ਫਰੀਦਕੋਟ (ਜਗਤਾਰ ਦੁਸਾਂਝ)— ਬਰਗਾੜੀ ਮੋਰਚੇ ਨੂੰ ਚੁੱਕੇ ਜਾਣ 'ਤੇ ਬਲਜੀਤ ਸਿੰਘ ਦਾਦੂਵਾਲ ਤੋਂ ਬਾਅਦ ਅਕਾਲੀ ਦਲ 1920 ਦੇ ਜਨਰਲ ਸਕੱਤਰ ਬੂਟਾ ਸਿੰਘ ਰਣਸੀਂਹ ਨੇ ਵੀ ਸਵਾਲ ਚੁੱਕੇ ਹਨ। ਬੂਟਾ ਸਿੰਘ ਰਣਸੀਂਹ ਨੇ ਮੋਰਚਾ ਚੁੱਕਣ ਦੇ ਫੈਸਲੇ ਨੂੰ ਕਾਹਲੀ 'ਚ ਲਿਆ ਗਿਆ ਗਲਤ ਫੈਸਲਾ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਧਿਆਨ ਸਿੰਘ ਮੰਡ ਦੇ ਇਸ ਫੈਸਲੇ ਨਾਲ ਸਿੱਖ ਕੌਮ ਕਮਜੋਰ ਹੋਈ ਹੈ ਅਤੇ ਚਾਰ ਚੁਫੇਰੇ ਸਿੱਖ ਕੌਮ ਦੀ ਕਿਰਕਰੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੋਰਚਾ ਸਿਆਸਤ ਦੀ ਭੇਂਟ ਚੜ੍ਹਿਆ ਹੈ। ਮੋਰਚਾ ਚੁੱਕੇ ਜਾਣ ਦੇ ਫੈਸਲੇ 'ਤੇ ਮੰਥਨ ਲਈ ਬੂਟਾ ਸਿੰਘ ਰਣਸੀਂਹ 18 ਦਸੰਬਰ ਨੂੰ ਬਰਗਾੜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਮੀਟਿੰਗ ਕਰਨ ਜਾ ਰਹੇ ਹਨ।
ਉਨ੍ਹਾਂ ਨੇ ਮੀਟਿੰਗ 'ਚ ਸੰਗਤਾਂ ਅਤੇ ਹਮਖਿਆਲੀ ਜਥੇਬੰਦੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਦੱਸ ਦੇਈਏ ਕਿ ਬਰਗਾੜੀ ਮੋਰਚੇ ਚੁੱਕੇ ਜਾਣ 'ਤੇ ਪਹਿਲਾਂ ਬਲਜੀਤ ਸਿੰਘ ਦਾਦੂਵਾਲ ਨੇ ਸਵਾਲ ਉਠਾਉਂਦੇ ਹੋਏ ਮੰਡ ਵੱਲੋਂ ਲਏ ਫੈਸਲੇ ਨੂੰ ਕਾਹਲੀ 'ਚ ਲਿਆ ਗਿਆ ਫੈਸਲਾ ਕਰਾਰ ਦਿੱਤਾ ਸੀ ਅਤੇ ਹੁਣ ਮੋਰਚੇ ਦਾ ਹਿੱਸੇ ਰਹੇ ਬੂਟਾ ਸਿੰਘ ਰਣਸੀਂਹ ਨੇ ਵੀ ਸਵਾਲ ਚੁੱਕੇ ਹਨ।
'ਆਪ' ਦੇ ਬਾਗੀ ਖਹਿਰਾ ਧੜੇ ਤੋਂ ਵਿਧਾਇਕ ਰੋੜੀ ਨੇ ਬਣਾਈ ਦੂਰੀ
NEXT STORY