ਬਠਿੰਡਾ (ਪਰਮਿੰਦਰ) : ਸਥਾਨਕ ਬੀੜ ਤਾਲਾਬ ਬਸਤੀ ਨੰਬਰ-6 ਵਿੱਚ ਇੱਕ ਖਾਲੀ ਪਲਾਟ ਵਿੱਚੋਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਸੂਚਨਾ ਮਿਲਦੇ ਹੀ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ, ਸੰਦੀਪ ਗਿੱਲ ਆਦਿ ਮੌਕੇ 'ਤੇ ਪਹੁੰਚ ਗਏ, ਜਦੋਂ ਕਿ ਸਦਰ ਥਾਣੇ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕ ਨੇ ਪੈਂਟ, ਕਮੀਜ਼ ਅਤੇ ਜੈਕੇਟ ਪਾਈ ਹੋਈ ਸੀ। ਉਸ ਕੋਲੋਂ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸਦੀ ਪਛਾਣ ਹੋ ਸਕੇ। ਪੁਲਸ ਕਾਰਵਾਈ ਤੋਂ ਬਾਅਦ, ਸੰਸਥਾ ਦੇ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪਛਾਣ ਨਾ ਹੋਣ ਕਾਰਨ, ਪੁਲਸ ਨੇ ਲਾਸ਼ ਨੂੰ ਸੁਰੱਖਿਅਤ ਰੱਖ ਲਿਆ ਹੈ।
ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ 'ਤੇ ਹੋਣ ਜਾ ਰਹੀ ਵੱਡੀ ਕਾਰਵਾਈ, FIR ਦਰਜ ਕਰਨ ਦੀ ਸਿਫਾਰਸ਼
NEXT STORY