ਚੰਡੀਗੜ੍ਹ (ਅੰਕੁਰ)- ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਸੂਬੇ ’ਚ ਸੰਗਠਨਾਤਮਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਨਵੀਂ ਸੂਬਾ ਪੱਧਰੀ ਟੀਮ ਦਾ ਐਲਾਨ ਕੀਤਾ ਗਿਆ ਹੈ। ਬੀਬਾ ਜੈ ਇੰਦਰ ਕੌਰ ਨੂੰ ਮੁੜ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਜੈ ਇੰਦਰ ਕੌਰ ਵੱਲੋਂ ਨਵੀਂ ਟੀਮ ਦੀ ਜਾਰੀ ਸੂਚੀ ’ਚ ਕੁੱਲ 31 ਮਹਿਲਾ ਆਗੂਆਂ ਨੂੰ ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਨਵੀਂ ਟੀਮ ’ਚ 8 ਮੀਤ ਪ੍ਰਧਾਨ, 3 ਜਨਰਲ ਸਕੱਤਰ ਤੇ 8 ਸਕੱਤਰਾਂ ਤੋਂ ਇਲਾਵਾ ਦਫ਼ਤਰੀ ਸਕੱਤਰ, ਸੋਸ਼ਲ ਮੀਡੀਆ ਕਨਵੀਨਰ ਤੇ ਕੋ-ਕਨਵੀਨਰ, ਕੈਸ਼ੀਅਰ, ਮੁੱਖ ਬੁਲਾਰਾ, 3 ਬੁਲਾਰੇ, ਆਈ.ਟੀ. ਕਨਵੀਨਰ ਤੇ ਕੋ-ਕਨਵੀਨਰ ਤੇ ਕਾਨੂੰਨੀ ਸੈੱਲ ਦੀ ਕਨਵੀਨਰ ਨੂੰ ਸ਼ਾਮਲ ਕੀਤਾ ਗਿਆ ਹੈ।
ਜਾਲੰਧਰ-ਪਠਾਨਕੋਟ NH 'ਤੇ ਭਿਆਨਕ ਹਾਦਸਾ! ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਦੋ ਸ਼ਰਧਾਲੂਆਂ ਦੀ ਮੌਤ
NEXT STORY