ਲੁਧਿਆਣਾ (ਜ.ਬ.)- ਇਸਲਾਮਗੰਜ ਸਥਿਤ ਇਕ ਘਰ ਦੀ ਅਚਾਨਕ ਛੱਤ ਡਿੱਗ ਗਈ। ਛੱਤ ਦੇ ਮਲਬੇ ’ਚ ਘਰ ’ਚ ਰਹਿਣ ਵਾਲੀ ਇਕ ਮਹਿਲਾ ਦਬ ਗਈ। ਗੁਆਂਢ ਦੇ ਲੋਕਾਂ ਨੇ ਕਿਸੇ ਤਰੀਕੇ ਮਹਿਲਾ ਨੂੰ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਵੀ ਮੌਕੇ ’ਤੇ ਪੁੱਜ ਗਈ।
ਇਹ ਖ਼ਬਰ ਵੀ ਪੜ੍ਹੋ - ਪਿਓ ਦੀ ਮੌਤ ਮਗਰੋਂ ਮਾਂ ਦਾ ਸਹਾਰਾ ਬਣਨ ਵਿਦੇਸ਼ ਜਾਣਾ ਚਾਹੁੰਦੀ ਸੀ ਧੀ! ਫ਼ਿਰ ਜੋ ਹੋਇਆ ਜਾਣ ਉੱਡ ਜਾਣਗੇ ਹੋਸ਼
ਜਾਣਕਾਰੀ ਮੁਤਾਬਕ ਘਟਨਾ ਸਵੇਰ ਦੀ ਹੈ, ਬਜ਼ੁਰਗ ਸੁਰਿੰਦਰ ਕੌਰ ਘਰ ’ਚ ਇਕੱਲੀ ਸੀ, ਉਸ ਦਾ ਬੇਟਾ ਕੰਮ ’ਤੇ ਗਿਆ ਸੀ। ਇਸ ਤੋਂ ਬਾਅਦ ਪਿੱਛੋਂ ਘਰ ਦੀ ਛੱਤ ਡਿੱਗ ਪਈ। ਜ਼ੋਰਦਾਰ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਘਬਰਾ ਗਏ। ਜਦੋਂ ਘਰ ਤੋਂ ਬਾਹਰ ਆਏ ਤਾਂ ਦੇਖਿਆ ਛੱਤ ਡਿੱਗੀ ਹੋਈ ਸੀ, ਅੰਦਰੋਂ ਔਰਤ ਦੇ ਦੱਬੇ ਹੋਣ ਦੀ ਆਵਾਜ਼ ਆ ਰਹੀ ਸੀ। ਲੋਕਾਂ ਨੇ ਤੁਰੰਤ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ ਅਤੇ ਔਰਤ ਨੂੰ ਬਾਹਰ ਕੱਢਿਆ। ਗਨੀਮਤ ਰਹੀ ਕਿ ਬਜ਼ੁਰਗ ਮਹਿਲਾ ਬਚ ਗਈ, ਹਾਲਾਂਕਿ ਉਸ ਦੇ ਹੱਥ-ਪੈਰ ’ਤੇ ਸੱਟਾਂ ਲੱਗੀਆਂ ਹਨ। ਔਰਤ ਅਜੇ ਸਿਵਲ ਹਸਪਤਾਲ ’ਚ ਦਾਖਲ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਕਸ਼ਨ 'ਚ ਪੰਜਾਬ ਪੁਲਸ, ਪ੍ਰਾਈਵੇਟ ਸਕੂਲਾਂ 'ਤੇ ਵੱਡੀ ਕਾਰਵਾਈ
NEXT STORY