ਬੰਗਾ( ਚਮਨ ਲਾਲ/ਰਾਕੇਸ਼)- ਭਾਰਤ ਚੋਣ ਕਮੀਸ਼ਨ ਵੱਲੋਂ ਜਾਰੀ ਆਦੇਸ਼ਾਂ 'ਤੇ ਸਥਾਨਕ ਪ੍ਰਸ਼ਾਸਨ ਅਤੇ ਆਰ. ਓ. ਵੱਲੋਂ ਬੀਤੇ ਦਿਨ ਚੋਣਾਂ ਦਾ ਕੰਮ ਪੂਰਨ ਸ਼ਾਤਮਈ ਤਰੀਕੇ ਨਾਲ ਨੇਪਰੇ ਚਾੜਿਆ ਗਿਆ। ਜਦਕਿ ਪੰਜਾਬ ਦੇ ਕੁਝ ਕੁ ਹੋਰ ਸ਼ਹਿਰਾ ਅੰਦਰ ਤੋਂ ਇੱਕਾ-ਦੁੱਕਾ ਲੜਾਈ ਝਗੜੇ ਦੇ ਸਮਾਚਾਰ ਵੇਖਣ ਸੁਣਨ ਨੂੰ ਜ਼ਰੂਰ ਮਿਲੇ ਸਨ। ਇਸ ਦੇ ਚਲਦੇ ਹੀ ਚੋਣਾਂ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਭਾਜਪਾ 'ਚ ਸ਼ਾਮਲ ਹੋਏ ਨੌਜਵਾਨ ਆਗੂ ਸ. ਗੁਰਦੇਵ ਸਿੰਘ ਨਾਮਧਾਰੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਖਟਕੜ ਕਲ੍ਹਾਂ 'ਤੇ ਦੋ ਮੋਟਰ ਸਾਈਕਲ ਸਵਾਰ ਚਾਰ ਵਿਅਕਤੀਆ ਵੱਲੋਂ ਜਾਨ ਲੇਵਾ ਹਮਲਾ ਕਰ ਦਿੱਤਾ ਗਿਆ।
ਬੇਸ਼ੱਕ ਉਕਤ ਹੋਏ ਹਮਲੇ ਵਿੱਚ ਸ. ਗੁਰਦੇਵ ਸਿੰਘ ਨਾਮਧਾਰੀ ਮਾਮੂਲੀ ਜ਼ਖ਼ਮੀ ਹੋਏ ਹਨ। ਸਿਵਲ ਹਸਪਤਾਲ ਬੰਗਾ ਵਿੱਚ ਜ਼ੇਰੇ ਇਲਾਜ਼ ਨਾਮਧਾਰੀ ਨੇ ਆਪਣੇ ਉਪਰ ਹੋਏ ਹਮਲੇ ਦੀ ਨਿੰਦਾ ਕਰਦੇ ਕਿਹਾ ਕਿ ਇਸ ਤਰ੍ਹਾਂ ਨਾਲ ਹਮਲਾ ਕਰ ਉਨ੍ਹਾਂ ਨੂੰ ਡਰਾਉਣਾ-ਧਮਕਾਉਣਾ ਬੁਹਤ ਹੀ ਮੰਦਭਾਗਾ ਕੰਮ ਹੈ। ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਵੀ ਪਿੰਡ ਖਟਕੜਕਲ੍ਹਾਂ ਵਿੱਚ ਬਣੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਆਦਮ ਕੱਦ ਸਮਾਰਕ ਨੂੰ ਇਸ਼ਨਾਨ ਕਰਵਾਉਣ ਲਈ ਆਪਣੇ ਘਰ ਤੋਂ ਗੱਡੀ ਵਿੱਚ ਸਵਾਰ ਹੋਕੇ ਗਏ ਸਨ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਹ ਸਮਾਰਕ ਦੇ ਸਾਹਮਣੇ ਪੁੱਜੇ ਤਾਂ ਪਹਿਲਾਂ ਤੋਂ ਹੀ ਦੋ ਮੋਟਰਸਾਈਕਲਾਂ 'ਤੇ ਸਵਾਰ ਚਾਰ ਵਿਅਕਤੀਆਂ ਨੇ ਆਪਣੇ ਮੂੰਹ ਢੱਕੇ ਹੋਏ ਸਨ, ਨੇ ਉਨ੍ਹਾਂ ਦੀ ਪਿੱਠ 'ਤੇ ਕਿਸੇ ਹਥਿਆਰ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਹੋਏ ਹਮਲੇ ਤੋਂ ਬਾਅਦ ਤੇਜ਼ੀ ਨਾਲ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਮਿਊਜ਼ੀਅਮ ਵੱਲ ਭੱਜ ਪਏ ਅਤੇ ਉਥੇ ਹਾਜ਼ਰ ਸੁਰੱਖਿਆ ਗਾਰਡ ਨੂੰ ਆਪਣੇ ਉਪਰ ਹੋਏ ਹਮਲੇ ਦੀ ਜਾਣਕਾਰੀ ਦਿੱਤੀ। ਉਸ ਨੂੰ ਨਾਲ ਲੈ ਕੇ ਜਦੋਂ ਉਹ ਦੋਬਾਰਾ ਤੋਂ ਹਮਲਾ ਸਥਾਨ 'ਤੇ ਪੁੱਜੇ ਤਾਂ ਹਮਲਾ ਵਾਰ ਉੱਥੋ ਜਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਉਕਤ ਹਮਲੇ ਵਿੱਚ ਉਨ੍ਹਾਂ ਦੀ ਪਿੱਠ ਅਤੇ ਪੈਰ 'ਤੇ ਸੱਟ ਲੱਗਣ ਦੇ ਨਾਲ-ਨਾਲ ਗੱਡੀ ਦਾ ਸ਼ੀਸ਼ਾ ਟੁੱਟਣ ਦਾ ਜ਼ਰੂਰ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੋਏ ਹਮਲੇ ਵਾਰੇ ਬੰਗਾ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ, ਜੋਕਿ ਸੂਚਨਾ ਮਿਲਦੇ ਹੀ ਬੰਗਾ ਪੁਲਸ ਦੇ ਅਧਿਕਾਰੀ ਮੌਕੇ 'ਤੇ ਪੁੱਜ ਗਏ ਸਨ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਦੋ ਪਿੰਡਾਂ 'ਚ ਨਹੀਂ ਪਈ ਇਕ ਵੀ ਵੋਟ, ਜਾਣੋ ਕੀ ਰਿਹਾ ਕਾਰਨ
ਕੀ ਕਹਿਣਾ ਹੈ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਉਮੀਦਵਾਰ ਚੋਧਰੀ ਮੋਹਨ ਲਾਲ ਦਾ
ਹਮਲੇ ਤੋਂ ਬਾਅਦ ਸਿਵਲ ਹਸਪਤਾਲ ਬੰਗਾ ਵਿੱਚ ਦਾਖ਼ਲ ਜ਼ੇਰੇ ਇਲਾਜ ਨੌਜ਼ਵਾਨ ਆਗੂ ਗੁਰਦੇਵ ਸਿੰਘ ਨਾਮਧਾਰੀ ਦਾ ਹਾਲ ਚਾਲ ਪੁੱਛਣ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਉਮੀਦਵਾਰ ਚੌਧਰੀ ਮੋਹਨ ਲਾਲ ਪਹੁੰਚੇ। ਮੋਹਨ ਲਾਲ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਰਾਜਨੀਤੀ ਵਿੱਚ ਇਕ ਦੂਜੀਆਂ ਪਾਰਟੀਆ ਦੇ ਵਰਕਰ ਅਤੇ ਅੁਹਦੇਦਾਰ ਪਾਰਟੀਆਂ ਦੇ ਕੰਮਾ ਨੂੰ ਵੇਖ ਅਦਲ ਬਦਲ ਕਰਦੇ ਰਹਿੰਦੇ ਹਨ ਪਰ ਚੋਣਾਂ ਵਿੱਚ ਮਿਲਦੀ ਹਾਰ ਨੂੰ ਵੇਖਦੇ ਹੋਈ ਬੁਖਲਾਹਟ ਵਿੱਚ ਇਸ ਤਰ੍ਹਾਂ ਨਾਲ ਜਾਨਲੇਵਾ ਹਮਲਾ ਕਰਨਾ ਬੁਹਤ ਹੀ ਮੰਦਭਾਗਾ ਅਤੇ ਮੰਦਬੁੱਧੀ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲਸ ਅਧਿਕਾਰੀਆ ਨਾਲ ਗੱਲ ਕੀਤੀ ਹੈ ਅਤੇ ਹਮਲਾਵਾਰਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਉਨ੍ਹਾਂ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਵਾਰੇ ਕਿਹਾ ਹੈ।
ਇਹ ਵੀ ਪੜ੍ਹੋ: ਜਾਖੜ ਦੇ ਵਿਰੋਧੀ ਧਿਰਾਂ 'ਤੇ ਗੰਭੀਰ ਦੋਸ਼, ਅਬੋਹਰ ’ਚ ਮੋਦੀ, ਕੇਜਰੀਵਾਲ ਤੇ ਬਾਦਲ ਨੇ ਆਪਸ ’ਚ ਮਿਲਾ ਲਏ ਸਨ ਹੱਥ
ਕੀ ਕਹਿਣਾ ਹੈ ਬੰਗਾ ਦੇ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਦਾ
ਜਦੋਂ ਹੋਏ ਹਮਲੇ ਬਾਰੇ ਬੰਗਾ ਸਬ ਡਿਵੀਜ਼ਨ ਦੇ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਉਹ ਹੋਏ ਹਮਲੇ ਪ੍ਰਤੀ ਜਾਂਚ ਕਰ ਰਹੇ ਹਨ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਨਮਦਿਨ ਵਾਲੇ ਦਿਨ ਘਰ ’ਚ ਛਾਇਆ ਮਾਤਮ, ਮਕਸੂਦਾਂ ਵਿਖੇ 14 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਡੇਰਾ ਸੱਚਾ ਸੌਦਾ ਤੋਂ ਸਮਰਥਨ ਲੈਣ ਪਿੱਛੋਂ ਅਕਾਲੀ ਦਲ ਤੇ ਭਾਜਪਾ ਦੀ ਆਪਸੀ ਸਾਂਝ ਉਜਾਗਰ ਹੋਈ : ਚੰਨੀ
NEXT STORY