ਬਠਿੰਡਾ (ਵਰਮਾ) : ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਜਿੱਥੇ ਕਾਂਗਰਸ ਅੰਦਰ ਘਮਾਸਾਨ ਵਾਲੇ ਹਾਲਾਤ ਹਨ, ਉੱਥੇ ਹੀ ਭਾਜਪਾ ਵਿਚ ਵੀ ਹਲਚਲ ਮਚ ਗਈ ਹੈ। ਪਾਰਟੀ ਵਿਰੋਧੀ ਬਿਆਨਬਾਜ਼ੀ ਲਈ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪਾਰਟੀ ਵਿਚੋਂ ਕੱਢੇ ਜਾਣ ਤੋਂ ਬਾਅਦ ਪਾਰਟੀ ਨੇ ਰਾਜ ਵਿਰੋਧੀ ਕਾਰਜਕਾਰੀ ਮੈਂਬਰ ਮੋਹਿਤ ਗੁਪਤਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। ਬਠਿੰਡਾ ਦੇ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਨੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀਆਂ ਹਦਾਇਤਾਂ ’ਤੇ ਉਪਰੋਕਤ ਨੋਟਿਸ ਜਾਰੀ ਕਰਦਿਆਂ ਮੋਹਿਤ ਗੁਪਤਾ ਨੂੰ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅੱਗੇ 2 ਦਿਨਾਂ ਵਿਚ ਆਪਣਾ ਜਵਾਬ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਕੈਪਟਨ' ਵੱਲੋਂ ਅਸਤੀਫ਼ੇ ਦੇ ਪ੍ਰਸਤਾਵ ਨੇ ਬਦਲੀ ਸਿਆਸਤ, ਸਿੱਧੂ-ਰਾਵਤ ਤੋਂ ਨਾਰਾਜ਼ ਹੋਈ 'ਸੋਨੀਆ'
ਜ਼ਿਕਰਯੋਗ ਹੈ ਕਿ ਭਾਜਪਾ ਆਗੂ ਅਨਿਲ ਜੋਸ਼ੀ ਦੇ ਕੱਢੇ ਜਾਣ ਤੋਂ ਬਾਅਦ ਰਾਜ ਕਾਰਜਕਾਰੀ ਮੈਂਬਰ ਮੋਹਿਤ ਗੁਪਤਾ ਵਾਸੀ ਬਠਿੰਡਾ, ਅਨਿਲ ਜੋਸ਼ੀ ਦੀ ਹਮਾਇਤ ਵਿਚ ਲਗਾਤਾਰ ਬਿਆਨਬਾਜ਼ੀ ਕਰ ਰਹੇ ਸਨ ਅਤੇ ਪਾਰਟੀ ਦੀਆਂ ਨੀਤੀਆਂ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ। ਜ਼ਿਲ੍ਹਾ ਪ੍ਰਧਾਨ ਬਿੰਟਾ ਨੇ ਕਿਹਾ ਕਿ ਉਕਤ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਮੁਖੀ ਦੇ ਨਿਰਦੇਸ਼ਾਂ ਅਨੁਸਾਰ ਗੁਪਤਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਨਾਰਾਜ਼ ਕੈਪਟਨ ਨੂੰ ਮਨਾਉਣ ਅੱਜ ਚੰਡੀਗੜ੍ਹ ਆਉਣਗੇ 'ਹਰੀਸ਼ ਰਾਵਤ', ਦੂਰ ਕਰਨਗੇ ਗਲਤ ਫ਼ਹਿਮੀਆਂ
ਇਸ ਸਬੰਧ ਵਿਚ, ਰਾਜ ਕਾਰਜਕਾਰੀ ਮੈਂਬਰ ਮੋਹਿਤ ਗੁਪਤਾ ਨੇ ਕਿਹਾ ਕਿ ਇਕ ਜ਼ਿਲ੍ਹਾ ਪ੍ਰਧਾਨ ਰਾਜ ਦੇ ਕਾਰਜਕਾਰੀ ਮੈਂਬਰ ਨੂੰ ਇਸ ਤਰ੍ਹਾਂ ਦਾ ਨੋਟਿਸ ਜਾਰੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਪ੍ਰਤੀ ਜਵਾਬਦੇਹ ਹਨ ਅਤੇ ਪਾਰਟੀ ਵੱਲੋਂ ਸੂਚਿਤ ਕੀਤੇ ਜਾਣ ’ਤੇ ਢੁੱਕਵਾਂ ਜਵਾਬ ਦੇਣਗੇ। ਦੱਸਣਯੋਗ ਹੈ ਕਿ ਅਨਿਲ ਜੋਸ਼ੀ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਹੇ ਸਨ ਅਤੇ ਪਾਰਟੀ ਦੀਆਂ ਨੀਤੀਆਂ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਰਹੇ ਸਨ।
ਇਹ ਵੀ ਪੜ੍ਹੋ : ਅੱਤ ਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਮੌਸਮ ਵਿਭਾਗ ਵੱਲੋਂ ਵਿਸ਼ੇਸ਼ ਬੁਲੇਟਿਨ ਜਾਰੀ
ਇਸ ਦੇ ਕਾਰਨ ਪਾਰਟੀ ਨੇ ਪਿਛਲੇ ਸਮੇਂ ਵਿਚ ਉਨ੍ਹਾਂ ਨੂੰ 6 ਸਾਲ ਲਈ ਕੱਢ ਦਿੱਤਾ ਸੀ। ਮੋਹਿਤ ਗੁਪਤਾ ਨੇ ਵੀ ਜੋਸ਼ੀ ਦੇ ਕੱਢੇ ਜਾਣ ਤੋਂ ਬਾਅਦ ਜੋਸ਼ੀ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕੀਤੀ। ਗੁਪਤਾ ਨੇ ਕਿਹਾ ਕਿ ਆਖ਼ਰਕਾਰ, ਭਾਜਪਾ ਆਪਣੇ ਸੀਨੀਅਰ ਅਤੇ ਸਮਰਪਿਤ ਆਗੂਆਂ ਨੂੰ ਪਾਰਟੀ ਤੋਂ ਵੱਖ ਕਿਉਂ ਕਰ ਰਹੀ ਹੈ, ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਬਾਹਰ ਅਚਾਨਕ ਵੱਜਣ ਲੱਗਾ ਢੋਲ, ਦੇਖ ਹੈਰਾਨ ਰਹਿ ਗਏ ਸਭ
NEXT STORY