ਚੰਡੀਗੜ੍ਹ,(ਰਮਨਜੀਤ)- ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਰਵੱਈਏ ਦੀ ਸਖ਼ਤ ਨਿੰਦਿਆ ਕਰਦਿਆਂ ਕਿਹਾ ਹੈ ਕਿ ਪੰਜਾਬ ਨਾਲ ਅਜਿਹਾ ਵਰਤਾਓ ਕੀਤਾ ਜਾ ਰਿਹਾ ਹੈ, ਜਿਵੇਂ ਕਿ ਪੰਜਾਬ ਕੋਈ ਦੁਸ਼ਮਣ ਰਾਜ ਹੋਵੇ। ਖਹਿਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੇਂਦਰ ਸਰਕਾਰ ਜਾਇਜ਼ ਮੰਗਾਂ ਨਹੀਂ ਮੰਨਦੀ ਤਾਂ ਇਸ ਵਾਰ ਰੋਸ ਵਜੋਂ ਕਾਲੀ ਦਿਵਾਲੀ ਮਨਾਓ। ਖਹਿਰਾ ਨੇ ਕਿਹਾ ਕਿ ਭਾਜਪਾ ਨੇਤਾਵਾਂ ਦੇ ਬਿਆਨਾਂ ਤੋਂ ਸਾਫ਼ ਹੋ ਰਿਹਾ ਹੈ ਕਿ ਭਾਜਪਾ ਖੇਤੀਬਾੜੀ ਅੰਦੋਲਨ ਤੋਂ ਨਾਰਾਜ਼ ਹੋ ਕੇ ਕਿਸਾਨਾਂ ਨੂੰ ਹੀ ਨਹੀਂ, ਸਗੋਂ ਪੂਰੇ ਪੰਜਾਬ ਨੂੰ ਹੀ ਸਬਕ ਸਿਖਾਉਣ ਦੀ ਨੀਤੀ 'ਤੇ ਉਤਰ ਆਈ ਹੈ ਅਤੇ ਅਜਿਹਾ ਪੱਖਪਾਤ ਤੇ ਨਫ਼ਰਤ ਭਰਿਆ ਰਵੱਈਆ ਭਾਜਪਾ ਦੀ ਬੁਰੀ ਨੀਅਤ ਨੂੰ ਦਰਸਾਉਂਦਾ ਹੈ।
ਖਹਿਰਾ ਨੇ ਕਿਹਾ ਕਿ ਕਿਸਾਨ ਸੰਗਠਨ ਆਪਣੇ ਸੰਘਰਸ਼ ਨੂੰ ਬੜੀ ਕਾਮਯਾਬੀ ਨਾਲ ਸ਼ਾਂਤਮਈ ਬਣਾਈ ਰੱਖਣ ਵਿਚ ਕਾਮਯਾਬ ਰਹੇ ਹਨ ਅਤੇ ਅਜਿਹੇ ਸ਼ਾਂਤਮਈ ਅੰਦੋਲਨ ਦੇ ਬਾਵਜੂਦ ਵੀ ਕਿਸਾਨਾਂ ਨਾਲ ਕੇਂਦਰ ਵਲੋਂ ਗੱਲਬਾਤ ਕਰਕੇ ਹੱਲ ਨਾ ਕੱਢਣ ਦੀ ਨੀਤੀ ਗਲਤ ਹੈ।
ਫਗਵਾੜਾ 'ਚ 3 ਲੁਟੇਰਿਆਂ ਨੇ ਗੋਲੀ ਚਲਾ ਕੇ ਲੁੱਟੀ ਹਜ਼ਾਰਾਂ ਦੀ ਨਕਦੀ
NEXT STORY