ਅੰਮ੍ਰਿਤਸਰ, (ਵੜੈਚ)- ਜਲ ਹੈ ਤਾਂ ਕੱਲ ਹੈ, ਪਾਣੀ ਦੀ ਇਕ-ਇਕ ਬੂੰਦ ਕੀਮਤੀ ਹੈ, ਦਾ ਹੋਕਾ ਦੇਣ ਵਾਲੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆ ਨੂੰ ਪਹਿਲਾਂ ਖੁਦ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਇਨ੍ਹਾਂ ਦਾ ਆਪਣੇ ਦਫਤਰ ਵਿਚ ਟੂਟੀਆਂ 'ਚੋਂ ਪਾਣੀ ਚੱਲਦਾ ਜਾਂ ਟਪਕਦਾ ਰਹਿੰਦਾ ਹੈ। ਇਹੀ ਹਾਲਾਤ ਨਗਰ ਨਿਗਮ ਦੇ ਜ਼ੋਨ ਨੰ. 6-ਏ ਵਿਚ ਹਨ, ਜਿਥੇ ਪੀਣ ਯੋਗ ਪਾਣੀ ਦੀ ਰੱਜ ਕੇ ਬਰਬਾਦੀ ਕੀਤੀ ਜਾ ਰਹੀ ਹੈ। ਬਟਾਲਾ ਰੋਡ ਪੈਟਰੋਲ ਪੰਪ ਦੇ ਨੇੜੇ ਕੰਪਨੀ ਬਾਗ ਵਿਖੇ ਜ਼ੋਨ 6-ਏ 'ਚ ਲੱਗਾ ਟਿਊਬਵੈੱਲ ਚੱਲਣ ਨਾਲ ਇਕ ਮੋਟੀ ਪਾਈਪ 'ਚੋਂ ਪਾਣੀ ਲਗਾਤਾਰ ਕਈ ਘੰਟੇ ਚੱਲਦਾ ਰਹਿੰਦਾ ਹੈ। ਇਕ ਪਾਸੇ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਿਊਬਵੈੱਲ ਦੇ ਲਗਾਤਾਰ ਚੱਲਣ ਨਾਲ ਪਾਣੀ ਜ਼ਮੀਨ ਦੇ ਪੱਧਰ ਨਾਲ ਨੀਵਾਂ ਹੋਣ ਕਾਰਨ ਬੋਰ ਬੈਠ ਰਹੇ ਹਨ ਪਰ ਦੂਸਰੇ ਪਾਸੇ ਪਾਣੀ ਲਗਾਤਾਰ ਬਰਬਾਦ ਹੋ ਰਿਹਾ ਹੈ ਅਤੇ ਅਧਿਕਾਰੀ ਕਰਮਚਾਰੀਆਂ ਤੋਂ ਸਹੀ ਕੰਮ ਲੈਣ ਵਿਚ ਫੇਲ ਹੋ ਰਹੇ ਹਨ। ਜ਼ੋਨ 6-ਏ 'ਚ ਨਿਗਮ ਦੀਆਂ ਪਾਣੀ ਵਾਲੀਆਂ ਗੱਡੀਆਂ ਦੇ ਟੈਂਕਰਾਂ ਵਿਚ ਪਾਣੀ ਭਰਨ ਲਈ ਵਿਸ਼ੇਸ਼ ਤੌਰ 'ਤੇ ਸੜਕ ਕਿਨਾਰੇ ਉੱਚਾ ਪਾਈਪ ਲਾਇਆ ਗਿਆ ਹੈ ਪਰ ਗੱਡੀਆਂ ਭਰਨ ਤੋਂ ਇਲਾਵਾ ਵੀ ਉਸ ਪਾਈਪ 'ਚੋਂ ਹਜ਼ਾਰਾਂ ਲੀਟਰ ਪਾਣੀ ਬੇਕਾਰ ਚੱਲਦਾ ਹੋਇਆ ਫੁੱਟਪਾਥ ਤੇ ਭਰੇ ਟੋਏ 'ਚੋਂ ਹੋ ਕੇ ਕੰਪਨੀ ਬਾਗ 'ਚ ਫੈਲ ਜਾਂਦਾ ਹੈ, ਜਿਸ ਨਾਲ ਪਾਣੀ ਨੂੰ ਸੰਭਾਲਣ ਦੀ ਜਗ੍ਹਾ ਬਰਬਾਦ ਕੀਤਾ ਜਾ ਰਿਹਾ ਹੈ।
ਐੱਸ. ਡੀ. ਓ. ਦਾ ਚਾਰਜ ਖਾਲੀ : ਇਲਾਕੇ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਐੱਸ. ਡੀ. ਓ. ਤਾਇਨਾਤ ਨਹੀਂ ਹੈ। ਕਰੀਬ 4 ਮਹੀਨੇ ਪਹਿਲਾਂ ਐੱਸ. ਡੀ. ਓ. ਅਸ਼ਵਨੀ ਕੁਮਾਰ ਦੀ ਤਰੱਕੀ ਤੋਂ ਬਾਅਦ ਉਹ ਐਕਸੀਅਨ ਦੇ ਅਹੁਦੇ 'ਤੇ ਮੋਹਾਲੀ ਜਾ ਚੁੱਕੇ ਹਨ। ਐੱਸ. ਡੀ. ਓ. ਨਾ ਹੋਣ 'ਤੇ ਜ਼ੋਨ ਦੇ ਕੰਮਾਂ ਦੀ ਦੇਖ-ਰੇਖ ਜੇ. ਈ. ਕਰ ਰਹੇ ਹਨ। ਐੱਸ. ਡੀ. ਓ. ਅਸ਼ਵਨੀ ਕੁਮਾਰ ਦੇ ਚਲੇ ਜਾਣ ਦੇ ਬਾਵਜੂਦ ਜ਼ੋਨ ਦੇ ਦਫਤਰ ਦੇ ਬਾਹਰ ਅਸ਼ਵਨੀ ਕੁਮਾਰ ਦੇ ਨਾਂ ਦੀ ਹੀ ਪਲੇਟ ਲੱਗੀ ਹੋਈ ਹੈ, ਜੋ ਕਿ ਅਸੂਲਾਂ ਮੁਤਾਬਕ ਗਲਤ ਹੈ।
ਆਟੋਮੈਟਿਕ ਘੜੀ 'ਤੇ ਚੱਲਦੈ ਟਿਊਬਵੈੱਲ : ਜ਼ੋਨ 'ਚ ਚੱਲਣ ਵਾਲੇ ਟਿਊਬਵੈੱਲ 'ਤੇ ਕਰਮਚਾਰੀ ਤਾਇਨਾਤ ਨਹੀਂ ਹੈ, ਇਹ ਟਿਊਬਵੈੱਲ ਆਟੋਮੈਟਿਕ ਘੜੀ 'ਤੇ ਚੱਲਦਾ ਤੇ ਬੰਦ ਹੁੰਦਾ ਹੈ। ਕਈ ਵਾਰ ਨਿਗਮ ਕਰਮਚਾਰੀ ਵਾਲਵ ਖੋਲ੍ਹ ਕੇ ਪਾਣੀ ਦਾ ਟੈਂਕਰ ਭਰ ਲੈਂਦੇ ਹਨ ਪਰ ਬਾਅਦ ਵਿਚ ਪਾਈਪ ਦਾ ਵਾਲਵ ਬੰਦ ਕਰਨ ਤੋਂ ਬਗੈਰ ਹੀ ਚਲੇ ਜਾਂਦੇ ਹਨ, ਜਿਸ ਉਪਰੰਤ ਪਾਣੀ ਲਗਾਤਾਰ ਚੱਲਦਾ ਰਹਿੰਦਾ ਹੈ।
ਪ੍ਰਾਈਵੇਟ ਗੱਡੀਆਂ ਵਾਲੇ ਵੀ ਭਰਦੇ ਹਨ ਪਾਣੀ ਛ ਸਰਕਾਰੀ ਵਾਹਨਾਂ ਤੋਂ ਇਲਾਵਾ ਦੂਸਰੇ ਪ੍ਰਾਈਵੇਟ ਵਾਹਨਾਂ ਵਾਲੇ ਵੀ ਸਰਕਾਰੀ ਟਿਊਬਵੈੱਲ ਤੋਂ ਪਾਣੀ ਭਰਦੇ ਹਨ। ਪ੍ਰਾਈਵੇਟ ਵਾਹਨਾਂ ਵਾਲੇ ਖੁਦ ਵਾਲਵ ਖੋਲ੍ਹ ਕੇ ਆਪਣਾ ਟੈਂਕਰ ਭਰ ਲੈਂਦੇ ਹਨ ਅਤੇ ਬਿਨਾਂ ਵਾਲਵ ਬੰਦ ਕੀਤੇ ਆਪਣਾ ਵਾਹਨ ਭਰ ਕੇ ਚਲੇ ਜਾਂਦੇ ਹਨ, ਜਿਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ।
ਸ਼ਹੀਦ ਮਨਦੀਪ ਸਿੰਘ ਦਾ ਜੱਦੀ ਪਿੰਡ ਆਲਮਪੁਰ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ
NEXT STORY