ਭਵਾਨੀਗੜ੍ਹ(ਵਿਕਾਸ,ਕਾਂਸਲ)- ਸ਼ਹਿਰ ਦੇ ਬਲਿਆਲ ਰੋਡ 'ਤੇ ਪੈਟਰੋਲ ਪੰਪ ਨੇੜੇ ਸਥਿਤ ਇੱਕ ਘਰ ਦਾ ਪੂਰਾ ਪਰਿਵਾਰ ਉਸ ਸਮੇਂ ਹੱਕਾ-ਬੱਕਾ ਰਹਿ ਗਿਆ, ਜਦੋਂ ਘਰ 'ਚ ਚੂਹੇ ਫੜਨ ਲਈ ਲਗਾਏ ਪਿੰਜਰੇ 'ਚ ਚੂਹੇ ਦੀ ਥਾਂ ਖਤਰਨਾਕ ਸੱਪ ਫਸਿਆ ਦੇਖਿਆ। ਬਾਅਦ ਵਿੱਚ ਹਿੰਮਤ ਕਰਕੇ ਕਿਸੇ ਤਰ੍ਹਾਂ ਪਰਿਵਾਰ ਦੇ ਮੈਂਬਰਾਂ ਨੇ ਸੱਪ ਨੂੰ ਉਜਾੜ ਥਾਂ 'ਤੇ ਜਾ ਕੇ ਛੱਡ ਦਿੱਤਾ।
ਇਸ ਸਬੰਧੀ ਬਲਿਆਲ ਰੋਡ 'ਤੇ ਰਹਿੰਦੇ ਹਰੀਪਾਲ (ਭੋਲਾ ਗੇਮਾਂ ਵਾਲਾ) ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤੋਂ ਥੋੜ੍ਹੀ ਦੂਰ ਖੇਤ ਵਗੈਰਾ ਪੈਂਦੇ ਹਨ ਜਿਸ ਕਰਕੇ ਚੂਹੇ ਅਕਸਰ ਹੀ ਖੇਤਾਂ 'ਚੋਂ ਉਨ੍ਹਾਂ ਦੇ ਘਰ ਵੜ੍ਹ ਆਉਂਦੇ ਹਨ। ਹਰੀਪਾਲ ਨੇ ਦੱਸਿਆ ਕਿ ਚੂਹਿਆਂ ਤੋਂ ਛੁਟਕਾਰਾ ਪਾਉਣ ਲਈ ਉਹ ਘਰ ਵਿੱਚ ਰੋਜ਼ਾਨਾ ਵਾਂਗ ਚੂਹਿਆਂ ਵਾਲਾ ਪਿੰਜਰਾ ਲਗਾਉਂਦੇ ਸਨ ਤੇ ਬੀਤੀ ਰਾਤ ਵੀ ਉਨ੍ਹਾਂ ਨੇ ਘਰ ਵਿੱਚ ਪਿੰਜਰਾ ਲਗਾਇਆ ਸੀ ਪਰੰਤੂ ਅੱਜ ਸਵੇਰੇ ਉਸਦਾ ਪਰਿਵਾਰ ਇਹ ਦੇਖ ਕੇ ਇੱਕਦਮ ਘਬਰਾ ਗਿਆ ਜਦੋਂ ਚੂਹੇ ਦੀ ਬਜਾਏ ਕਰੀਬ 3 ਫੁੱਟ ਲੰਬਾ ਕਾਲੇ ਰੰਗ ਦਾ ਖਤਰਨਾਕ ਸੱਪ ਪਿੰਜਰੇ ਵਿੱਚ ਫਸਿਆ ਪਿਆ ਸੀ। ਪਰਿਵਾਰ ਦੇ ਮੈਂਬਰਾਂ ਨੇ ਸ਼ੁਕਰ ਮਨਾਇਆ ਕਿ ਘਰ ਵਿੱਚ ਇੰਨਾਂ ਵੱਡਾ ਤੇ ਖਤਰਨਾਕ ਸੱਪ ਹੋਣ ਦੇ ਬਾਵਜੂਦ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਸੱਪ ਪਿੰਜਰੇ 'ਚ ਕਦੋਂ ਤੇ ਕਿਵੇਂ ਆਇਆ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਨਹੀਂ ਪਤਾ ਲੱਗਿਆ। ਹਰੀਪਾਲ ਨੇ ਦੱਸਿਆ ਕਿ ਬਾਅਦ ਵਿੱਚ ਪਿੰਜਰੇ ਨੂੰ ਕਿਸੇ ਉਜਾੜ ਵਾਲੀ ਜਗ੍ਹਾ 'ਚ ਲਿਜਾ ਕੇ ਸੱਪ ਨੂੰ ਉੱਥੇ ਛੱਡਿਆ ਗਿਆ ਹੈ।
ਕੈਪਟਨ ਨੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾ ਕੇ ਇਲਾਕਾ ਵਾਸੀਆਂ ਦੇ ਸੁਫ਼ਨੇ ਨੂੰ ਪਹਿਨਾਇਆ ਅਮਲੀ ਜਾਮਾ: ਰਜ਼ੀਆ ਸੁਲਤਾਨਾ
NEXT STORY