ਜਲੰਧਰ (ਮਹੇਸ਼)— ਨਵੀਂ ਵਾਰਡਬੰਦੀ ਅਨੁਸਾਰ ਵਾਰਡ ਨੰਬਰ-11 ਦੇ ਖੇਤਰ ਬੜਿੰਗ ਵਿਚ ਬੁੱਧਵਾਰ ਨੂੰ ਭਾਜਪਾ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਵਾਰਡ ਦੇ ਪ੍ਰਧਾਨ ਪਰਮਿੰਦਰ ਸਿੰਘ ਲਾਡੀ ਨੇ ਕੀਤੀ। ਮੀਟਿੰਗ ਵਿਚ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ, ਜ਼ਿਲੇ ਦੇ ਜਨਰਲ ਸਕੱਤਰ ਰਮਨ ਪੱਬੀ ਤੇ ਸਾਬਕਾ ਜ਼ਿਲਾ ਪ੍ਰਧਾਨ ਨਵਲ ਕਿਸ਼ੋਰ ਕੰਬੋਜ ਸ਼ਾਮਲ ਹੋਏ। ਇਸ ਮੌਕੇ ਨਿਗਮ ਚੋਣਾਂ ਨੂੰ ਲੈ ਕੇ ਡੂੰਘਾ ਵਿਚਾਰ-ਵਟਾਂਦਰਾ ਹੋਇਆ। ਇਸ ਸਮੇਂ ਪਾਰਟੀ ਨੂੰ ਨਿਗਮ ਚੋਣਾਂ ਵਿਚ ਜਿੱਤ ਦਿਵਾਉਣ ਲਈ ਰਣਨੀਤੀ ਵੀ ਬਣਾਈ ਗਈ। ਪਾਰਟੀ ਵਰਕਰਾਂ ਨੇ ਪਹੁੰਚੇ ਆਗੂਆਂ ਨੂੰ ਆਪਣੇ ਟਿੱਪਸ ਵੀ ਚੋਣਾਂ ਸਬੰਧੀ ਦਿੱਤੇ।
ਪਾਰਟੀ ਦੇ ਨੇਤਾ ਅਤੇ ਸਰਗਰਮ ਯੂਥ ਆਗੂ ਸੁਨੀਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਵਿਚ ਖੇਤਰ ਦੇ ਮਿਹਨਤੀ ਅਤੇ ਸਦਾਬਹਾਰ ਨੇਤਾ ਰਾਜਿੰਦਰ ਸ਼ਰਮਾ ਜੋ ਬੀਤੇ 20 ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ, ਨੂੰ ਪਾਰਟੀ ਦੇ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਨੇ ਜ਼ਿਲਾ ਕਾਰਜਕਾਰਨੀ ਵਿਚ ਸ਼ਾਮਲ ਕਰ ਲਿਆ। ਇਸ ਦੀ ਪਾਰਟੀ ਵਰਕਰਾਂ ਨੇ ਹਮਾਇਤ ਕੀਤੀ। ਇਸ ਮੌਕੇ ਰਾਜਿੰਦਰ ਸ਼ਰਮਾ ਨੇ ਆਪਣੀ ਡਿਊਟੀ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਉਣ ਦੀ ਗੱਲ ਕਹੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਤਰ ਦੇ ਜਨਰਲ ਸਕੱਤਰ ਕੁਲਬੀਰ ਸਿੰਘ, ਜੇ. ਕੇ. ਸਿੰਘ, ਨੀਤੂ ਸ਼ਰਮਾ, ਅਨੁਜ ਪ੍ਰਭਾਕਰ, ਕੈਪਟਨ ਇਕਬਾਲ ਸਿੰਘ, ਭੁਪਿੰਦਰ ਅਨੂ, ਬਲਵਿੰਦਰ ਕਪੂਰ, ਹਰੀ ਰਾਮ, ਸੋਢੀ ਰਾਮ ਤੇ ਕੁਲਵੰਤ ਸਿੰਘ ਆਦਿ ਮੌਜੂਦ ਸਨ।
ਟਰੱਕ ਨੂੰ ਓਵਰਟੇਕ ਕਰਦਿਆਂ ਵਾਪਰਿਆ ਹਾਦਸਾ, ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ 2 ਜ਼ਖਮੀ
NEXT STORY