ਲੁਧਿਆਣਾ (ਨਰਿੰਦਰ ਮਹਿੰਦਰੂ) : ਸੋਮਵਾਰ ਨੂੰ ਲੁਧਿਆਣਾ ’ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਐਕਟਿਵਾ ਦਾ ਟ੍ਰੈਫਿਕ ਪੁਲਸ ਵੱਲੋਂ ਚਲਾਨ ਕੱਟਣ ਤੋਂ ਬਾਅਦ ਭਾਰੀ ਹੰਗਾਮਾ ਹੋ ਗਿਆ। ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਗਾਲੀ ਗਲੋਚ ਕਰਨ ਦੇ ਵੀ ਇਲਜ਼ਾਮ ਲਗਾਏ। ਇਥੇ ਹੀ ਬਸ ਨਹੀਂ ਮਾਮਲਾ ਇਸ ਕਦਰ ਵੱਧ ਗਿਆ ਕਿ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਅਤੇ ਆਗੂ ਮੌਕੇ ’ਤੇ ਪਹੁੰਚ ਗਏ, ਜਦਕਿ ਪੁਲਸ ਦਾ ਆਲ੍ਹਾ ਅਫਸਰ ਵੀ ਮੌਕੇ ’ਤੇ ਮੌਜੂਦ ਸਨ। ਇਸ ਦੋਰਾਨ ਭਾਜਪਾ ਵਰਕਰਾਂ ਨੇ ਨਾ ਸਿਰਫ ਪੁਲਸ ’ਤੇ ਧੱਕਾਸ਼ਾਹੀ ਕਰਨ ਦੇ ਦੋਸ਼ ਲਗਾਏ ਸਗੋਂ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ’ਤੇ ਰੋਜ਼ਾਨਾ ਰਿਸ਼ਵਤ ਲੈਣ ਦੇ ਵੀ ਦੋਸ਼ ਲਗਾਏ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਦੋਸ਼ ਸੀ ਕਿ ਉਸ ਨੇ ਹੈਲਮੇਟ ਨਹੀਂ ਸੀ ਪਾਇਆ ਜਿਸ ’ਤੇ ਪੁਲਸ ਨੇ ਉਸ ਨੂੰ ਰੋਕ ਲਿਆ ਅਤੇ ਉਹ ਚਾਲਾਨ ਕਟਵਾਉਣ ਲਈ ਵੀ ਤਿਆਰ ਸੀ ਪਰ ਪੁਲਸ ਮੁਲਾਜ਼ਮ ਨੇ ਉਸ ਨਾਲ ਮਾੜਾ ਵਿਵਹਾਰ ਕੀਤਾ, ਜਿਸ ਤੋਂ ਬਾਅਦ ਵਿਚ ਗੱਲ ਵੱਧ ਗਈ।
ਇਹ ਵੀ ਪੜ੍ਹੋ : ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਅਦਾਲਤ ਨੇ ਸੁਣਾਈ ਤਿੰਨ ਸਾਲ ਦੀ ਸਜ਼ਾ
ਇਥੇ ਹੀ ਬਸ ਨਹੀਂ ਭਾਜਪਾ ਵਰਕਰ ਉਥੇ ਗ਼ਲਤ ਢੰਗ ਨਾਲ ਖੜ੍ਹੀ ਕੀਤੀ ਗਈ ਪੁਲਸ ਦੀ ਗੱਡੀ ਦਾ ਚਾਲਾਨ ਕਰਵਾਉਣ ’ਤੇ ਵੀ ਅੜੇ ਰਹੇ। ਇਸ ਦੌਰਾਨ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਪੁਲਸ ਦੀ ਗੱਡੀ ਉਪਰ ਚੜ੍ਹ ਗਿਆ ਅਤੇ ਪੁਲਸ ਖ਼ਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਖਬਰ ਵਿਚ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, ਸੂਬੇ ਵਿਚ ਜਾਰੀ ਕੀਤਾ ਆਰੇਂਜ ਅਲਰਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਫਿਰੋਜ਼ਪੁਰ ਜੇਲ੍ਹ 'ਚ ਬੰਦ ਗੈਂਗਸਟਰ ਅਤੇ ਅੱਤਵਾਦੀ ਹਵਾਲਾਤੀ ਕੋਲੋਂ ਮੋਬਾਇਲ ਅਤੇ ਸਿਮ ਬਰਾਮਦ
NEXT STORY