ਹਾਜੀਪੁਰ (ਜੋਸ਼ੀ)- ਹਾਜੀਪੁਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਬੇਲਾ ਸਾਰਿਆਣਾਂ ਦੀ ਪੱਤੀ ਨਾਮ ਨਗਰ ਵਿੱਚ ਵਿਆਹ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ ਜਦੋਂ ਕੁੜੀ ਵਾਲਿਆਂ ਦੇ ਘਰ ਬਰਾਤ ਆਉਣ ਤੋਂ ਐਨ ਮੌਕੇ 'ਤੇ ਮੁੰਡੇ ਸਣੇ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਹੱਥਾਂ 'ਤੇ ਮਹਿੰਦਾ ਲਗਾ ਤੇ ਬਾਹਾਂ 'ਚ ਲਾਲ ਚੂੜਾ ਪਾ ਕੇ ਦੁਲਹਣ ਬਣ ਬੈਠੀ ਕੁੜੀ ਦੇ ਸਾਰੇ ਸੁਫ਼ਨੇ ਚਕਨਾ-ਚੂਰ ਹੋ ਗਏ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਸੰਘਣੀ ਆਬਾਦੀ ਵਾਲੇ ਬਾਜ਼ਾਰ 'ਚ ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ

ਘਰ ਵਿੱਚ ਜਿੱਥੇ ਰੌਣਕਾਂ ਲੱਗੀਆਂ ਹੋਈਆਂ ਸਨ ਅਤੇ ਪਰਿਵਾਰਿਕ ਮੈਂਬਰ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਜੁੱਟੇ ਸਨ, ਉੱਥੇ ਇਸ ਮੰਦਭਾਗੀ ਖ਼ਬਰ ਨੇ ਸਭ ਨੂੰ ਹੈਰਾਨ ਅਤੇ ਸਦਮੇ ਵਿੱਚ ਪਾ ਦਿੱਤਾ। ਸੂਚਨਾ ਮਿਲਣ 'ਤੇ ਜਦੋਂ 'ਜਗ ਬਾਣੀ' ਦੀ ਟੀਮ ਨੇ ਜਾ ਕੇ ਕੁੜੀ ਦੇ ਪਿਤਾ ਸਾਂਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦਸਿਆ ਕਿ ਅੱਜ ਸਭ ਕੁਝ ਤੈਅ ਪ੍ਰੋਗਰਾਮ ਅਨੁਸਾਰ ਚੱਲ ਰਿਹਾ ਸੀ ਪਰ ਜਦੋਂ ਬਰਾਤ ਦੇ ਆਉਣ ਦੇ ਤੈਅ ਸਮੇਂ ਤੋਂ ਕੁਝ ਹੀ ਦੇਰ ਪਹਿਲਾਂ ਮੁੰਡੇ ਵਾਲਿਆਂ ਵੱਲੋਂ ਵਿਆਹ ਨਾਹ ਕਰਨ ਦਾ ਫ਼ੈਸਲਾ ਸੁਣਾਇਆ ਗਿਆ ਤਾਂ ਮਾਹੌਲ ਗਮਗੀਨ ਹੋ ਗਿਆ।

ਕੁੜੀ ਦੇ ਪਰਿਵਾਰ ਲਈ ਇਹ ਖ਼ਬਰ ਇਕ ਵੱਡਾ ਝਟਕਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਅਤੇ ਖ਼ਰਚਾ ਵੀ ਕਾਫ਼ੀ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਦੇ ਵਿਆਹ ਦੀ ਗੱਲਬਾਤ ਪਿੰਡ ਚੋਤਾਂ ਮਿਆਣੀ ਜ਼ਿਲ੍ਹਾ ਲੁਧਿਆਣਾ ਦੇ ਇਕ ਗੁੱਜਰ ਪਰਿਵਾਰ ਨਾਲ ਕਰੀਬ ਇਕ ਮਹੀਨਾ ਪਹਿਲਾਂ ਹੋਈ ਸੀ ਅਤੇ 10 ਦਿਨ ਪਹਿਲਾਂ ਵਿਆਹ ਪੱਕਾ ਹੋਇਆ ਸੀ। ਰਿਸ਼ਤਾ ਟੁੱਟਣ ਦੇ ਪਿੱਛੇ ਕੀ ਕਾਰਨ ਰਿਹਾ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ। ਪੀੜਤ ਪਰਿਵਾਰ ਨੇ ਮਾਮਲੇ ਸਬੰਧੀ ਮੁੰਡੇ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।
ਇਹ ਵੀ ਪੜ੍ਹੋ: ਵੋਟਾਂ ਵਿਚਾਲੇ ਜਲੰਧਰ ਸ਼ਹਿਰ ਵਿਚ ਵੱਡਾ ਧਮਾਕਾ, ਇਕ ਦੀ ਮੌਤ
ਸ਼ੁਰੂ ਹੋਇਆ ਸੰਘਣੀ ਧੁੰਦ ਦਾ ਸਿਲਸਿਲਾ, ਠੰਢ ਵੱਧਣ ਦੇ ਬਣੇ ਅਸਾਰ
NEXT STORY