ਲੁਧਿਆਣਾ (ਰਾਮ/ਡੇਵਿਨ) : ਥਾਣਾ ਮੋਤੀ ਨਗਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਖਾਲੀ ਪਲਾਟ ਵਿੱਚ ਕਿਸੇ ਨੌਜਵਾਨ ਦੀ ਲਾਸ਼ ਕੂੜੇ ਦੇ ਢੇਰ ਵਿੱਚ ਪਈ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਮ੍ਰਿਤਕ ਦੇ ਪਰਿਵਾਰ ਨੂੰ ਕੁਝ ਵਿਅਕਤੀਆਂ ਨੇ ਕਿਸੇ ਨੌਜਵਾਨ ਦੀ ਲਾਸ਼ ਪਲਾਟ ਵਿੱਚ ਪਈ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਪੁਲਸ ਕੋਲ ਦਰਜ ਕਰਵਾਏ ਬਿਆਨ 'ਚ ਅਜਾਨੇ ਹਜ਼ਾਰੀ ਪ੍ਰਸਾਦ ਪੁੱਤਰ ਜਮਾਲੂਸ਼ਾਹ ਨਿਵਾਸੀ ਜਲਾਲਪੁਰ ਥਾਣਾ ਗੋਅ ਜ਼ਿਲ੍ਹਾ ਅਰੰਗਾਬਾਦ ਬਿਹਾਰ, ਹਾਲ ਨਿਵਾਸੀ ਕਿਰਾਏਦਾਰ ਸਤਨਾਮ ਸਿੰਘ, ਸ਼ਹੀਦ ਬਾਬਾ ਦੀਪ ਸਿੰਘ ਨੇ ਸ਼ੇਰਪੁਰ ਨੇ ਦੱਸਿਆ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ 5 ਬੱਚੇ ਹਨ ਜਿਨਾਂ ਵਿਚੋਂ 3 ਲੜਕੀਆਂ, 2 ਲੜਕੇ ਹਨ। ਵੱਡਾ ਲੜਕਾ ਵਿਕਾਸ 19 ਸਾਲ ਜੋ ਆਰਤੀ ਸਟੀਲ ਫੋਕਲ ਪੁਆਇੰਟ ਠੇਕੇਦਾਰ ਕੋਲ ਲੇਬਰ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਭਤੀਜੀ ਨਾਲ ਸਕੂਟਰੀ ’ਤੇ ਜਾ ਰਹੀ ਔਰਤ ਨਾਲ ਵਾਪਰਿਆ ਹਾਦਸਾ, ਘਰ ’ਚ ਪੈ ਗਏ ਵੈਣ
16 ਜਨਵਰੀ ਨੂੰ ਸ਼ਾਮ 4 ਵਜੇ ਘਰ ਕੰਮ ’ਤੇ ਬਿਨਾਂ ਦੱਸੇ ਆ ਗਿਆ ਸੀ ਅਤੇ 5 ਵਜੇ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਜਦੋਂ ਦੇਰ ਰਾਤ ਤੱਕ ਘਰ ਵਾਪਸ ਨਹੀਂ ਆਇਆ ਤਾਂ ਉਸਨੇ ਇਧਰ ਉਧਰ ਭਾਲ ਸ਼ੁਰੂ ਕਰ ਦਿੱਤੀ ਪਰ ਕੁਝ ਪਤਾ ਨਹੀਂ ਲੱਗਾ। ਮੰਗਲਵਾਰ ਸਵੇਰੇ ਮੁਹੱਲੇ ਦੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਨਾਲ ਦੇ ਖਾਲੀ ਪਲਾਟ ਵਿੱਚ ਜਿਥੇ ਕੂੜਾ ਸੁੱਟਿਆ ਜਾਂਦਾ ਹੈ। ਉਥੇ ਇਕ ਲਾਸ਼ ਪਈ ਹੈ, ਜਦ ਮੈਂ ਪਰਿਵਾਰ ਸਮੇਤ ਜਾ ਦੇਖਿਆ ਤਾਂ ਇਹ ਲਾਸ਼ ਮੇਰੇ ਲੜਕੇ ਦੀ ਸੀ ਜਿਸਦੀ ਖੱਬੀ ਅੱਖ ’ਤੇ ਡੂੰਘੀ ਸੱਟ ਲੱਗੀ ਸੀ ਅਤੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ ਜਦਕਿ ਖੱਬੀ ਵਿੱਚ ਸਰਿੰਜ ਲੱਗੀ ਹੋਈ ਸੀ, ਜਿਸਨੂੰ ਮੇਰੇ ਬੇਟੇ ਅਭਿਸ਼ੇਕ ਨੇ ਕੱਢ ਦਿੱਤਾ।
ਇਹ ਵੀ ਪੜ੍ਹੋ : ਦੋਹਾ ਕਤਰ ਤੋਂ ਮੰਦਭਾਗੀ ਖ਼ਬਰ, ਰੋਜ਼ੀ-ਰੋਟੀ ਲਈ ਗਏ ਵਿਅਕਤੀ ਦੀ ਹਾਦਸੇ ਦੌਰਾਨ ਮੌਤ
ਇਸ ਤਰ੍ਹਾਂ ਲੱਗਦਾ ਸੀ ਕਿ ਕਿਸੇ ਵਲੋਂ ਉਸਨੂੰ ਕਤਲ ਕੀਤਾ ਗਿਆ ਹੋਵੇ। ਇਸ ਸਬੰਧੀ ਹਾਲੇ ਕਿਸੇ 'ਤੇ ਸ਼ੱਕ ਨਹੀਂ ਹੈ ਪਰ ਮੇਰੇ ਲੜਕੇ ਦੇ ਨਾਲ ਪਲਾਟ ਵਿੱਚ ਬੈਠਣ ਉਠਣ ਵਾਲੇ ਸਾਰੇ ਲੜਕਿਆਂ ਦੇ ਨਾਮ ਪਤਾ ਕਰਕੇ ਪੁਲਸ ਨੂੰ ਦੇਵਾਂਗਾ ਤਾਂ ਕਿ ਉਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਸਕੇ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਪੁਲਸ ਤਫਤੀਸ਼ ਅਧਿਕਾਰੀ ਗੁਰਦਿਆਲ ਸਿੰਘ ਅਨੁਸਾਰ ਟੈਲੀਫੋਨ ਦੇ ਜਰੀਏ ਸਾਬਕਾ ਕੌਂਸਲਰ ਰਾਧੇ ਸ਼ਾਮ ਸ਼ੇਰਪੁਰ ਮਾਰਕੀਟ ਤੋਂ ਥਾਣੇ ’ਚ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਸੀ ਕਿ ਫੌਜੀ ਕਲੋਨੀ ਖਾਲੀ ਪਲਾਟ ਵਿੱਚ ਇਕ ਨੌਜਵਾਨ ਲੜਕੇ ਦੀ ਲਾਸ਼ ਪਈ ਹੈ। ਇਸ ਦੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਹੈ। ਮੌਕੇ 'ਤੇ ਸਬ ਇੰਸਪੈਕਟਰ ਸਾਥੀ ਮੁਲਜ਼ਮਾਂ ਨਾਲ ਘਟਨਾ ਸਥਾਨ ’ਤੇ ਪੁੱਜੇ। ਜਿਥੇ ਹਾਜ਼ਰੀ ਪ੍ਰਸਾਦ ਨੂੰ ਮਿਲ ਬਿਆਨ ਨੋਟ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ 'ਚ VC ਦੀ ਨਿਯੁਕਤੀ ਨੂੰ ਲੈ ਕੇ ਹੋ ਰਹੇ ਵਿਤਕਰੇ ਬਾਰੇ ਸੁਖਬੀਰ ਬਾਦਲ ਨੇ ਚੁੱਕੇ ਸਵਾਲ
ਮਾਮਲੇ ਸਬੰਧੀ ਜਦ ਸਬੰਧਤ ਥਾਣਾ ਐੱਸ.ਐੱਚ.ਓ ਜਗਦੀਪ ਸਿੰਘ ਗਿਲ ਨਾਲ ਸੰਪਕਰ ਕੀਤਾ ਗਿਆ ਤਾਂ ਉਨ੍ਹਾਂ ਮਾਮਲੇ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਲੜਕੇ ਦੀ ਪਛਾਣ ਹੋ ਗਈ ਹੈ। ਮ੍ਰਿਤਕ ਦੇ ਪਿਤਾ ਦੇ ਪੁਲਸ ਵਲੋਂ ਬਿਆਨ ਨੋਟ ਕਰ ਲਏ ਗਏ ਹਨ। ਪੋਸਟਮਾਰਟਮ ਦੇ ਬਾਅਦ ਹੀ ਮੌਤ ਦੇ ਕਾਰਨਾਂ ਦਾ ਸੱਚ ਸਾਹਮਣੇ ਆਵੇਗਾ। ਫਿਲਹਾਲ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 302 ਆਈ.ਪੀ.ਸੀ ਐਕਟ ਅਧੀਨ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਹਵਸ ਦੇ ਭੁੱਖੇ ਭੇੜੀਏ ਨੇ ਹੈਵਾਨੀਅਤ ਦੀਆਂ ਟੱਪੀਆਂ ਹੱਦਾਂ, 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ
NEXT STORY