ਚੰਡੀਗੜ੍ਹ (ਭਾਰਦਵਾਜ) : ਪੰਜਾਬ ਭਾਜਪਾ ਦੇ ਨਵੇਂ ਨਿਯੁਕਤ ਅਹੁਦੇਦਾਰਾਂ ਦੀ ਪਹਿਲੀ ਬੈਠਕ ਬੁੱਧਵਾਰ ਨੂੰ ਇੱਥੇ ਚੰਡੀਗੜ੍ਹ 'ਚ ਹੋਵੇਗੀ। ਇਸ ਦੌਰਾਨ ਜਿੱਥੇ ਸੰਗਠਨ ਨਾਲ ਸੰਬੰਧਿਤ ਵਿਸ਼ਿਆਂ 'ਤੇ ਚਰਚਾ ਹੋਵੇਗੀ, ਜਿੱਥੇ ਨਵਜੋਤ ਸਿੱਧੂ ਦਾ ਮਾਮਲਾ ਵੀ ਬੈਠਕ 'ਚ ਛਾਏ ਰਹਿਣ ਦੀ ਸੰਭਾਵਨਾ ਹੈ। ਸੂਬਾ ਪ੍ਰਧਾਨ ਵਿਜੇ ਸਾਂਪਲਾ ਦੀ ਪ੍ਰਧਾਨਗੀ 'ਚ ਹੋਣ ਵਾਲੀ ਇਸ ਬੈਠਕ 'ਚ ਕਰੀਬ ਸਾਰੇ ਅਹੁਦੇਦਾਰਾਂ ਦੇ ਮੌਜੂਦ ਰਹਿਣ ਦੀ ਉਮੀਦ ਹੈ।
ਜਾਣਕਾਰੀ ਮੁਤਾਬਕ ਮੌਜੂਦਾ ਸਿਆਸੀ ਹਾਲਤ, ਸੰਗਠਨ ਦੇ ਕੰਮ ਨੂੰ ਰਫਤਾਰ ਦੇਣਾ, ਅਹੁਦੇਦਾਰਾਂ ਨੂੰ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ ਆਦਿ ਬੈਠਕ ਦਾ ਏਜੰਡਾ ਰਹਿਣਗੇ। ਬੈਠਕ ਨੂੰ ਇਸ ਨਜ਼ਰੀਏ ਨਾਲ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿ ਅਹੁਦੇਦਾਰਾਂ ਦੀ ਨਿਯੁਕਤੀ ਕਾਫੀ ਦੇਰ ਬਾਅਦ ਹੋਈ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਕੰਮ ਨੂੰ ਰਫਤਾਰ ਦੇਣ ਲਈ ਉਨ੍ਹਾਂ ਕੋਲ ਕਾਫੀ ਘੱਟ ਸਮਾਂ ਹੈ। ਅਜਿਹੇ 'ਚ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ ਕਾਫੀ ਮਾਇਨੇ ਰੱਖਦੇ ਹਨ। ਪਾਰਟੀ ਸੂਤਰਾਂ ਮੁਤਾਬਕ ਬੈਠਕ 'ਚ ਸਿੱਧੂ ਜੋੜੇ ਬਾਰੇ ਵੀ ਸੂਬਾ ਪੱਧਰ 'ਤੇ ਵੀ ਫੈਸਲਾ ਕੀਤੇ ਜਾਣ ਦੀ ਸੰਭਾਵਨਾ ਹੈ।
ਬਿਜਲੀ ਦੀਆਂ ਨਵੀਆਂ ਟੈਰਿਫ਼ ਦਰਾਂ ਦਾ ਐਲਾਨ ਅੱਜ
NEXT STORY