ਜਲੰਧਰ- ਚੋਣਾਂ ਦੌਰਾਨ ਆਗੂਆਂ ਵੱਲੋਂ ਦਲ ਬਦਲਣਾ ਆਮ ਗੱਲ ਹੋ ਗਈ ਹੈ। ਇਸੇ ਨੂੰ ਲੈ ਕੇ ਵੈਸਟ ਹਲਕੇ ਤੋਂ ਖ਼ਬਰ ਸਾਹਮਣੇ ਆਈ ਹੈ। ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਨੇ ਵੈਸਟ ਦੇ ਵਾਰਡ ਨੰਬਰ 47 ਤੋਂ ਅਮਨਦੀਪ ਸਿੰਘ ਬਿਰੀ ਦੀ ਪਤਨੀ ਮਨਮੀਤ ਕੌਰ ਨੂੰ ਭਾਜਪਾ ਤੋਂ ਟਿਕਟ ਦਿਲਵਾਈ ਸੀ। ਕੱਲ੍ਹ ਲਿਸਟ ਵਿਚ ਟਿਕਟ ਦਾ ਐਲਾਨ ਵੀ ਹੋ ਗਿਆ ਸੀ ਪਰ ਰਾਤ ਨੂੰ ਕਾਂਗਰਸ ਨੇ ਵੀ ਮਨਮੀਤ ਕੌਰ ਨੂੰ ਟਿਕਟ ਦੇ ਦਿੱਤੀ। ਯਾਨੀ ਕਿ ਮਨਮੀਤ ਕੌਰ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਈ। ਹੁਣ ਤੁਰੰਤ ਭਾਜਪਾ ਨੇ ਮੌਜੂਦਾ ਕੌਂਸਲਰ ਢੱਲ ਪਰਿਵਾਰ ਵਿਚੋਂ ਉਨ੍ਹਾਂ ਦੀ ਨੂੰਹ ਨੂੰ ਟਿਕਟ ਦੇ ਦਿੱਤੀ ਹੈ। ਕਾਂਗਰਸ ਨੇ ਇਸ ਵਾਰ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਸੀ।
ਇਹ ਵੀ ਪੜ੍ਹੋ- ਪੰਜਾਬ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਮੰਡਰਾ ਰਿਹੈ ਖ਼ਤਰਾ, ਪੰਜਾਬ ਪੁਲਸ ਦੀ ਵਧੀ ਚਿੰਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਾ. ਵਿਕਰਮ ਸਾਹਨੀ ਨੇ ਪੰਜਾਬ ਲਈ ਕੀਤੀ ਵਿਸ਼ੇਸ਼ ਮੰਗ, ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ
NEXT STORY