ਲੁਧਿਆਣਾ (ਮਹਿਰਾ) : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸੰਜੇ ਸਿੰਘ ਖਿਲਾਫ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ 'ਚ ਕੋਈ ਗਵਾਹ ਅਦਾਲਤ ਨਹੀਂ ਪੁੱਜਿਆ, ਜਿਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 10 ਅਪ੍ਰੈਲ ਨੂੰ ਨਿਰਧਾਰਿਤ ਕਰ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ 'ਚ ਇਕ ਅੰਗਰੇਜ਼ੀ ਅਖਬਾਰ ਨਾਲ ਸਬੰਧਿਤ ਗਵਾਹ ਦੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ ਕਿਉਂਕਿ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਗਵਾਹ ਅਦਾਲਤ 'ਚ ਪੇਸ਼ ਨਹੀਂ ਹੋਇਆ ਸੀ। ਹਾਲਾਂਕਿ ਇਸ ਮਾਮਲੇ 'ਚ ਇਕ ਹੋਰ ਅੰਗਰੇਜ਼ੀ ਅਖਬਾਰ ਦੇ ਇਕ ਅਧਿਕਾਰੀ ਦੀ ਗਵਾਹੀ ਕਲਮਬੱਧ ਕਰਵਾਈ ਜਾ ਚੁੱਕੀ ਹੈ। ਅਦਾਲਤ ਨੇ ਮਜੀਠੀਆ ਦੀਆਂ ਹੋਰ ਗਵਾਹੀਆਂ ਨੂੰ ਲੈ ਕੇ ਇਸ ਨੂੰ ਮੁਲਤਵੀ ਕਰਦੇ ਹੋਏ ਬਾਕੀ ਗਵਾਹੀਆਂ ਕਰਾਉਣ ਨੂੰ ਕਿਹਾ ਸੀ ਪਰ ਕੋਈ ਗਵਾਹ ਨਾ ਹੋਣ ਦੇ ਕਾਰਨ ਮਾਮਲੇ ਨੂੰ ਮੁਲਤਵੀ ਕਰ ਦਿੱਤਾ ਗਿਆ। ਸਾਬਕਾ ਕੈਬਨਿਟ ਮੰਤਰੀ ਮਜੀਠੀਆ ਵਲੋਂ ਅਦਾਲਤ 'ਚ ਅਖਬਾਰਾਂ ਨੂੰ ਬਤੌਰ ਗਵਾਹ ਬੁਲਵਾਇਆ ਗਿਆ ਹੈ, ਜਿਸ ਦੇ ਚੱਲਦਿਆਂ ਇਕ ਅਖਬਾਰ ਦੀ ਗਵਾਹੀ ਬਾਕੀ ਹੈ
44 ਕਰੋੜ ਦੇ ਕੰਮਾਂ ਨੂੰ ਲੈ ਕੇ ਅਕਾਲੀ ਦਲ ਫਿਰ ਪਹੁੰਚਿਆ ਚੋਣ ਕਮਿਸ਼ਨ ਦੇ ਦਰਬਾਰ
NEXT STORY