ਗੁਰਦਾਸਪੁਰ - ਕਾਂਗਰਸ ਦੀ ਸਰਕਾਰ ਵਲੋਂ ਜਿੱਥੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਸੀਟ ਤੋਂ ਸੁਨੀਲ ਕੁਮਾਰ ਜਾਖੜ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਉੱਥੇ ਹੀ ਵਿਸਾਖੀ ਤੋਂ ਪਹਿਲਾਂ ਭਾਜਪਾ ਦੇ ਉਮੀਦਵਾਰਾਂ ਦੇ ਐਲਾਨ ਦੀ ਚਰਚਾ ਹੋ ਰਹੀ ਹੈ। ਦੱਸ ਦੇਈਏ ਕਿ ਇਸ ਵਾਰ ਭਾਜਪਾ ਕਿਸੇ ਫਿਲਮੀ ਅਦਾਕਾਰ 'ਤੇ ਆਪਣਾ ਦਾਅ ਖੇਡ ਸਕਦੀ ਹੈ। ਦੱਸ ਦੇਈਏ ਕਿ ਇਸ ਸੀਟ ਤੋਂ ਅਕਸ਼ੇ ਕੁਮਾਰ ਫਿਰ ਅਕਸ਼ੇ ਖੰਨਾ ਅਤੇ ਤੇ ਹੁਣ ਸੰਨੀ ਦਿਓਲ ਦੇ ਗੁਰਦਾਸਪੁਰ ਸੀਟ ਤੋਂ ਚੋਣ ਮੈਦਾਨ 'ਤੇ ਉਤਾਰਣ ਦੀਆਂ ਚਰਚਾਵਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਧਰ ਦੂਜੇ ਪਾਸੇ ਗੁਰਦਾਸਪੁਰ ਦੇ ਵਸਨੀਕ ਭਾਜਪਾ ਦੇ ਆਗੂ ਸਵਰਨ ਸਲਾਰੀਆਂ ਅਤੇ ਮਰਹੂਮ ਸੰਸਸ ਮੈਂਬਰ ਵਿਨੋਦ ਖੰਨਾ ਦੀ ਪਤਨੀ ਹਾਈਕਮਾਂਡ ਅੱਗੇ ਅਜੇ ਵੀ ਆਪਣਾ ਦਾਅਵਾ ਠੋਕ ਰਹੇ ਹਨ, ਜਿੱਥੇ ਸਵਰਨ ਸਲਾਰੀਆ ਗੁਰਦਾਸਪੁਰ ਤੋਂ ਟਿਕਟ ਨੂੰ ਲੈ ਕੇ ਹੱਥ ਪੈਰ ਮਾਰ ਰਹੇ ਹਨ, ਉੱਥੇ ਦੂਜੇ ਪਾਸੇ ਪਠਾਨਕੋਟ 'ਚ ਪ੍ਰੈੱਸ ਕਾਨਫਰੰਸ ਦੌਰਾਨ ਕਵਿਤਾ ਖੰਨਾ ਨੇ ਦਾਅਵਾ ਕੀਤਾ ਹੈ ਕਿ ਗੁਰਦਾਸਪੁਰ ਤੋਂ ਟਿਕਟ ਉਨ੍ਹਾਂ ਨੂੰ ਹੀ ਮਿਲੇਗੀ। ਕਵਿਤਾ ਖੰਨਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਗੁਰਦਾਸਪੁਰ ਤੋਂ ਟਿਕਟ ਉਨ੍ਹਾਂ ਦੀ ਪੱਕੀ ਹੋ ਗਈ ਹੈ, ਬਸ ਐਲਾਨ ਹੋਣਾ ਬਾਕੀ ਹੈ।
ਜ਼ਿਕਰਯੋਗ ਹੈ ਕਿ 2017 'ਚ ਸੰਸਦ ਮੈਂਬਰ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਜ਼ਿਮਨੀ ਚੋਣਾਂ 'ਚ ਭਾਜਪਾ ਨੇ ਸਥਾਨਕ ਆਗੂ ਸਵਰਨ ਸਲਾਰੀਆਂ ਨੂੰ ਮੈਦਾਨ 'ਚ ਉਤਾਰਿਆ ਸੀ, ਜੋ ਕਾਂਗਰਸ ਦੇ ਸੁਨੀਲ ਜਾਖੜ ਤੋਂ ਕਰੀਬ 2 ਲੱਖ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਹਾਰ ਤੋਂ ਬਾਅਦ ਵੀ ਸਲਾਰੀਆਂ ਨੇ 3 ਜਨਵਰੀ 2019 'ਚ ਗੁਰਦਾਸਪੁਰ ਦੀ ਪੁਡਾ ਗਰਾਊਂਡ 'ਚ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਸਬੰਧ 'ਚ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਜ਼ਿੰਮੇਵਾਰੀ ਆਪ ਸੰਭਾਲੀ ਸੀ। ਗੁਰਦਾਸਪੁਰ ਤੋਂ ਭਾਜਪਾ ਦੇ ਜ਼ਿਲਾ ਕਾਰਜਕਰਨੀ ਮੈਂਬਰਾਂ ਵਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀ ਕਮਰ ਕੈਸ ਲਈ ਗਈ ਹੈ। ਜ਼ਿਲਾ ਪ੍ਰਧਾਨ ਬਾਲਕ੍ਰਿਸ਼ਨ ਮਿੱਤਲ ਵਲੋਂ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਕਰਕੇ ਚੋਣਾਂ ਨੂੰ ਲੈ ਕੇ ਲਾਮਬੰਦ ਕੀਤਾ ਜਾ ਰਿਹਾ ਹੈ। ਜ਼ਿਲਾ ਪ੍ਰਧਾਨ ਬਾਲਕ੍ਰਿਸ਼ਨ ਮਿੱਤਰ ਦਾ ਕਹਿਣਾ ਹੈ ਕਿ ਭਾਜਪਾ ਹਾਈਕਮਾਂਡ ਜਿਸ ਵੀ ਉਮੀਦਵਾਰ ਨੂੰ ਗੁਰਦਾਸਪੁਰ ਤੋਂ ਟਿਕਟ ਦੇਵੇਗੀ। ਉਹ ਉਸ ਦਾ ਪੂਰੀ ਤਰ੍ਹਾਂ ਸਮਰਥਨ ਕਰਨਗੇ।
Ýਲੋਕਾਂ 'ਚ ਇਹ ਵੀ ਚਰਚਾ ਹੈ ਕਿ ਭਾਜਪਾ ਗੁਰਦਾਸਪੁਰ ਲੋਕ ਸਭਾ ਹਲਕੇ 'ਚ ਕਿਸੇ ਫਿਲਮ ਸਟਾਰ 'ਤੇ ਹੀ ਦਾਅ ਖੇਡੇਗੀ। ਪਹਿਲਾਂ ਅਕਸ਼ੇ ਕੁਮਾਰ ਫਿਰ ਅਕਸ਼ੇ ਖੰਨਾ ਅਤੇ ਤੇ ਹੁਣ ਸੰਨੀ ਦਿਓਲ ਦੇ ਗੁਰਦਾਸਪੁਰ ਸੀਟ ਤੋਂ ਚੋਣ ਮੈਦਾਨ 'ਤੇ ਉਤਾਰਣ ਦੀਆਂ ਚਰਚਾਵਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 2017 ਦੀ ਜ਼ਿਮਨੀ ਚੋਣ 'ਚ ਕਵਿਤਾ ਖੰਨਾ ਨੇ ਗੁਰਦਾਸਪੁਰ ਤੋਂ ਚੋਣ ਲੜਨ ਲਈ ਹਰ ਸੰਭਵ ਯਤਨ ਕੀਤੇ ਸਨ ਪਰ ਭਾਜਪਾ ਹਾਈ ਕਮਾਂਡ ਨੇ ਸਵਰਨ ਸਲਾਰੀਆ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ। ਹੁਣ ਮੁੜ ਕਵਿਤਾ ਖੰਨਾ ਟਿਕਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਬਣਾ ਰਹੇ ਹਨ। ਉਹ ਆਪਣੇ ਮਰਹੂਮ ਪਤੀ ਵਿਨੋਦ ਖੰਨਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਗੁਰਦਾਸਪੁਰ ਤੋਂ ਚੋਣ ਲੜਨਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਾਸਪੁਰ ਰੈਲੀ ਦੌਰਾਨ ਵਿਨੋਦ ਖੰਨਾ ਵਲੋਂ ਕੀਤੇ ਗਏ ਕੰਮਾਂ ਦਾ ਉਚੇਚੇ ਤੌਰ 'ਤੇ ਜ਼ਿਕਰ ਕਰਦਿਆਂ ਉਨ੍ਹਾਂ ਦੇ ਅਧੂਰੇ ਕੰਮਾਂ ਨੂੰ ਕਰਨ ਦੀ ਗੱਲ ਆਖੀ ਸੀ।
ਜਾਣੋ 'ਕੁੰਵਰ' ਦੀ ਬਦਲੀ 'ਤੇ ਕੀ ਬੋਲੇ ਪੰਜਾਬ ਦੇ ਚੋਣ ਕਮਿਸ਼ਨਰ
NEXT STORY