ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਜਾਜਾ ਬਾਈਪਾਸ ਚੌਂਕ ਨਜ਼ਦੀਕ ਵਾਪਰੇ ਹਾਦਸੇ 'ਚ ਇਕ ਪਰਵਾਸੀ ਮਜ਼ਦੂਰ ਦੇ 7 ਵਰ੍ਹਿਆਂ ਦੇ ਪੁੱਤਰ ਦੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਅਤੇ ਗੁਆਂਢੀ ਜ਼ਖ਼ਮੀ ਹੋ ਗਏ। ਟਾਂਡਾ ਪੁਲਸ ਨੇ ਇਸ ਹਾਦਸੇ ਲਈ ਜ਼ਿੰਮੇਵਾਰ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਧਾਰਮਿਕ ਡੇਰੇ 'ਤੇ ਬੈਠੇ ਭਰਾ ਖ਼ਿਲਾਫ਼ ਭੈਣ ਨੇ ਛੇੜੀ ਜੰਗ, ਅਫ਼ੀਮ ਖਾ ਕੇ ਪਾਠ ਕਰਨ ਦਾ ਲਾਇਆ ਦੋਸ਼
ਹਾਦਸਾ 19 ਅਕਤੂਬਰ ਸਵੇਰੇ 8 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਟਾਂਡਾ ਤੋਂ ਬਾਈਪਾਸ ਅੱਡੇ ਵੱਲ ਜਾ ਰਹੇ ਮੋਟਰਸਾਈਕਲ ਸਵਾਰਾਂ 'ਚ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ 'ਤੇ ਸਵਾਰ ਇਤਬਾਰੀ ਲਾਲ ਪੁੱਤਰ ਪੂਰਨ ਲਾਲ ਮੂਲ ਨਿਵਾਸੀ ਭਰਤਪੁਰ (ਰਾਮਪੁਰ) ਉੱਤਰ ਪ੍ਰਦੇਸ਼, ਉਸ ਦਾ ਪੁੱਤਰ ਗੋਲੂ (7) ਅਤੇ ਗੁਆਂਢੀ ਅਕਾਸ਼ ਪੁੱਤਰ ਸ਼ਿਵ ਰਾਮ ਸੜਕ 'ਤੇ ਡਿੱਗਣ ਕਾਰਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਗੋਲੂ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹੁਸ਼ਿਆਰਪੁਰ ਰੈਫਰ ਕੀਤਾ ਗਿਆ।
ਇਹ ਵੀ ਪੜ੍ਹੋ: ਪਤੀ ਨੇ ਪ੍ਰੇਮੀ ਨਾਲ ਪਾਰਕ 'ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ
ਬਾਅਦ 'ਚ ਉਸ ਦੀ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਟਾਂਡਾ ਪੁਲਸ ਨੇ ਮ੍ਰਿਤਕ ਗੋਲੂ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ ਟਰੱਕ ਚਾਲਕ ਇੰਦਰਜੀਤ ਸਿੰਘ ਪੁੱਤਰ ਮੱਖਣ ਸਿੰਘ ਨਿਵਾਸੀ ਠੱਠੀਖਾਰਾ (ਤਰਨਤਾਰਨ) ਅਮ੍ਰਿਤਸਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਆਈ. ਸਾਹਿਲ ਚੋਧਰੀ ਹਾਦਸੇ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ: ਵਿਆਹੁਤਾ ਦੀ ਕੁੱਟਮਾਰ ਕਰਕੇ ਕੀਤਾ ਲਹੁ-ਲੁਹਾਨ, ਗੱਡੀ 'ਚੋਂ ਸੜਕ 'ਤੇ ਸੁੱਟ ਨੌਜਵਾਨ ਹੋਏ ਫਰਾਰ
ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ 'ਤੇ ਬੈਂਕ ਦੀ ਇਮਾਰਤ ਸੀਲ, ਗਾਹਕਾਂ ਨੂੰ ਹੋਈ ਭਾਰੀ ਪਰੇਸ਼ਾਨੀ
NEXT STORY