ਬਟਾਲਾ (ਸੈਂਡੀ) : ਬੀਤੇ ਦਿਨੀਂ ਸਥਾਨਕ ਕਸਬੇ ਅੰਦਰ ਇਕ 15 ਸਾਲਾ ਲੜਕੇ ਵੱਲੋਂ ਕਰੀਬ 7 ਸਾਲਾ ਲੜਕੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੜਕੇ ਦੇ ਪਿਤਾ ਤਰਸੇਮ ਮਸੀਹ ਅਤੇ ਮਾਤਾ ਨੀਲਮ ਰਾਣੀ ਸਮੇਤ ਰਾਜੂ ਮਸੀਹ ਬਿਜਲੀ ਬੋਰਡ, ਸਨੀ ਮਸੀਹ, ਰਾਜੂ ਮਸੀਹ, ਜਾਰਜ ਮਸੀਹ, ਕੇਵਲ ਅਤੇ ਬੀਬੀ ਸੁਰੱਈਆ, ਲਵੀਜ਼ਾ, ਡੇਜੀ, ਸੁਰਿੰਦਰ ਆਦਿ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਾਡਾ 7 ਸਾਲਾ ਲੜਕਾ ਹਨੀ ਜੋ ਬੀਤੇ ਦਿਨੀਂ ਪਿੰਡ ਵਿਚ ਹੀ ਇਕ ਦੁਕਾਨ ਤੋਂ ਕੁਝ ਖਾਣ ਲਈ ਚੀਜ਼ ਲੈਣ ਗਿਆ ਅਤੇ ਦੁਕਾਨ 'ਤੇ ਪਹਿਲਾਂ ਹੀ ਮੌਜੂਦ 15 ਸਾਲਾ ਲੜਕਾ ਜੈਕਬ ਮਸੀਹ ਪੁੱਤਰ ਗਿਆਨ ਮਸੀਹ ਨੇ ਉਸ ਨੂੰ 10 ਰੁਪਏ ਦਾ ਲਾਲਚ ਦੇ ਕੇ ਪਿੰਡ ਅੰਦਰਪਈ ਇਕ ਖਾਲੀ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਉਸ ਨਾਲ ਬਦਫੈਲੀ ਕੀਤੀ। ਇਸ ਘਟਨਾ ਮਗਰੋਂ ਜ਼ਖ਼ਮੀ ਹਾਲਤ ਵਿਚ ਸਾਡਾ ਲੜਕਾ ਹਨੀ, ਅਤੇ ਆਪਣੇ ਘਰ ਨੂੰ ਰੋਂਦਾ ਹੋਇਆ ਆਇਆ 'ਤੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਬਾਰੇ ਸਾਨੂੰ ਦੱਸਿਆ।
ਉਨ੍ਹਾਂ ਦੱਸਿਆ ਕਿ ਅਸੀ ਤੁਰੰਤ ਉਸੇ ਵੇਲੇ ਪੁਲਸ ਚੌਕੀ ਪਹੁੰਚੇ ਪਰ ਚੌਕੀ ਵਿਚ ਮੌਜੂਦ ਪੁਲਸ ਕਰਮਚਾਰੀਆਂ ਨੇ ਸਾਡਾ ਮਾਮਲਾ ਦਰਜ ਕਰਨ ਦੀ ਬਜਾਏ ਦੋਹਾਂ ਧਿਰਾਂ ਨੂੰ ਬੁਲਾਉਣ ਦੀ ਕਹਿ ਕੇ ਟਾਲ ਮਟੋਲ ਕੀਤਾ ਪਰ ਵਾਰ-ਵਾਰ ਕਹਿਣ 'ਤੇ ਵੀ ਸਾਡੀ ਇਕ ਨਹੀਂ ਸੁਣੀ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਅਸੀਂ ਤੁਰੰਤ ਬੱਚੇ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਅਤੇ ਡਾਕਟਰਾਂ ਨੂੰ ਬੱਚੇ ਦਾ ਮੈਡੀਕਲ ਕਰਨ ਲਈ ਕਿਹਾ ਪਰ ਉੱਥੇ ਵੀ ਮੌਜੂਦ ਡਾਕਟਰਾਂ ਨੇ ਸਾਨੂੰ ਇਹ ਕਹਿ ਕੇ ਵਾਪਸ ਘਰ ਨੂੰ ਭੇਜ ਦਿੱਤਾ ਕਿ ਪਹਿਲਾਂ ਮਾਮਲਾ ਦਰਜ ਕਰਵਾਓ, ਅਸੀ ਫਿਰ ਕੋਈ ਕਾਰਵਾਈ ਕਰਾਂਗੇ। ਪੀੜਿਤ ਪਰਿਵਾਰ ਨੇ ਦੱਸਿਆ ਕਿ ਘਟਨਾ ਵਾਪਰੀ ਨੂੰ ਦੋ ਦਿਨ ਹੋ ਚੱਲੇ ਹਨ ਪਰ ਪੁਲਸ ਨੇ ਅਜੇ ਤੱਕ ਸਾਡਾ ਮਾਮਲਾ ਦਰਜ ਨਹੀਂ ਕੀਤਾ। ਜਿਸ ਕਾਰਨ ਅਸੀਂ ਰੋਸ ਵਜੋਂ ਪੁਲਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀ ਕੋਈ ਸੁਣਵਾਈ ਨਾ ਹੋਈ, ਤਾਂ ਅਸੀਂ ਪ੍ਰਸ਼ਾਸਨ ਖਿਲਾਫ਼ ਅਗਲੀ ਰਣਨੀਤੀ ਤਿਆਰ ਕਰਾਂਗੇ।
ਕੀ ਕਹਿਣ ਹੈ ਡੀ.ਐਸ.ਪੀ ਦਾ
ਇਸ ਸੰਬੰਧੀ ਜਦੋਂ ਥਾਣਾ ਫਤਿਹਗੜ੍ਹ ਚੂੜੀਆਂ ਦੇ ਡੀ.ਐਸ. ਪੀ ਰਵਿੰਦਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਐੱਸ.ਐੱਚ.ਓ ਮਨਜਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ ਅਤੇ ਉਹ ਇਸ ਕੇਸ ਦੀ ਜਾਂਚ ਬਾਰੀਕੀ ਨਾਲ ਕਰ ਰਹੇ ਹਨ ਅਤੇ ਜੋ ਵੀ ਇਸ ਕੇਸ ਵਿਚ ਦੋਸ਼ੀ ਪਾਇਆ ਜਾਵੇਗਾ। ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਛੋਟੇ ਹਾਥੀ ਤੇ ਮੋਟਰਸਾਈਕਲ ਦੀ ਟੱਕਰ, 1 ਜ਼ਖਮੀ
NEXT STORY