ਹੁਸ਼ਿਆਰਪੁਰ(ਅਮਰਿੰਦਰ ਮਿਸ਼ਰਾ)— ਇਥੋਂ ਦੇ ਭਰਵਾਈ ਰੋਡ 'ਤੇ ਐਤਵਾਰ ਦੇਰ ਰਾਤ ਕਰੀਬ ਸਾਢੇ 12 ਵਜੇ ਚੌਹਾਲ ਦੇ ਕੋਲ ਭਿਆਨਕ ਸੜਕ ਹਾਦਸਾ ਵਾਪਰਨ ਕਾਰਨ ਲੜਕਾ-ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਬੱਸੀ ਖਵਾਜੂ ਦੇ ਰਹਿਣ ਵਾਲੇ ਰੋਹਿਤ ਕੁਮਾਰ (20) ਪੁੱਤਰ ਸੋਮਨਾਥ ਦੀਪ ਨਗਰ ਦੀ ਰਹਿਣ ਵਾਲੀ ਨੀਤਿਕਾ (19) ਪੁੱਤਰੀ ਰਾਜਕੁਮਾਰ ਨਾਲ ਮਾਤਾ ਚਿੰਤਪੂਰਨੀ ਤੋਂ ਮੱਥਾ ਟੇਕ ਕੇ ਮੋਟਰਸਾਈਕਲ 'ਤੇ ਵਾਪਸ ਆ ਹਿਹਾ ਸੀ ਕਿ ਇਸੇ ਦੌਰਾਨ ਦੋਵੇਂ ਚੌਹਾਲ ਦੇ ਕੋਲ ਬੇਕਾਬੂ ਟਰੱਕ ਦੀ ਲਪੇਟ 'ਚ ਆ ਗਏ। ਇਸ ਦਰਦਨਾਕ ਹਾਦਸੇ 'ਚ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੇ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਥਾਣਾ ਸਦਰ 'ਚ ਤਾਇਨਾਤ ਏ. ਐੱਸ. ਆਈ, ਓਮਪ੍ਰਕਾਸ਼ ਪੁਲਸ ਪਾਰਟੀ ਸਮੇਤ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭੇਜਿਆ। ਸੋਮਵਾਰ ਦੁਪਹਿਰ ਬਾਅਦ ਦੋਹਾਂ ਦੇ ਪੋਸਟਮਾਰਟਮ ਕਰਕੇ ਲਾਸ਼ਾਂ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਹਨ।

ਕੀ ਹੈ ਮਾਮਲਾ
ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਰੋਹਿਤ ਕੁਮਾਰ ਫਰੂਟ ਵੇਚਣ ਦਾ ਕੰਮ ਕਰਦਾ ਸੀ। ਐਤਵਾਰ ਸ਼ਾਮ ਕੰਮ ਖਤਮ ਕਰਨ ਦੇ ਬਾਅਦ ਉਹ ਆਪਣੀ ਸਹੇਲੀ ਨੀਤਿਕਾ ਦੇ ਨਾਲ ਮੋਟਰਸਾਈਕਲ ਪੀ. ਬੀ. 07 ਡਬਲਿਊ-6452 'ਤੇ ਸਵਾਰ ਹੋ ਕੇ ਮਾਤਾ ਚਿੰਤਪੂਰਨੀ ਲਈ ਨਿਕਲਿਆ ਸੀ। ਵਾਪਸ ਆਉਂਦੇ ਸਮੇਂ ਰਾਤ ਸਾਢੇ 12 ਵਜੇ ਤੇਜ਼ ਰਫਤਾਰ ਟਰੱਕ ਨੰਬਰ. ਐੱਚ. ਪੀ. 32 ਬੀ-1731 ਦੀ ਲਪੇਟ ਆ ਗਏ। ਇਸ ਦੌਰਾਨ ਦੋਹਾਂ ਦੀ ਮੌਕੇ 'ਤੇ ਮੌਤ ਹੋ ਗਈ।

ਫਰਾਰ ਚਾਲਕ ਦੇ ਖਿਲਾਫ ਕੇਸ ਦਰਜ: ਐੱਸ. ਐੱਚ. ਓ.
ਥਾਣਾ ਸਦਰ ਦੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਫਰਾਰ ਚੱਲ ਰਹੇ ਦੋਸ਼ੀ ਟਰੱਕ ਡਰਾਈਵਰ ਅਜੇ ਕੁਮਾਰ ਪੁੱਤਰ ਬ੍ਰਹਮਚੰਦਰ ਵਾਸੀ ਨਾਦੌਨ ਦੇ ਖਿਲਾਫ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 279,304 ਏ ਅਤੇ 427 ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਸਰਕਾਰੀ ਸਕੂਲਾਂ 'ਚ ਇਸ ਵਾਰ ਹੋ ਸਕਦੈ 'ਆਨਲਾਈਨ ਦਾਖਲਾ'
NEXT STORY