਕਾਸੀ, ਟ੍ਰਾਂਸਫਰ, ਵਿਕਰੀ ਜਾਂ ਲੀਜ਼ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਬਿਕਰਮ ਮਜੀਠੀਆ ਨੇ ਅੰਤ ਵਿਚ ਕਿਹਾ ਕਿ "ਸਭ ਫੜੇ ਜਾਣਗੇ" ਅਤੇ "ਅਜੇ ਤਾਂ ਪਿਕਚਰ ਬਾਕੀ ਹੈ"।
ਮੌਸਮ ਵਿਭਾਗ ਵਲੋਂ ਪੰਜਾਬ 'ਚ ਗਰਜ-ਤੂਫ਼ਾਨ ਨਾਲ ਮੀਂਹ ਦੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਸਾਵਧਾਨ ਰਹਿਣ ਲੋਕ
NEXT STORY