ਭੋਗਪੁਰ (ਰਾਜੇਸ਼ ਸੂਰੀ)- ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਬੀਤੀ ਰਾਤ ਵਾਪਰੇ ਇਕ ਕਾਰ ਹਾਦਸੇ ਕਾਰਨ ਕਾਰ ਵਿਚ ਸਵਾਰ 14 ਸਾਲਾ ਮੁੰਡੇ ਦੀ ਦਰਦਨਾਕ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਜਲੰਧਰ ਵਾਸੀ ਪਵਨੀਤ ਸਿੰਘ ਪੁੱਤਰ ਬਲਵੰਤ ਸਿੰਘ ਭੋਗਪੁਰ ਵਿਚ ਸੈਨਟਰੀ ਦੀ ਦੁਕਾਨ ਕਰਦਾ ਹੈ ਅਤੇ ਹਰ ਰੋਜ਼ ਜਲੰਧਰ ਤੋਂ ਭੋਗਪੁਰ ਆਉਂਦਾ ਹੈ। ਪਵਨੀਤ ਸਿੰਘ ਨਾਲ ਹਰ ਰੋਜ਼ ਉਸ ਦੇ ਕਰਮਚਾਰੀ ਵੀ ਉਸ ਨਾਲ ਕਾਰ ਵਿਚ ਭੋਗਪੁਰ ਆਉਂਦੇ ਸਨ।
ਇਹ ਵੀ ਪੜ੍ਹੋ: LPU 'ਚ ਪੜ੍ਹਦੀ ਵਿਦਿਆਰਥਣ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ, ਦੋ ਹਿੱਸਿਆਂ 'ਚ ਵੰਡਿਆ ਗਿਆ ਸਰੀਰ
ਬੀਤੀ ਰਾਤ ਦੁਕਾਨ ਬੰਦ ਕਰਨ ਤੋਂ ਬਾਅਦ ਪਵਨੀਤ ਸਿੰਘ ਆਪਣੇ ਕਰਮਚਾਰੀਆਂ ਰਾਕੇਸ਼ ਕੁਮਾਰ ਅਤੇ ਕੁਲਦੀਪ ਕੁਮਾਰ ਨਾਲ ਕਾਰ ਨੰਬਰ ਪੀ. ਬੀ. 08 ਸੀ. ਵਾਈ. 9874 ਵਿਚ ਸਵਾਰ ਹੋ ਕੇ ਭੋਗਪੁਰ ਤੋਂ ਜਲੰਧਰ ਜਾ ਰਿਹਾ ਸੀ। ਇਹ ਕਾਰ ਜਦੋਂ ਕਾਲਾ ਬੱਕਰਾ ਨੇੜੇ ਪੁੱਜੀ ਤਾਂ ਕਾਰ ਅੱਗੇ ਅਚਾਨਕ ਇਕ ਪਸ਼ੂ ਆ ਗਿਆ, ਜਿਸ ਕਾਰਨ ਕਾਰ ਪਸ਼ੂ ਨਾਲ ਟੱਕਰਾ ਕੇ ਪਲਟ ਗਈ। ਇਸ ਹਾਦਸੇ ਕਾਰਨ ਕਾਰ ਵਿਚ ਸਵਾਰ ਰਾਕੇਸ਼ ਕੁਮਾਰ (14) ਪੁੱਤਰ ਜਗਜੀਵਨ ਕੁਮਾਰ ਵਾਸੀ ਨਕੋਦਰ ਚੋਂਕ ਜਲੰਧਰ ਦੀ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਹਾਈਵੇਅ ਪੈਟਰੋਲਿੰਗ ਗੱਡੀ 16 ਦੇ ਕਰਮਚਾਰੀਆਂ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਤੋਂ ਬਾਅਦ ਹਾਦਸੇ ਵਿਚ ਮਾਰੇ ਗਏ ਪਸ਼ੂ ਨੂੰ ਅਤੇ ਕਾਰ ਨੂੰ ਸੜਕ ਵਿਚੋਂ ਹਟਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ ਗਈ।
ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਲਾਈਵ ਹੋ ਕੇ ASI ਨੇ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ SHO ਦੇ ਵੱਡੇ ਰਾਜ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਡਾਇਰੈਕਟਰ ਪਸ਼ੂ-ਪਾਲਣ ਖ਼ਿਲਾਫ਼ ਸੰਘਰਸ਼ ਦਾ ਐਲਾਨ
NEXT STORY