ਬਟਾਲਾ (ਸੈਂਡੀ) - ਬੁੱਧਵਾਰ ਅੱਡਾ ਮਠੋਲਾ ਵਿਖੇ ਛੋਟਾ ਹਾਥੀ ਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਣਬੀਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਕੱਲੂ ਸੋਹਲ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕਿ ਜਾ ਰਿਹਾ ਸੀ, ਕਿ ਅੱਡਾ ਮਠੋਲਾ ਦੇ ਨਜ਼ਦੀਕ ਅੱਗੋਂ ਆ ਰਹੇ ਇੱਕ ਤੇਜ਼ ਰਫ਼ਤਾਰ ਛੋਟਾ ਹਾਥੀ ਨਾਲ ਜ਼ਬਰਦਸਤ ਟੱਕਰ ਹੋ ਗਈ। ਜਿਸ ਨਾਲ ਰਣਬੀਰ ਸਿੰਘ ਜਖ਼ਮੀ ਹੋ ਗਿਆ। ਜਿਸ ਨੂੰ ਤੁਰੰਤ 108 ਐਂਬੂਲੈਂਸ ਦੇ ਈ. ਐਮ. ਟੀ ਬਿਕਰਮ ਸਿੰਘ ਅਤੇ ਪਾਇਲਟ ਜਗਜੀਤ ਸੇਖਵਾਂ ਫਸਟਏਟ ਦੇਣ ਤੋਂ ਬਾਅਦ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।
'ਮੇਲਾ ਗੱਦਰੀ ਬਾਬਿਆਂ' 'ਚ ਕਾਲਕਾਰਾਂ ਨੇ ਮਚਾਈ ਧੂਮ
NEXT STORY