ਚੰਡੀਗੜ੍ਹ (ਅਰਚਨਾ)-ਚੰਡੀਗੜ੍ਹ ਵਿਚ ਖੂਨਦਾਨ ਦਾ ਗ੍ਰਾਫ਼ ਵਧਦਾ ਜਾ ਰਿਹਾ ਹੈ। ਖੂਨਦਾਨ ਦੇ ਬਲਬੂਤੇ ਹੀ ਅਜਿਹੀ ਬੀਮਾਰੀ ਵੀ ਸਾਹਮਣੇ ਆ ਸਕੀ ਹੈ, ਜਿਸ ਦੇ ਬਾਰੇ ਖੂਨਦਾਨੀਆਂ ਨੂੰ ਪਤਾ ਹੀ ਨਹੀਂ ਸੀ। ਖੁਦ ਖੂਨਦਾਨ ਕਰਨ ਗਏ ਤਾਂ ਟੈਸਟ ਵਿਚ ਸਾਹਮਣੇ ਆਇਆ ਕਿ ਉਹ ਖੁਦ ਏਡਜ਼ ਦੇ ਮਰੀਜ਼ ਹਨ, ਜਿਸ ਮਗਰੋਂ ਚੰਡੀਗੜ੍ਹ ਸਟੇਟ ਏਡਜ਼ ਕੰਟ੍ਰੋਲ ਸੁਸਾਇਟੀ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਵਿਭਾਗੀ ਅੰਕੜਿਆਂ ਮੁਤਾਬਿਕ ਬੀਤੇ 6 ਸਾਲਾਂ ਦੌਰਾਨ 220 ਦੇ ਕਰੀਬ ਐੱਚ. ਆਈ. ਵੀ. ਦੇ ਮਰੀਜ਼ ਸਾਹਮਣੇ ਆਏ ਹਨ। ਬੇਸ਼ੱਕ ਖੂਨ ਵਿਚ ਐੱਚ. ਆਈ. ਵੀ. ਨਾਲ ਸੰਕਰਮਣ ਨਾਲ ਗ੍ਰਸਤ ਲੋਕਾਂ ਦੀ ਗਿਣਤੀ ਘਟ ਰਹੀ ਹੈ ਪਰ ਖੂਨਦਾਨ ਕਰਨ ਦੇ ਕਾਰਨ ਲੋਕਾਂ ਨੂੰ ਨਾ ਸਿਰਫ਼ ਐੱਚ. ਆਈ. ਵੀ., ਬਲਕਿ ਹੈਪੇਟਾਈਟਸ-ਬੀ, ਮਲੇਰੀਆ ਜਿਹੀਆਂ ਬੀਮਾਰੀਆਂ ਦੀ ਵੀ ਜਾਣਕਾਰੀ ਮਿਲ ਰਹੀ ਹੈ।
ਅੰਕੜਿਆਂ ਮੁਤਾਬਿਕ ਖੂਨਦਾਨ ਵਿਚੋਂ ਇਕੱਠੇ ਕੀਤੇ ਖੂਨ ਦੇ ਸੈਂਪਲਾਂ ਵਿਚੋਂ 2012-13 ਵਿਚ 0.08 ਫੀਸਦੀ (ਕਰੀਬ 60), 2013-14 ਵਿਚ 0.05 ਫੀਸਦੀ (43), 2014-15 ਵਿਚ 0.06 ਫੀਸਦੀ (43), 2015-16 ਵਿਚ 0.05 ਫੀਸਦੀ (45), 2016-17 ਵਿਚ 0.03 ਫੀਸਦੀ (25) ਐੱਚ. ਆਈ. ਵੀ. ਦੇ ਮਰੀਜ਼ ਸਾਹਮਣੇ ਆਏ ਹਨ। ਬਲੱਡ ਟ੍ਰਾਂਸਫਿਊਜ਼ਨ ਐਕਸਪਰਟਸ ਦਾ ਕਹਿਣਾ ਹੈ ਕਿ ਖੂਨਦਾਨ ਦੇ ਕਾਰਨ ਕਈ ਬੀਮਾਰੀਆਂ ਸਾਹਮਣੇ ਆ ਜਾਂਦੀਆਂ ਹਨ ਤੇ ਇਲਾਜ ਸ਼ੁਰੂ ਹੋ ਜਾਂਦਾ ਹੈ।
ਨਾਰਥ ਰੀਜ਼ਨ ਵਿਚ ਨੈਗੇਟਿਵ ਬਲੱਡ ਗਰੁੱਪ ਹੁੰਦੇ ਹਨ ਦੁਰਲੱਭ
ਪੀ. ਜੀ. ਆਈ. ਦੇ ਬਲੱਡ ਟ੍ਰਾਂਸਫਿਊਜ਼ਨ ਐਕਸਪਰਟ ਡਾ. ਸੁਚੇਤ ਸਚਦੇਵ ਦਾ ਕਹਿਣਾ ਹੈ ਕਿ ਚੰਡੀਗੜ੍ਹ ਤੇ ਪੰਜਾਬ ਬੈਲਟ ਵਿਚ ਨੈਗੇਟਿਵ ਬਲੱਡ ਗਰੁੱਪ ਦੁਰਲੱਭ ਹਨ। ਇਥੋਂ ਦੇ ਜ਼ਿਆਦਾਤਰ ਲੋਕ ਬਲੱਡ ਗਰੁੱਪ ਓ ਤੇ ਬੀ ਪਾਜ਼ੀਟਿਵ ਹੁੰਦੇ ਹਨ ਪਰ ਨੇੜਲੇ ਰਾਜਾਂ ਤੋਂ ਵੀ ਲੋਕ ਇਲਾਜ ਲਈ ਆਉਂਦੇ ਹਨ, ਅਜਿਹੇ ਵਿਚ ਨੈਗੇਟਿਵ ਬਲੱਡ ਗਰੁੱਪ ਖੋਜਣਾ ਮੁਸ਼ਕਿਲ ਹੁੰਦਾ ਹੈ। ਪੀ. ਜੀ. ਆਈ. 'ਚ ਇਕ ਮਹੀਨੇ ਵਿਚ 5000 ਯੂਨਿਟਸ, ਜਦਕਿ ਸਾਲ ਵਿਚ 60,000 ਬਲੱਡ ਯੂਨਿਟਸ ਦੀ ਲੋੜ ਹੁੰਦੀ ਹੈ। ਸੈਕਟਰ-16 ਦੇ ਗੌਰਮਿੰਟ ਮਲਟੀਸਪੈਸ਼ਲਿਟੀ ਹਸਪਤਾਲ ਬਲੱਡ ਬੈਂਕ ਨੂੰ ਮਹੀਨੇ ਵਿਚ 300 ਬਲੱਡ ਯੂਨਿਟਸ, ਜਦਕਿ ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ-32 ਨੂੰ ਮਹੀਨੇ ਵਿਚ 1200 ਬਲੱਡ ਯੂਨਿਟਸ ਦੀ ਲੋੜ ਹੁੰਦੀ ਹੈ। ਸੈਕਟਰ-16 ਬਲੱਡ ਬੈਂਕ ਇੰਚਾਰਜ ਡਾ. ਸਿਮਰਤ ਨੇ ਦੱਸਿਆ ਕਿ ਉਹ ਮਹੀਨੇ ਵਿਚ ਓਨਾ ਹੀ ਖੂਨ ਇਕੱਠਾ ਕਰਦੇ ਹਨ, ਜਿੰਨੀ ਲੋੜ ਹੁੰਦੀ ਹੈ।
6 ਸਾਲਾਂ ਦੌਰਾਨ ਖੂਨਦਾਨ ਕਰਨ ਵਾਲਿਆਂ ਦਾ ਇਹ ਹੈ ਗ੍ਰਾਫ਼
ਸਾਲ ਕੁੱਲ ਖੂਨ ਵਾਲੰਟਰੀ ਬਲੱਡ
2017- 14581 13581
2016-17 94667 86144
2015-16 91567 80876
2014-15 88873 76293
2013-14 86029 75662
2012-13 81649 71597
ਇਕ ਮਹੀਨੇ ਵਿਚ ਬਲੱਡ ਦੀ ਲੋੜ
ਸੰਸਥਾਨ ਬਲੱਡ ਦੀ ਲੋੜ
ਪੀ. ਜੀ. ਆਈ. 5000 ਯੂਨਿਟਸ
ਜੀ. ਐੱਮ. ਸੀ. ਐੱਚ.-16 3000 ਯੂਨਿਟਸ
ਜੀ. ਐੱਮ. ਜੀ. ਐੱਚ.-32 1200 ਯੂਨਿਟਸ
ਪੱਛਮ ਬੰਗਾਲ ਤੋਂ ਅਬੋਹਰ ਪਹੁੰਚੀ ਲੜਕੀ ਨੂੰ ਕੀਤਾ ਪਰਿਵਾਰ ਹਵਾਲੇ
NEXT STORY