ਚੰਡੀਗੜ੍ਹ- ਭਾਜਪਾ ਦੇ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ 'ਤੇ ਕੱਲ੍ਹ ਸਾਰਾ ਦਿਨ ਇਹ ਮੁੱਦਾ ਭੱਖਿਆ ਰਿਹਾ। ਇਸ ਮਾਮਲੇ ’ਤੇ ਪੰਜਾਬ ਸਰਕਾਰ ਖ਼ਿਲਾਫ਼ ਵਿਰੋਧੀ ਧਿਰਾਂ ਵੀ ਇਕ-ਜੁੱਟ ਹੁੰਦੀਆਂ ਨਜ਼ਰ ਆਈਆਂ। ਵਿਰੋਧੀ ਧਿਰਾਂ ਨੇ ਸਰਕਾਰ ਦੇ ਫ਼ੈਸਲੇ ਨੂੰ ਬਦਲਾਖੋਰੀ ਕਰਾਰ ਦਿੰਦਿਆਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਸ ਕਿਰਾਏ ’ਤੇ ਦੇ ਦਿੱਤੀ ਹੈ। ਸੁਖਬੀਰ ਨੇ ਪੰਜਾਬ ਦੇ ਡੀ.ਜੀ.ਪੀ. ਨੂੰ ਸਲਾਹ ਦਿੰਦਿਆਂ ਕਿਹਾ ਕਿ 'ਆਪ' ਦੇ ਗੈਰ-ਕਾਨੂੰਨੀ ਹਦਾਇਤਾਂ ਦੀ ਪਾਲਣਾ ਨਾ ਕੀਤੀ ਜਾਵੇ। ਉਧਰ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਤੰਜ ਕੱਸਦਿਆਂ ਕਿਹਾ ਕਿ ਸਿਆਸੀ ਬਦਲਾਖੋਰੀ 'ਚ ਤਾਂ 'ਆਪ' ਨੇ ਭਾਜਪਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪੁਲਸ ਦੀ ਇਸ ਤਰੀਕੇ ਨਾਲ ਦੁਰਵਰਤੋਂ ਕਰਨੀ ਨਿੰਦਣਯੋਗ ਹੈ।
ਇਹ ਵੀ ਪੜ੍ਹੋ : ਕਾਂਗਰਸ ’ਚ ਮੁੜ ਵੱਡਾ ਭੂਚਾਲ ਆਉਣ ਦੇ ਸੰਕੇਤ, ਜਵਾਬੀ ਹਮਲੇ ਦੀ ਤਿਆਰੀ ’ਚ ਸੁਨੀਲ ਜਾਖੜ
ਧੱਕੇਸ਼ਾਹੀ ਕਰ ਰਹੀ 'ਆਪ' ਸਰਕਾਰ - ਵੜਿੰਗ
ਸੂਬੇ ਦੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਪੁਲਸ ਦੀ ਇਹ ਕਾਰਵਾਈ ਗੈਰ ਜ਼ਿੰਮੇਵਾਰਾਨਾ ਹੈ। ਪੁਲਸ ਲੋਕਾਂ ਨਾਲ ਧੱਕਾ ਕਰਨ 'ਤੇ ਤੁਲੀ ਹੋਈ ਹੈ। ਆਮ ਆਦਮੀ ਪਾਰਟੀ ਸਿਆਸੀ ਦੁਸ਼ਮਣੀ ਕਾਰਨ ਇਹ ਕੰਮ ਕਰ ਰਹੀ ਹੈ। ਵੜਿੰਗ ਨੇ ਕਿਹਾ ਕਿ ਇਸ ਨੂੰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਸੰਘਰਸ਼ ਕਰਦੇ ਰਹਾਂਗੇ।
ਇਹ ਵੀ ਪੜ੍ਹੋ : ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਪੁੱਤ ਨੂੰ ਸਕੂਲ ਛੱਡਣ ਜਾ ਰਿਹਾ ਸੀ ਪਿਓ, ਦੋਵਾਂ ਦੀ ਹੋਈ ਦਰਦਨਾਕ ਮੌਤ
ਨਿੱਜੀ ਕਾਰਨਾਂ ਲਈ ਪੁਲਸ ਦੀ ਵਰਤੋਂ ਕਰਨਾ ਵੱਡਾ ਪਾਪ - ਸਿੱਧੂ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਬੱਗਾ ਤੋਂ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਸਿਆਸੀ ਬਦਲਾਖੋਰੀ ਲਈ ਪੰਜਾਬ ਪੁਲਸ ਵਲੋਂ ਨਿੱਜੀ ਹਿਸਾਬ ਪੂਰਾ ਕਰਨਾ ਸਭ ਤੋਂ ਵੱਡਾ ਪਾਪ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਏ ਹਾਈ ਪ੍ਰੋਫਾਈਲ ਦੋਹਰੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਯੂ. ਕੇ. ਤੋਂ ਆਏ ਕਾਤਲ ਨੇ ਇੰਝ ਖੇਡੀ ਖੂਨੀ ਖੇਡ
ਬਾਹਰ ਵਾਲਿਆਂ ਦੇ ਕਹਿਣ 'ਤੇ ਨਾ ਕੀਤੀ ਜਾਵੇ ਪੁਲਸ ਦੀ ਦੁਰਵਰਤੋਂ- ਕੈਪਟਨ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਆਪ' ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਦਿੱਲੀ ਭਾਜਪਾ ਦੇ ਆਗੂ ਬੱਗਾ ਦੀ ਗ੍ਰਿਫ਼ਤਾਰੀ 'ਤੇ ਕਿਹਾ ਕਿ ਪੁਲਸ ਨੂੰ ਕਿਸੇ ਬਾਹਰਲੇ ਤਾਨਾਸ਼ਾਹੀ ਦੇ ਹੁਕਮਾਂ ਅੱਗੇ ਨਹੀਂ ਝੁਕਣਾ ਚਾਹੀਦਾ। ਇਸ ਮਾਮਲੇ ਨੇ ਪੰਜਾਬ ਦੀ ਬਦਨਾਮੀ ਕਰਵਾ ਦਿੱਤੀ ਹੈ।
ਇਹ ਵੀ ਪੜ੍ਹੋ : ਘਰੋਂ ਹਜ਼ੂਰ ਸਾਹਿਬ ਮੱਥਾ ਟੇਕਣ ਨਿਕਲਿਆ ਸੀ ਭੁਪਿੰਦਰ, ਅੱਤਵਾਦੀ ਗਤੀਵਿਧੀਆਂ ’ਚ ਫੜਿਆ ਗਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਾਂਗਰਸ ’ਚ ਮੁੜ ਵੱਡਾ ਭੂਚਾਲ ਆਉਣ ਦੇ ਸੰਕੇਤ, ਜਵਾਬੀ ਹਮਲੇ ਦੀ ਤਿਆਰੀ ’ਚ ਸੁਨੀਲ ਜਾਖੜ
NEXT STORY