ਜਲੰਧਰ (ਜ. ਬ.)–ਸਤਕਰਤਾਰ ਟਰਾਂਸਪੋਰਟ ਕੰਪਨੀ ਦੇ ਟਰੱਕ ਡਰਾਈਵਰ ’ਤੇ ਉਸ ਦੇ ਮਾਲਕਾਂ ਅਤੇ ਮੁਨੀਮ ਵੱਲੋਂ ਕੀਤੇ ਥਰਡ ਡਿਗਰੀ ਟਾਰਚਰ ਦਾ ਮਾਮਲਾ ਪੰਜਾਬ ਦੇ ਸੀ. ਐੱਮ, ਡੀ. ਜੀ. ਪੀ. ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਗਿਆ ਹੈ। ਜਿਹੜੀਆਂ ਸੱਟਾਂ ਦੇ ਨਿਸ਼ਾਨ ਕੰਪਨੀ ਦੇ ਮਾਲਕ ਹਾਦਸੇ ਵਿਚ ਲੱਗਣ ਬਾਰੇ ਦੱਸ ਰਹੇ ਸਨ, ਉਹ ਦਰਅਸਲ ਤਿੱਖੇ ਹਥਿਆਰਾਂ ਦੇ ਨਿਕਲੇ ਹਨ ਜਦੋਂਕਿ ਸਤਨਾਮ ਦੇ ਸਰੀਰ ’ਤੇ ਅੰਦਰੂਨੀ ਸੱਟਾਂ ਦੇ ਨਿਸ਼ਾਨ ਵੀ ਹਨ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਨੂੰ ਬੁਰੀ ਤਰ੍ਹਾਂ ਕਿਸੇ ਹਥਿਆਰ ਨਾਲ ਕੁੱਟਿਆ ਵੀ ਗਿਆ। ਸਤਨਾਮ ਦੀਆਂ ਲੱਤਾਂ ’ਤੇ ਕਈ ਜਗ੍ਹਾ ਟਾਂਕੇ ਵੀ ਲੱਗੇ ਹਨ।
ਇਹ ਵੀ ਪੜ੍ਹੋ:ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦੀ ਮੁੱਖ ਮੁਲਜ਼ਮ ਜੋਤੀ ਗ੍ਰਿਫ਼ਤਾਰ, ਪੁਲਸ ਸਾਹਮਣੇ ਖੋਲ੍ਹੇ ਕਈ ਰਾਜ਼
ਇਸ ਮਾਮਲੇ ਵਿਚ ਡੀ. ਜੀ. ਪੀ. ਦੇ ਸਾਬਕਾ ਵਿਧਾਇਕ ਤੇਸੀ. ਪੀ. ਐੱਸ. ਕੇ. ਡੀ. ਭੰਡਾਰੀ ਨੇ ਸਤਨਾਮ ਸਿੰਘ ਦੇ ਘਰ ਜਾ ਕੇ ਉਸ ਦਾ ਹਾਲ-ਚਾਲ ਜਾਣਿਆ, ਜਦੋਂ ਕਿ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ, ਸੀ. ਐੱਮ. ਅਤੇ ਡੀ. ਜੀ. ਪੀ. ਨੂੰ ਸ਼ਿਕਾਇਤ ਵੀ ਉਨ੍ਹਾਂ ਦਿੱਤੀ ਹੈ। ਭੰਡਾਰੀ ਨੇ ਇਸ ਨੂੰ ਗੈਰ-ਮਨੁੱਖੀ ਹਮਲਾ ਦੱਸਿਆ ਹੈ। ਕਪੂਰਥਲਾ ਦੇ ਹਮੀਰਾ ਦੇ ਰਹਿਣ ਵਾਲੇ ਸਤਕਰਤਾਰ ਟਰਾਂਸਪੋਰਟ ਕੰਪਨੀ ਦੇ ਡਰਾਈਵਰ ਸਤਨਾਮ ਸਿੰਘ ਦੇ ਘਰ ਪੁੱਜੇ ਕੇ. ਡੀ. ਭੰਡਾਰੀ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਸ ਨਾਲ ਗੈਰ-ਮਨੁੱਖੀ ਵਰਤਾਓ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ਵਿਚ ਉਹ ਉੱਚ ਅਧਿਕਾਰੀਆਂ ਨੂੰ ਮਿਲ ਕੇ ਮੁਲਜ਼ਮਾਂ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਰੱਖਣਗੇ।
ਇਹ ਵੀ ਪੜ੍ਹੋ: ਟਰੇਨਾਂ ਬੰਦ ਹੋਣ ਕਾਰਨ ਪੰਜਾਬ ਸਰਕਾਰ ਨੇ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਦਿੱਤੀ ਇਹ ਵੱਡੀ ਰਾਹਤ
ਕੇ. ਡੀ. ਭੰਡਾਰੀ ਨੇ ਕਿਹਾ ਕਿ ਇਸ ਮਾਮਲੇ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ। ਸਤਨਾਮ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਿਆਸੀ ਦਖ਼ਲ ਹੋ ਰਿਹਾ ਹੈ ਅਤੇ ਮੁਲਜ਼ਮ ਧਿਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਇਕ ਟਰਾਂਸਪੋਰਟਰ ਨੂੰ ਫੜ ਕੇ ਛੱਡਣ ਵਾਲੇ ਪੁਲਸ ਮੁਲਾਜ਼ਮਾਂ ’ਤੇ ਵੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਉਪ ਪ੍ਰਧਾਨ ਐਡਵੋਕੇਟ ਅਸ਼ੋਕ ਸਰੀਨ ਹਿੱਕੀ, ਯੁਵਾ ਭਾਜਪਾ ਆਗੂ ਸੰਨੀ ਸ਼ਰਮਾ ਅਤੇ ਅਨੁਪਮ ਸ਼ਰਮਾ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ 20 ਦਿਨ ਪਹਿਲਾਂ ਟਰਾਂਸਪੋਰਟ ਨਗਰ ਸਥਿਤ ਸਤਕਰਤਾਰ ਟਰਾਂਸਪੋਰਟ ਕੰਪਨੀ ਵਿਚ ਡਰਾਈਵਰ ਲੱਗੇ ਸਤਨਾਮ ਸਿੰਘ ਉਰਫ਼ ਬਿੱਲਾ ਨੇ ਕੰਪਨੀ ਦੇ ਮਾਲਕ ਮਨਜਿੰਦਰ ਮਨੀ, ਉਸ ਦੇ ਭਰਾ ਹਨੀ ਅਤੇ ਮੁਨੀਮ ਛੋਟੂ ’ਤੇ ਘਰ ਦੇ ਬਾਹਰੋਂ ਅਗਵਾ ਕਰਨ ਤੋਂ ਬਾਅਦ ਚਾਕੂ ਨਾਲ ਜ਼ਖ਼ਮ ਕਰਕੇ ’ਤੇ ਲੂਣ ਛਿੜਕਣ ਦੇ ਦੋਸ਼ ਲਾਏ ਸਨ। ਉਸ ਦਾ ਦੋਸ਼ ਸੀ ਕਿ ਮਾਲਕਾਂ ਨੇ ਉਸ ਨੂੰ ਬੇਸਬੈਟ ਨਾਲ ਹੀ ਕੁੱਟਿਆ ਸੀ ਅਤੇ ਫਿਰ ਅਧਮਰੀ ਹਾਲਤ ਵਿਚ ਉਸ ਨੂੰ ਬਾਹਰ ਸੁੱਟ ਦਿੱਤਾ। ਥਾਣਾ ਨੰਬਰ 1 ਦੀ ਪੁਲਸ ਨੇ ਮਨੀ, ਹਨੀ ਅਤੇ ਛੋਟੂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼, ਅਗਵਾ ਅਤੇ ਹੋਰ ਗੰਭੀਰ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਸੀ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਜੋਤੀ ਦੇ ਖ਼ੁਲਾਸਿਆਂ ਤੋਂ ਪੁਲਸ ਵੀ ਹੈਰਾਨ, ਇੰਝ ਚੱਲਦੀ ਸੀ ਇਹ ਗੰਦੀ ਖੇਡ
ਮਨਜਿੰਦਰ ਨੂੰ ਮੈਡੀਕਲ ਵੇਖ ਕੇ ਜ਼ਿੰਮੇਵਾਰੀ ’ਤੇ ਛੱਡਿਆ, ਬਾਕੀਆਂ ਦੀ ਭਾਲ ’ਚ ਕੀਤੀ ਜਾ ਰਹੀ ਛਾਪੇਮਾਰੀ
ਇਸ ਮਾਮਲੇ ਬਾਰੇ ਜਦੋਂ ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ’ਤੇ ਕੋਈ ਵੀ ਸਿਆਸੀ ਦਬਾਅ ਨਹੀਂ ਹੈ। ਸਤਨਾਮ ਨੂੰ ਇਨਸਾਫ਼ ਮਿਲ ਕੇ ਰਹੇਗਾ। ਉਨ੍ਹਾਂ ਕਿਹਾ ਕਿ ਮਨਜਿੰਦਰ ਮਨੀ ਨੂੰ ਪਹਿਲਾਂ ਕਾਬੂ ਕਰ ਲਿਆ ਸੀ ਪਰ ਉਹ ਅਨਫਿੱਟ ਸੀ ਅਤੇ ਮੈਡੀਕਲ ਵੇਖ ਕੇ ਹੀ ਉਸ ਨੂੰ ਜ਼ਿੰਮੇਵਾਰੀ ’ਤੇ ਛੱਡਿਆ ਗਿਆ। ਮਨੀ ਦਾ ਹਨੀ ਅਤੇ ਮੁਨੀਮ ਛੋਟੂ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸ. ਐੱਚ. ਓ. ਸ਼ਰਮਾ ਨੇ ਕਿਹਾ ਕਿ ਸਤਨਾਮ ਦੀ ਮੈਡੀਕਲ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸਤੋਂ ਬਾਅਦ ਮੁਲਜ਼ਮ ਧਿਰ ’ਤੇ ਸ਼ਿਕੰਜਾ ਹੋਰ ਕੱਸਿਆ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ ’ਚ ਹੈਵਾਨੀਅਤ, ਟਰਾਂਸਪੋਰਟਰ ਭਰਾਵਾਂ ਨੇ ਡਰਾਈਵਰ ਦੀਆਂ ਲੱਤਾਂ ’ਤੇ ਚਾਕੂ ਨਾਲ ਕੀਤੇ ਵਾਰ, ਫਿਰ ਪਾਇਆ ਲੂਣ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੰਜਾਬ ਦੇ 'ਬਿਜਲੀ ਖ਼ਪਤਕਾਰਾਂ' ਨੂੰ ਮਿਲੀ ਵੱਡੀ ਰਾਹਤ, ਇਸ ਤਾਰੀਖ਼ ਤੱਕ ਲਾਗੂ ਰਹੇਗੀ ਸਕੀਮ
NEXT STORY