ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਧਾਰੀਵਾਲ ਸ਼ਹਿਰ ’ਚ ਦੋਸਤਾਂ ਨਾਲ ਨਹਿਰ ਵਿਚ ਨਹਾਉਣ ਗਿਆ 15 ਸਾਲਾ ਮੁੰਡੇ ਲੋਹੇ ਦੇ ਪੁਲ ਨੇੜੇ ਡੁੱਬ ਗਿਆ, ਜਿਸਦੀ ਪਛਾਣ ਸਾਗਰ ਨਿਵਾਸੀ ਪਿੰਡ ਕੰਗ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਨਹਿਰ ’ਤੇ ਪਹੁੰਚੇ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, 9 ਦਿਨਾਂ ਲਈ ਜਾਰੀ ਹੋਈ ਵੱਡੀ ਚਿਤਾਵਨੀ
ਪਿੰਡ ਦੀ ਪੰਚਾਇਤ ਨੇ ਪੁਲਸ ਨਾਲ ਸੰਪਰਕ ਕੀਤਾ ਅਤੇ ਮੁੰਡੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਸ ਪ੍ਰਸ਼ਾਸਨ ਨੇ ਨਹਿਰ ’ਚ ਪਾਣੀ ਘਟਾ ਦਿੱਤਾ ਹੈ। ਰਾਜੀਵ ਗਾਂਧੀ ਕਾਲੋਨੀ ’ਚ ਰਹਿਣ ਵਾਲੇ ਕੁਝ ਪੇਸ਼ੇਵਰ ਗੋਤਾਖੋਰ ਮੁੰਡੇ ਦੀ ਭਾਲ ਕਰ ਰਹੇ ਹਨ ਪਰ ਅਜੇ ਤਕ ਕੋਈ ਵੀ ਸੁਰਾਖ ਨਹੀਂ ਮਿਲਿਆ। ਸਾਗਰ ਦੀ ਭੈਣ ਸ਼ਿਖਾ ਨੇ ਦੱਸਿਆ ਕਿ ਉਸ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਉਸ ਦਾ ਪਿਤਾ ਤਾਂ ਗੱਲ ਵੀ ਨਹੀਂ ਕਰ ਪਾ ਰਿਹਾ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਘਰ ਆ ਕੇ ਨੌਜਵਾਨ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਨੌਜਵਾਨ ਦੇ ਚਾਚਾ ਮਦਨ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਨਹਿਰਾਂ ’ਚ ਨਹਾਉਣ ਲਈ ਨਾ ਭੇਜਣ। ਹਾਦਸਾ ਕਿਸੇ ਵੀ ਸਮੇਂ ਵਾਪਰ ਸਕਦਾ ਹੈ। ਗੋਤਾਖੋਰ ਮਨੀਸ਼ ਨੇ ਦੱਸਿਆ ਕਿ ਉਨ੍ਹਾਂ ਮੁੰਡੇ ਦੀ ਬਹੁਤ ਤਲਾਸ਼ ਕੀਤੀ ਪਰ ਕੁਝ ਨਹੀਂ ਮਿਲਿਆ। ਲੱਗਦਾ ਹੈ ਕਿ ਸਾਗਰ ਤੇਜ਼ ਵਹਾਅ ਨਾਲ ਵਹਿ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MLA ਰਮਨ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ ਅੱਜ ਫਿਰ ਜਾਂਚ ਲਈ ਘਰ ਪਹੁੰਚੀ ਪੁਲਸ
NEXT STORY