ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲੀ ਵਾਰ ਆਪਣੇ ਕਾਡਰ ਤੋਂ ਬਾਹਰ ਦੇ ਆਗੂ ਨੂੰ ਪੰਜਾਬ ਪ੍ਰਧਾਨ ਬਣਾਉਣ ਨੂੰ ਲੈ ਕੇ ਭਾਜਪਾ ਆਗੂਆਂ ਨੇ ਕੁੱਝ ਖ਼ਾਸ ਦਿਲਚਸਪੀ ਨਹੀਂ ਦਿਖਾਈ ਹੈ। ਸੂਤਰਾਂ ਮੁਤਾਬਕ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਮੰਨਿਆ ਹੈ ਕਿ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਕਾਰਨ ਪਾਰਟੀ ਦਾ ਮੂਲ ਕਾਡਰ ਕਾਫੀ ਨਿਰਾਸ਼ ਹੈ। ਆਗੂਆਂ ਦਾ ਕਹਿਣਾ ਹੈ ਕਿ ਜੋ ਆਗੂ ਇਕ ਸਾਲ ਪਹਿਲਾਂ ਪਾਰਟੀ 'ਚ ਸ਼ਾਮਲ ਹੋਇਆ ਹੈ, ਉਸ ਨੂੰ ਪਾਰਟੀ ਦੀ ਕਮਾਨ ਕਿਵੇਂ ਸੌਂਪੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਰੀ ਹੋ ਗਿਆ Yellow Alert, ਇਸ ਤਾਰੀਖ਼ ਤੱਕ ਸੋਚ-ਸਮਝ ਕੇ ਘਰੋਂ ਨਿਕਲੋ
ਸੀਨੀਅਰ ਆਗੂ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੇ ਕਲਚਰ 'ਚ ਕਾਫ਼ੀ ਫ਼ਰਕ ਹੈ, ਇਸ ਲਈ ਕਈ ਆਗੂਆਂ ਨੂੰ ਸੁਨੀਲ ਜਾਖੜ ਨਾਲ ਕੰਮ ਕਰਨ 'ਚ ਥੋੜ੍ਹੀ ਮੁਸ਼ਕਲ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਆਪਣੀ ਪੂਰੀ ਜ਼ਿੰਦਗੀ ਕਾਂਗਰਸ 'ਚ ਹੀ ਲਾ ਕੇ ਆਏ ਹਨ, ਅਤੇ ਇੱਥੇ ਕੰਮ ਕਰਨ ਦਾ ਵੱਖਰਾ ਕਲਚਰ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਨਵੇਂ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਆਖੀਆਂ ਇਹ ਗੱਲਾਂ
ਉਨ੍ਹਾਂ ਨੇ ਕਿਹਾ ਕਿ ਹੁਣ ਇਹ ਸੁਨੀਲ ਜਾਖੜ 'ਤੇ ਹੈ ਕਿ ਉਹ ਆਪਣੀ ਟੀਮ ਕਿਸ ਤਰ੍ਹਾਂ ਦੀ ਬਣਾਉਂਦੇ ਹਨ। ਇਕ ਹੋਰ ਪਾਰਟੀ ਪ੍ਰਧਾਨ ਨੇ ਆਪਣਾ ਨਾਮ ਨਾਂ ਛਪਣ ਦੀ ਸੂਰਤ 'ਚ ਕਿਹਾ ਕਿ ਸੁਨੀਲ ਜਾਖੜ ਇਕ ਸੁਲਝੇ ਹੋਏ ਆਗੂ ਹਨ ਪਰ ਉਨ੍ਹਾਂ ਨੂੰ ਸਭ ਤੋਂ ਵੱਡੀ ਸਮੱਸਿਆ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈ ਕੇ ਚੱਲਣ 'ਚ ਆ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਕਾਲੀ ਦਲ-ਭਾਜਪਾ ਗਠਜੋੜ 'ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ
NEXT STORY