ਗੁਰਦਾਸਪੁਰ (ਗੁਰਪ੍ਰੀਤ ਸਿੰਘ, ਸਰਬਜੀਤ) : ਮਮਤਾ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਅੱਜ ਉਦੋਂ ਬਟਾਲਾ ’ਚ ਸਾਹਮਣੇ ਆਈ ਹੈ ਜਦੋਂ ਬਟਾਲਾ ’ਚ ਰੇਲਵੇ ਸਟੇਸ਼ਨ ਦੇ ਨਜ਼ਦੀਕ ਨਵਜਾਤ ਬੱਚੀ ਦੀ ਰੇਲਵੇ ਲਾਈਨਾਂ ’ਤੇ ਲਾਸ਼ ਮਿਲੀ। ਜਾਣਕਾਰੀ ਮੁਤਾਬਕ ਅੱਜ ਸਵੇਰੇ ਇਕ ਟਰੱਕ ਡਰਾਈਵਰ ਨੇ ਮਾਲ ਗੱਡੀ ’ਚ ਸਾਮਾਨ ਲੈਣ ਪਹੁੰਚਿਆ ਤਾਂ ਇਕ ਨਵਜਾਤ ਸ਼ਿਸ਼ੂ ਦੀ ਲਾਸ਼ ਰੇਲਵੇ ਲਾਈਨ ’ਤੇ ਮਿਲੀ ਅਤੇ ਕੁਤੇ ਲਾਸ਼ ਨੂੰ ਨੋਚ ਰਹੇ ਸਨ। ਮੌਕੇ ’ਤੇ ਮੌਜੂਦ ਉਕਤ ਡਰਾਈਵਰ ਵਲੋਂ ਰੇਲਵੇ ਪੁਲਸ ਨੂੰ ਸੂਚਿਤ ਕੀਤਾ ਗਿਆ। ਉਥੇ ਹੀ ਮੌਕੇ ’ਤੇ ਪੁੱਜੇ ਰੇਲਵੇ ਪੁਲਸ ਜਾਂਚ ਅਧਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇ ਹੀ ਉਕਤ ਸੂਚਨਾ ਮਿਲੀ ਹੈ, ਉਨ੍ਹਾਂ ਵਲੋਂ ਮੌਕੇ ’ਤੇ ਆ ਕੇ ਦੇਖਿਆ ਗਿਆ ਤਾਂ ਇਕ ਬੱਚੀ ਦੀ ਲਾਸ਼ ਹੈ। ਉਨ੍ਹਾਂ ਵਲੋਂ ਆਪਣੇ ਸੀਨੀਅਰ ਅਧਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆ ਰੇਲਵੇ ਸਟੇਸ਼ਨ ਬਟਾਲਾ ਦੇ ਚੌਂਕੀ ਇੰਚਾਰਜ ਸਹਾਇਕ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਪਲੇਟਫਾਰਮ ਨੰਬਰ-3 ’ਤੇ ਕਣਕ ਲਾਹੁੰਣ ਲਈ ਇਕ ਸਪੈਸ਼ਨ ਟਰੇਨ ਖਲੋਤੀ ਹੋਈ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਰੇਲਵੇ ਸਟੇਸ਼ਨ ’ਤੇ ਸਰਚ ਮੁਹਿੰ ਚਲਾਈ ਜਾ ਰਹੀ ਸੀ ਕਿ ਇਸ ਦੌਰਾਨ ਕੁਝ ਕੁੱਤੇ ਝੂੰਡ ਦੇ ਰੂਪ ਵਿਚ ਕੁਝ ਨੋਚ ਰਹੇ ਸਨ।
ਇਹ ਵੀ ਪੜ੍ਹੋ : ਟਿਕਟਾਂ ਕੱਟੇ ਜਾਣ ਦੇ ਖ਼ਦਸ਼ੇ ਤੋਂ ਘਬਰਾਏ ਕਈ ਵਿਧਾਇਕਾਂ ਨੇ ਫੜ੍ਹਿਆ ਸਿੱਧੂ ਦਾ ਪੱਲਾ
ਜਦ ਉਨ੍ਹਾਂ ਨੇ ਕੁੱਤਿਆਂ ਨੂੰ ਭਜਾ ਕੇ ਵੇਖਿਆ ਤਾਂ ਉੱਥੇ ਇਕ ਭਰੂਣ ਪਾਇਆ ਗਿਆ। ਜਿਸ ’ਤੇ ਉਨਾਂ ਨੇ ਭਰੂਣ ਨੂੰ ਕਬਜੇ ’ਚ ਲੈ ਕੇ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ। ਫਿਲਹਾਲ ਕਿਸ ਵਲੋਂ ਇੱਥੇ ਭਰੂਣ ਰੇਲਵੇ ਲਾਈਨਾਂ ’ਤੇ ਰੱਖਿਆਂ ਗਿਆ, ਇਸ ਬਾਰੇ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਬਟਾਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-3 ’ਤੇ ਭਰੂਣ ਨੂੰ ਨੋਚ ਰਹੇ ਕੁੱਤਿਆਂ ਤੋਂ ਬਚਾ ਕੇ ਰੇਲਵੇ ਅਧਿਕਾਰੀਆਂ ਨੇ ਆਪਣੇ ਕਬਜ਼ੇ ’ਚ ਲਿਆ ਅਤੇ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਧਾਰਾ 318 ਦੇ ਅਧੀਨ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ
ਇਹ ਵੀ ਪੜ੍ਹੋ : ਕੁਝ ਮਹੀਨੇ ਪਹਿਲਾਂ ਵਿਆਹੇ ਜੋੜੇ ਨੇ ਕੀਤੀ ਖੁਦਕੁਸ਼ੀ, ਪੁਲਸ ਸਾਹਮਣੇ ਦਿੱਤੇ ਇਹ ਬਿਆਨ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਜਲੰਧਰ: ਸਚਿਨ ਜੈਨ ਦੇ ਕਤਲ ਮਾਮਲੇ ’ਚ ਐਕਸ਼ਨ ’ਚ ਡੀ. ਸੀ, ਬਣਾਈ ਤਿੰਨ ਮੈਂਬਰੀ ਕਮੇਟੀ
NEXT STORY