ਗੁਰਦਾਸਪੁਰ (ਸਰਬਜੀਤ) - ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਪੁਲਸ ਦੇ ਜਵਾਨਾਂ ਦੀ ਬੜੀ ਪ੍ਰਸ਼ੰਸ਼ਾ ਕੀਤੀ ਸੀ। ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਹ ਕਰਮਚਾਰੀ ਸਾਡੇ ਆਪਣੇ ਹਨ। ਇਨ੍ਹਾਂ ਦੀ ਕਦਰ ਕੀਤੀ ਜਾਵੇਗੀ ਅਤੇ ਹਰ ਹਫ਼ਤੇ ਇੱਕ ਛੁੱਟੀ ਦਿੱਤੀ ਜਾਵੇਗੀ ਤਾਂ ਜੋ ਇਹ ਆਪਣੇ ਪਰਿਵਾਰ ਨੂੰ ਵੀ ਸਮਾਂ ਦੇ ਸਕਣ ਪਰ ਇਸਦੇ ਉੱਲਟ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਧੌਣ ਵੱਢ ਕੀਤਾ ਕਤਲ
ਜੱਗ ਬਾਣੀ ਦੇ ਸਰਵੇ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਬਾਰਡਰ ਰੈਂਜ ਵਿੱਚ ਬੜੀ ਸੰਜੀਦਗੀ ਨਾਲ ਡਿਊਟੀ ਦੇਣ ਵਾਲੇ ਕਰਮਚਾਰੀਆਂ ਨੂੰ ਕਾਂਗਰਸ ਸਰਕਾਰ ਵੇਲੇ ਉਨ੍ਹਾਂ ਦੇ ਹੱਕ ਵਿੱਚ ਫਤਵਾ ਨਾ ਦੇਣ ਕਰਕੇ ਇੱਥੋਂ ਤਬਦੀਲ ਕਰ ਦਿੱਤਾ ਸੀ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਨ੍ਹਾਂ ਨੂੰ ਮੁੜ ਬਾਰਡਰ ਨਾਲ ਲੱਗਦੇ ਗੁਰਦਾਸਪੁਰ ਵਿੱਚ ਤਬਦੀਲ ਕਰ ਦਿੱਤਾ। ਹੈਰਾਨੀ ਵਾਲੀ ਗੱਲ ਹੈ ਕਿ 1 ਸਾਲ ਤੋਂ ਸਮਾਂ ਉਪਰ ਲੰਘ ਜਾਣ ਦੇ ਬਾਵਜੂਦ ਅਜੇ ਤੱਕ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਮਿਲੀ, ਜਿਸ ਕਰਕੇ ਉਨ੍ਹਾਂ ਵਿੱਚ ਕਾਫੀ ਰੋਹ ਪਾਇਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: 3 ਸਾਲਾ ਪਹਿਲਾਂ ਰੋਜ਼ੀ-ਰੋਟੀ ਲਈ ਕੁਵੈਤ ਗਏ ਚੋਹਲਾ ਸਾਹਿਬ ਦੇ 26 ਸਾਲਾ ਨੌਜਵਾਨ ਦੀ ਹੋਈ ਮੌਤ
ਇਸ ਸਬੰਧੀ ਜਦੋਂ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਰਮਚਾਰੀ ਸਾਡੇ ਕੋਲ ਆ ਗਏ ਹਨ। ਸਾਡੇ ਕੋਲ ਵਕੈਂਸੀਆਂ ਨਾ ਹੋਣ ਕਰਕੇ ਅਸੀ ਉਨ੍ਹਾਂ ਤਨਖ਼ਾਹਾਂ ਦੇਣ ਤੋਂ ਅਸਮਰੱਥ ਹਾਂ। ਜਦੋਂ ਵਕੈਂਸੀ ਖਾਲੀ ਹੋਵੇਗੀ, ਜਦੋਂ ਤਨਖ਼ਾਹਾਂ ਅਡਜਸਟ ਕੀਤੀਆਂ ਜਾਣਗੀਆਂ। ਆਈ.ਜੀ ਬਾਰਡਰ ਰੈਂਜ ਮੁਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਬਾਰਡਰ ਰੈਂਜ ਵਿੱਚ ਵਕੈਂਸੀਆ ਘੱਟ ਹਨ। ਇਸ ਲਈ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣ ਲਈ ਯੋਗਵਿਧੀ ਅਪਣਾ ਕੇ ਡੀ.ਜੀ.ਪੀ ਪੰਜਾਬ ਨੂੰ ਲਿਖਿਆ ਗਿਆ ਹੈ ਉਹ ਵਕੈਂਸੀਆਂ ਕ੍ਰੇਟ ਕਰਨ ਤਾਂ ਜੋ ਕਰਮਚਾਰੀਆਂ ਨੂੰ ਬਾਰਡਰ ਜੋਨ ਵਿੱਚ ਕ੍ਰਮਵਾਰ ਜ਼ਿਲ੍ਹੇ ਦਾ ਨੰਬਰ ਅਲਾਟ ਕੀਤੇ ਜਾਣ ਅਤੇ ਤਨਖਾਹਾਂ ਵੀ ਲਗਾਈਆਂ ਜਾਣ।
ਜਦੋਂ ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜੇ ਸ਼ਖ਼ਸ ਦੀ ਲਈ ਤਲਾਸ਼ੀ ਤਾਂ ਹੈਰਾਨ ਰਹਿ ਗਏ ਅਧਿਕਾਰੀ
NEXT STORY