ਮੋਹਾਲੀ (ਸੰਦੀਪ) : ਪੰਜਾਬ ਦੇ ਮੋਹਾਲੀ ਜ਼ਿਲ੍ਹੇ 'ਚ 12 ਸਾਲ ਦੇ ਬੱਚੇ ਨੂੰ ਮਿੰਟਾਂ-ਸਕਿੰਟਾਂ 'ਚ ਮੌਤ ਨੇ ਘੇਰਾ ਪਾ ਲਿਆ। ਇਸ ਘਟਨਾ ਨੂੰ ਦੇਖਣ ਵਾਲੇ ਲੋਕ ਧੁਰ ਅੰਦਰ ਤੱਕ ਕੰਬ ਗਈ। ਦਰਅਸਲ ਮੋਹਾਲੀ ਦੇ ਪਿੰਡ ਮੌਲੀ ਬੈਦਵਾਨ 'ਚ ਨਿਰਮਾਣ ਅਧੀਨ 4 ਮੰਜ਼ਿਲਾ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਅਚਾਨਕ ਲੋਹੇ ਦੀ ਗਰਿੱਲ ਗਲੀ 'ਚ ਡਿੱਗ ਗਈ। ਇਸ ਗਰਿੱਲ ਦੀ ਲਪੇਟ 'ਚ ਆਉਣ ਨਾਲ 12 ਸਾਲ ਦੇ ਬੱਚੇ ਆਸ਼ੀਸ਼ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਰੱਦ ਹੋ ਗਈਆਂ ਛੁੱਟੀਆਂ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ Order
ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਨਿਰਮਾਣ ਅਧੀਨ ਇਮਾਰਤ 'ਚ ਕੰਮ ਕਰਨ ਵਾਲੇ ਠੇਕੇਦਾਰ 'ਤੇ ਕੰਮ 'ਚ ਲਾਪਰਵਾਹੀ ਵਰਤੇ ਜਾਣ ਦੇ ਗੰਭੀਰ ਦੋਸ਼ ਲਾਏ ਹਨ। ਜਾਣਕਾਰੀ ਮੁਤਾਬਕ ਸੋਹਾਣਾ ਥਾਣੇ ਦੇ ਇੰਚਾਰਜ ਸਿਮਰਨ ਸਿੰਘ ਨੇ ਦੱਸਿਆ ਕਿ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਗਰਿੱਲ ਫਿੱਟ ਕਰਨ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਹੇਠਾਂ ਆਸ਼ੀਸ਼ ਆਪਣੇ 2 ਦੋਸਤਾਂ ਨਾਲ ਜਾ ਰਿਹਾ ਸੀ। ਅਚਾਨਕ ਲੋਹੇ ਦੀ ਗਰਿੱਲ ਇਮਾਰਤ ਦੇ ਹੇਠਾਂ ਗਲੀ 'ਚ ਜਾ ਰਹੇ ਆਸ਼ੀਸ਼ 'ਤੇ ਡਿੱਗ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਲੋਹੜੀ ਤੋਂ ਅਗਲੇ ਦਿਨ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ, ਕਾਲਜ ਤੇ ਹੋਰ ਅਦਾਰੇ
ਪਰਿਵਾਰ ਵਾਲੇ ਤੁਰੰਤ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਠੇਕੇਦਾਰ 'ਤੇ ਕੰਮ 'ਚ ਲਾਪਰਵਾਹੀ ਵਰਤਣ ਦੇ ਗੰਭੀਰ ਦੋਸ਼ ਲਾਏ ਹਨ। ਫਿਲਹਾਲ ਪੁਲਸ ਨੇ ਠੇਕੇਦਾਰ ਜਤਿੰਦਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਤੇ ਸਬੰਧਿਤ ਵਿਭਾਗ ਇਮਾਰਤ ਦੇ ਨਿਰਮਾਣ ਕਾਰਜ ਨਾਲ ਸਬੰਧਿਤ ਹਰ ਤਰ੍ਹਾਂ ਦੀਆਂ ਮਨਜ਼ੂਰੀਆਂ ਨੂੰ ਵੀ ਜਾਂਚਣ 'ਚ ਜੁੱਟ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਨੀਆ ਦੇ ਉਹ ਦੇਸ਼ ਜਿੱਥੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਕੇ ਵੀ ਕਰ ਸਕਦੇ ਹੋ ਪੜ੍ਹਾਈ
NEXT STORY