ਹੁਸ਼ਿਆਰਪੁਰ (ਰਾਕੇਸ਼)- ਹਰ ਮਾਤਾ- ਪਿਤਾ ਦਾ ਸੁਫ਼ਨਾ ਹੁੰਦਾ ਹੈ ਕਿ ਉਸ ਦੇ ਬੱਚੇ ਖ਼ੁਸ਼ ਰਹਿਣ ਅਤੇ ਜੀਵਨ ਵਿੱਚ ਤਰੱਕੀ ਕਰਨ। ਇਹੀ ਸੋਚ ਕੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਵਿਆਹ ਚੰਗੇ ਪਰਿਵਾਰ ਵਿੱਚ ਕਰਦੇ ਹਨ ਅਤੇ ਉਨ੍ਹਾਂ ਦੇ ਸੁਖ਼ ਦੀ ਕਾਮਨਾ ਕਰਦੇ ਹਨ ਪਰ ਉਨ੍ਹਾਂ ਨੂੰ ਕੀ ਪਤਾ ਹੁੰਦਾ ਹੈ ਕਿ ਵਿਦੇਸ਼ ਦੇ ਲਾਲਚ ਵਿੱਚ ਉਨ੍ਹਾਂ ਨਾਲ ਕੁੜੀ ਵੱਲੋਂ ਹੀ ਧੋਖਾਧੜੀ ਕਰ ਦਿੱਤੀ ਜਾਵੇਗੀ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਵਿਚ ਵੇਖਣ ਨੂੰ ਮਿਲਿਆ, ਜਿੱਥੇ ਕਰੀਬ 12 ਲੱਖ ਰੁਪਏ ਖ਼ਰਚ ਕਰਕੇ ਮੁੰਡੇ ਦੇ ਪਰਿਵਾਰ ਨੇ ਕੁੜੀ ਨੂੰ ਵਿਦੇਸ਼ ਭੇਜਿਆ ਅਤੇ ਉਹ ਉਥੇ ਜਾ ਕੇ ਮੁਕਰ ਹੀ ਗਈ। ਇਸੇ ਤੋਂ ਦੁਖੀ ਹੋ ਕੇ ਨੌਜਵਾਨ ਨੇ ਫਾਹਾ ਲਗਾ ਕੇ ਲਗਾ ਕੇ ਖ਼ੁਦਕੁਸ਼ੀ ਕਰ ਲਈ। ਦਰਅਸਲ ਪਿੰਡ ਸਤੌਰ ਦੇ ਗੁਰਮੇਲ ਸਿੰਘ ਦੇ ਬੇਟੇ ਸੁਖ ਰਾਜਦੀਪ ਦੀ ਕੁੜਮਾਈ ਮਕਾਮੀ ਮਹੱਲਾ ਬਹਾਦੁਰਪੁਰ ਦੀ ਅਮਨਦੀਪ ਦੇ ਨਾਲ ਹੋਈ ਸੀ।
ਜਾਣਕਾਰੀ ਦਿੰਦੇ ਹੋਏ ਸੁਖ ਰਾਜਦੀਪ ਦੇ ਪਰਿਵਾਰ ਨੇ ਦੱਸਿਆ ਕਿ ਅਮਨਦੀਪ ਨੇ ਆਈਲੈੱਟਸ ਕਰ ਰੱਖੀ ਸੀ ਅਤੇ ਉਸ ਦੇ ਕੋਲ ਵਿਦੇਸ਼ ਜਾਣ ਲਈ ਉਸ ਦੇ ਕੋਲ ਪੈਸੇ ਨਹੀਂ ਸਨ। ਇਸ 'ਤੇ ਅਮਨਦੀਪ ਦੀ ਮਾਸੀ ਨੇ ਉਸ ਦਾ ਰਿਸ਼ਤਾ ਸੁਖ ਰਾਜਦੀਪ ਦੇ ਨਾਲ ਕਰਵਾ ਦਿੱਤਾ। ਜਿਸ ਉੱਤੇ ਸੁਖ ਰਾਜਦੀਪ ਦੇ ਪਰਿਵਾਰ ਨੇ ਅਮਨਦੀਪ ਨੂੰ ਵਿਦੇਸ਼ ਭੇਜਣ ਲਈ 12 ਲੱਖ ਰੁਪਏ ਦੀ ਰਾਸ਼ੀ ਖ਼ਰਚ ਕਰਕੇ ਉਸ ਨੂੰ ਕੈਨੇਡਾ ਭੇਜ ਦਿੱਤਾ।
ਇਹ ਵੀ ਪੜ੍ਹੋ:ਦੋਸਤ ਦੇ ਵਿਆਹ ਲਈ ਦੁਬਈ ਤੋਂ ਆਏ 3 ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਪਲਾਂ 'ਚ ਵਿਛ ਗਏ ਸੱਥਰ
ਪਹਿਲਾਂ-ਪਹਿਲਾਂ ਤਾਂ ਅਮਨਦੀਪ ਸੁਖਰਾਜਦੀਪ ਦੇ ਨਾਲ ਫੋਨ ਉੱਤੇ ਗੱਲ ਕਰਦੀ ਰਹੀ ਪਰ ਬਾਅਦ ਵਿੱਚ ਉਸ ਨੇ ਉਸ ਦਾ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਸੁਖ ਰਾਜਦੀਪ ਦੇ ਘਰ ਵਾਲਿਆਂ ਨੇ ਅਮਨਦੀਪ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੁੜੀ ਨੂੰ ਵਰਕ ਪਰਮਿਟ ਮਿਲ ਜਾਵੇਗਾ ਅਤੇ ਉਸ ਦੇ ਬਾਅਦ ਵਾਪਸ ਆ ਜਾਵੇਗੀ ਪਰ ਬੀਤੇ ਦਿਨੀਂ ਜਦੋਂ ਸੁਖਰਾਜ ਦੀਪ ਦੇ ਪਰਿਵਾਰਕ ਮੈਂਬਰ ਸੁਖ ਰਾਜਦੀਪ ਦੇ ਨਾਲ ਅਮਨਦੀਪ ਦੇ ਘਰ ਗੱਲਬਾਤ ਕਰਣ ਗਏ ਤਾਂ ਅਮਨਦੀਪ ਦੇ ਪਰਿਵਾਰ ਨੇ ਉਨ੍ਹਾਂ ਨੂੰ ਬੇਇੱਜ਼ਤ ਕਰਕੇ ਸਾਫ਼ ਕਹਿ ਦਿੱਤਾ ਕਿ ਹੁਣ ਉਨ੍ਹਾਂ ਦਾ ਉਨ੍ਹਾਂ ਨਾਲ ਕੋਈ ਨਾਤਾ ਨਹੀਂ ਹੈ। ਇਸ ਤੋਂ ਨਿਰਾਸ਼ ਹੋ ਕੇ ਸੁਖ ਰਾਜਦੀਪ ਉੱਥੋਂ ਘਰ ਆ ਗਿਆ।
ਸੁਖਰਾਜ ਦੇ ਭਰੇ ਨੇ ਦੱਸਿਆ ਕਿ ਘਰ ਆ ਕੇ ਉਨ੍ਹਾਂ ਨੇ ਆਪਣੇ ਭਰਾ ਦੀ ਤਲਾਸ਼ ਕੀਤੀ ਪਰ ਉਨ੍ਹਾਂ ਨੂੰ ਕਿਤੇ ਪਤਾ ਨਹੀਂ ਚੱਲਿਆ। ਬਾਅਦ ਵਿੱਚ ਉਸ ਦੀ ਲੋਕੇਸ਼ਨ ਪਿੰਡ ਵਿੱਚ ਹੀ 2 ਕਿਲੋਮੀਟਰ ਦੀ ਦੂਰੀ ਉੱਤੇ ਆਈ, ਜਿੱਥੇ ਜਾ ਕੇ ਉਨ੍ਹਾਂ ਨੇ ਵੇਖਿਆ ਕਿ ਸੁਖ ਰਾਜਦੀਪ ਨੇ ਮੋਟਰ ਉੱਤੇ ਜਾ ਕੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਸੁਖਰਾਜਦੀਪ ਦੇ ਪਰੀਜਨਾਂ ਨੇ ਮੰਗ ਕੀਤੀ ਹੈ ਕਿ ਕੁੜੀ ਦੇ ਪਰਵਾਰਿਕ ਮੈਬਰਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਕਰ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ ।
ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹੋਏ ਰਵਾਨਾ, ਦਿਸਿਆ ‘ਸ਼ਾਇਰਾਨਾ’ ਅੰਦਾਜ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਲੱਖਣ ਪਹਿਲ : ਚੰਡੀਗੜ੍ਹ ਦਾ 15 ਸਾਲਾ ਮੁੰਡਾ ਲੋੜਵੰਦ ਬੱਚਿਆਂ ਲਈ ਇਕੱਠੀਆਂ ਕਰੇਗਾ ਜੁੱਤੀਆਂ
NEXT STORY