ਸ਼ੇਰਪੁਰ, (ਅਨੀਸ਼)- ਜਦੋਂ ਸਾਨੂੰ ਭੁੱਖ ਲੱਗੀ ਹੁੰਦੀ ਹੈ ਤਾਂ ਅਸੀਂ ਅਕਸਰ ਫਾਸਟ ਫੂਡ ਦਾ ਸਹਾਰਾ ਲੈਂਦੇ ਹਾਂ ਪਰ ਕਈ ਵਾਰ ਇਹ ਫਾਸਟ ਫੂਡ ਸਾਡੀ ਜਾਨ ਦਾ ਖੌਅ ਵੀ ਬਣ ਸਕਦਾ ਹੈ, ਜਿਸਦੀ ਤਾਜ਼ਾ ਮਿਸਾਲ ਕਸਬੇ ਵਿਚ ਦੇਖਣ ਨੂੰ ਮਿਲੀ ।
ਸਬ-ਤਹਿਸੀਲ ਵਿਚ ਕੰਮ ਕਰਦੇ ਇਕ ਅਰਜ਼ੀ ਨਵੀਸ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਭੁੱਖ ਲੱਗਣ 'ਤੇ ਉਨ੍ਹਾਂ ਇਕ ਨਾਮੀ ਹੋਟਲ ਤੋਂ ਸਮੋਸੇ ਮੰਗਵਾ ਲਏ ਪਰ ਜਦੋਂ ਉਹ ਸਮੋਸਾ ਖਾਣ ਲੱਗੇ ਤਾਂ ਉਸਦੇ ਹੋਸ਼ ਉਡ ਗਏ, ਕਿਉਂਕਿ ਸਮੋਸੇ ਵਿਚ ਇਕ ਪੂਰਾ ਬਲੇਡ ਨਜ਼ਰ ਆ ਰਿਹਾ ਸੀ।
ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਦਂੋ ਇਸ ਸਬੰਧੀ ਉਕਤ ਹੋਟਲ ਦੇ ਮਾਲਕ ਨਾਲ ਜਾ ਕੇ ਗੱਲ ਕੀਤੀ ਤਾਂ ਉਨ੍ਹਾਂ ਆਪਣੀ ਗਲਤੀ ਮੰਨਣ ਦੀ ਬਜਾਏ ਸਾਡੇ ਨਾਲ ਗਾਲੀ-ਗਲੋਚ ਕੀਤੀ ਤੇ ਕਿਹਾ ਕਿ ਜੋ ਕਰਨਾ ਹੈ ਕਰ ਲਵੋ ਅਜਿਹਾ ਤਾਂ ਹੁੰਦਾ ਹੀ ਰਹਿੰਦਾ ਹੈ ।
ਇਸ ਮੌਕੇ ਕੁਲਵਿੰਦਰ ਸਿੰਘ ਹੇੜੀਕੇ, ਜਸਵੰਤ ਸਿੰਘ ਲਾਲੀ, ਨਛੱਤਰ ਸਿੰਘ, ਨਿਰਮਲ ਸਿੰਘ, ਮਨਜਿੰਦਰ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਦੀ ਟੀਮ ਨੂੰ ਲਿਖਤੀ ਸ਼ਿਕਾਇਤ ਵੀ ਕਰਨਗੇ ਤਾਂ ਜੋ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ।
ਕੀ ਕਹਿੰਦੇ ਨੇ ਹੋਟਲ ਦੇ ਮਾਲਕ : ਜਦੋਂ ਇਸ ਸਬੰਧੀ ਹੋਟਲ ਦੇ ਮਾਲਕ ਨਾਲ ਗੱਲ ਕੀਤੀ ਤਾਂ ਹੋਟਲ ਦਾ ਮਾਲਕ ਸਾਫ ਤੌਰ 'ਤੇ ਮੁਕਰ ਗਿਆ ਤੇ ਕਿਹਾ ਕਿ ਮੇਰੀ ਦੁਕਾਨ ਤੋਂ ਸਮੋਸੇ ਗਏ ਹੀ ਨਹੀਂ ਉਲਟਾ ਉਕਤ ਵਿਅਕਤੀ ਮੇਰੇ ਨਾਲ ਗਾਲੀ-ਗਲੋਚ ਕਰ ਕੇ ਗਏ ਹਨ।
ਨਸ਼ੀਲੀਆਂ ਗੋਲੀਆਂ ਸਣੇ 2 ਕਾਬੂ
NEXT STORY