ਪਟਿਆਲਾ (ਕੰਵਲਜੀਤ ਕੰਬੋਜ) : ਰੇਲਵੇ ਸਟੇਸ਼ਨ ਨੇੜੇ ਸਥਿਤ ਭਗਵਾਨ ਦਾਸ ਪੈਟਰੋਲ ਪੰਪ 'ਤੇ ਰਾਤ 1 ਵਜੇ ਦੇ ਕਰੀਬ 2 ਗੁੱਟਾਂ ਵਿਚਾਲੇ ਝੜਪ ਹੋ ਗਈ, ਜਿਸ ਵਿੱਚ ਜਦੋਂ ਪੈਟਰੋਲ ਪੰਪ ਦੇ ਮਾਲਕ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ 'ਤੇ ਵੀ ਕਿਸੇ ਵਿਅਕਤੀ ਵੱਲੋਂ ਗੱਡੀ ਚੜ੍ਹਾ ਦਿੱਤੀ ਗਈ। ਪੀੜਤ ਹੁਣ ਜ਼ੇਰੇ ਇਲਾਜ ਸਰਕਾਰੀ ਹਸਪਤਾਲ 'ਚ ਦਾਖਲ ਹਨ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਪੈਟਰੋਲ ਪੰਪ 'ਤੇ ਕੰਮ ਕਰਦੇ ਇਕ ਵਰਕਰ ਤੇ ਕੁਝ ਵਿਅਕਤੀਆਂ ਵਿੱਚ ਪੁਰਾਣੀ ਰੰਜਿਸ਼ ਸੀ, ਜਿਸ ਕਰਕੇ ਇਹ ਝੜਪ ਹੋਈ।
ਖ਼ਬਰ ਇਹ ਵੀ : ਸਿਮਰਜੀਤ ਬੈਂਸ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ ਤਾਂ ਉਥੇ ਲਾਰੈਂਸ ਬਿਸ਼ਨੋਈ ਦਾ ਵੀ ਵਧਿਆ ਰਿਮਾਂਡ, ਪੜ੍ਹੋ TOP 10
ਪੈਟਰੋਲ ਪੰਪ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀਆਂ ਤਸਵੀਰਾਂ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ 12 ਦੇ ਕਰੀਬ ਵਿਅਕਤੀ ਕਾਰ 'ਚ ਸਵਾਰ ਹੋ ਕੇ ਪੈਟਰੋਲ ਪੰਪ 'ਤੇ ਪਹੁੰਚਦੇ ਹਨ, ਜਿੱਥੇ ਕਿ ਉਹ ਪੈਟਰੋਲ ਪੰਪ 'ਤੇ ਕੰਮ ਕਰਦੇ ਬੰਦੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਨਾਕਾਮ ਹੋ ਜਾਂਦੇ ਹਨ ਤੇ ਵਾਪਸ ਭੱਜ ਜਾਂਦੇ ਹਨ ਪਰ ਉਸ ਤੋਂ ਬਾਅਦ ਉਹ ਮੁੜ ਵਾਪਸ ਆਉਂਦੇ ਹਨ ਤੇ ਇੱਟਾਂ-ਪੱਥਰ ਲੈ ਕੇ ਪੈਟਰੋਲ ਪੰਪ 'ਤੇ ਹਮਲਾ ਕਰਦੇ ਹਨ। ਇਸ ਸਾਰੀ ਘਟਨਾ ਬਾਰੇ ਜਦੋਂ ਪੈਟਰੋਲ ਪੰਪ ਦੇ ਮਾਲਕ ਨੂੰ ਪਤਾ ਲੱਗਦਾ ਹੈ ਤਾਂ ਉਹ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ 'ਤੇ ਵੀ ਇਕ ਹਮਲਾਵਰ ਨੇ ਗੱਡੀ ਚੜ੍ਹਾ ਦਿੱਤੀ। ਫਿਲਹਾਲ ਲਾਹੌਰੀ ਗੇਟ ਥਾਣਾ ਦੀ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਲਿਆ ਹੈ ਤੇ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਜ਼ੁਰਗ ਮਾਤਾ ਦੇ 80ਵੇਂ ਜਨਮ ਦਿਨ ’ਤੇ ਸਮਾਰੋਹ ਕਰਕੇ ਪਰਿਵਾਰ ਨੇ ਪੇਸ਼ ਕੀਤੀ ਮਿਸਾਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
Corona Update: ਪੰਜਾਬ 'ਚ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ, 228 ਪਾਜ਼ੇਟਿਵ
NEXT STORY