ਲੁਧਿਆਣਾ (ਮੁਕੇਸ਼)- ਫੋਕਲ ਪੁਆਇੰਟ ਜੀਵਨ ਨਗਰ ਦੀ ਗਲੀ ਨੰ. 9 ਵਿਖੇ ਇਕ ਬਿਲਡਿੰਗ ’ਚ ਭਿਆਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ। ਇਸ ਦੌਰਾਨ ਹੋਏ ਜ਼ੋਰਦਾਰ ਧਮਾਕੇ ਕਾਰਨ ਆਲੇ-ਦੁਆਲੇ ਦੇ ਲੋਕ ਦਹਿਲ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ! ਟ੍ਰਾਂਸਫਾਰਮਰ 'ਚ ਜਾ ਵੱਜੀ ਸਵਾਰੀਆਂ ਨਾਲ ਭਰੀ ਬੱਸ, ਹੋਇਆ ਜ਼ੋਰਦਾਰ ਧਮਾਕਾ
ਬਿਲਡਿੰਗ ਦੇ ਮਾਲਕ ਰਮੇਸ਼ ਦਿਵੇਦੀ ਨੇ ਦੱਸਿਆ ਕਿ ਉਨ੍ਹਾਂ ਦਾ ਵੀ. ਆਰ. ਲੋਜਿਸਟਿਕ ਨਾਂ ਨਾਲ ਦਫ਼ਤਰ ਹੈ। ਕੁਝ ਜਗ੍ਹਾ ਉਨ੍ਹਾਂ ਨੇ ਰੈਂਟ ’ਤੇ ਦਿੱਤੀ ਹੋਈ ਹੈ। ਬਿਲਡਿੰਗ ’ਚ ਜ਼ਿਆਦਾਤਰ ਕਾਰਪੋਰੇਟ ਦਫ਼ਤਰ ਹਨ। ਉਨ੍ਹਾਂ ਨੂੰ ਸਵੇਰੇ 8 ਵਜੇ ਦੇ ਕਰੀਬ ਮਾਰਕੀਟ ਤੋਂ ਫੋਨ ਆਇਆ ਕਿ ਤੁਹਾਡੀ ਬਿਲਡਿੰਗ ’ਚ ਅੱਗ ਲੱਗੀ ਹੋਈ ਹੈ। ਉਨ੍ਹਾਂ ਬਿਨਾਂ ਸਮਾਂ ਗਵਾਇਆਂ ਫਾਇਰ ਬ੍ਰਿਗੇਡ ਨੂੰ ਅੱਗ ਲੱਗਣ ਬਾਰੇ ਸੂਚਿਤ ਕੀਤਾ ਤੇ ਆਪ ਦਫ਼ਤਰ ਲਈ ਰਵਾਨਾ ਹੋ ਗਏ।
ਜਿਉਂ ਹੀ ਉਹ ਬਿਲਡਿੰਗ ਦੇ ਬਾਹਰ ਪੁੱਜੇ ਤਾਂ ਦੇਖਿਆ ਕਿ ਬਿਲਡਿੰਗ ਅੰਦਰ ਜ਼ਬਰਦਸਤ ਅੱਗ ਲੱਗੀ ਹੋਈ ਹੈ ਤੇ ਕਾਲਾ ਧੂੰਆਂ ਨਿਕਲ ਰਿਹਾ ਸੀ। ਇਸ ਦੌਰਾਨ ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਰੀਬ 2-3 ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਠੱਪ ਰਹਿਣਗੀਆਂ ਡਰਾਈਵਿੰਗ ਲਾਇਸੈਂਸ ਤੇ RC ਨਾਲ ਜੁੜੀਆਂ ਸੇਵਾਵਾਂ! ਹੋਣ ਜਾ ਰਿਹਾ ਇਹ ਬਦਲਾਅ
ਰਮੇਸ਼ ਦਿਵੇਦੀ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਸਕਦਾ ਹੈ। ਅੱਗ ਕਾਰਨ ਬਿਲਡਿੰਗ ਨੂੰ ਕਾਫੀ ਨੁਕਸਾਨ ਪੁੱਜਾ ਹੈ। ਇਸ ਤੋਂ ਇਲਾਵਾ ਦਫਤਰ ਦੇ ਸਾਰੇ ਕੰਪਿਊਟਰ ਸੈੱਟ, ਸੋਲਰ ਸਿਸਟਮ, 25 ਤੋਂ 30 ਏ. ਸੀ., ਖਿੜਕੀਆਂ ਦਰਵਾਜ਼ੇ ਸ਼ੀਸ਼ੇ, ਰਿਕਾਰਡ, ਫਰਨੀਚਰ, ਫਿਟਿੰਗ, ਸਭ ਕੁਝ ਸਵਾਹ ਹੋ ਗਿਆ, ਜਿਸ ਕਾਰਨ ਕਰੋੜਾਂ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਹੈ। ਇਸੇ ਤਰ੍ਹਾਂ ਗਲੋਬਲ ਪੀਸਟ ਕੰਟਰੋਲ ਦੇ ਪ੍ਰਦੀਪ ਕੁਮਾਰ ਨੇ ਕਿਹਾ ਕਿ ਅੱਗ ਕਾਰਨ ਉਨ੍ਹਾਂ ਦੇ ਦਫ਼ਤਰ ਦਾ ਰਿਕਾਰਡ, ਕੰਪਿਊਟਰ ਸਿਸਟਮ ਇਨਵਰਟਰ ਆਦਿ ਸੜ ਕੇ ਸਵਾਹ ਹੋਣ ਨਾਲ ਕਾਫੀ ਨੁਕਸਾਨ ਹੋ ਗਿਆ। ਇਸੇ ਤਰ੍ਹਾਂ 1-2 ਹੋਰ ਦਫ਼ਤਰਾਂ ਨੂੰ ਵੀ ਨੁਕਸਾਨ ਪੁੱਜਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਪੁਲਸ ’ਚ ਵੱਡਾ ਫੇਰਬਦਲ : ਲੋਕ ਸਭਾ ਚੋਣਾਂ ਤੋਂ ਬਾਅਦ 15 ਥਾਣਿਆਂ ਦੇ SHO ਬਦਲੇ
NEXT STORY