ਲੁਧਿਆਣਾ (ਰਾਮ/ਮੁਕੇਸ਼) : ਚੰਡੀਗੜ੍ਹ ਰੋਡ ’ਤੇ ਵਰਧਮਾਨ ਮਿੱਲ ਦੇ ਸਾਹਮਣੇ ਕੀਰਤੀ ਨਗਰ ਵਿਖੇ ਉਸ ਸਮੇਂ ਮਾਹੌਲ ਭੱਖ ਉੱਠਿਆ, ਜਦੋਂ ਕੁਝ ਲੋਕਾਂ ਨੇ ਇਕ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਬੈਲਟਾਂ, ਡੰਡਿਆਂ ਅਤੇ ਲੱਤਾਂ-ਮੁੱਕਿਆਂ ਨਾਲ ਜੰਮ ਕੇ ਕੁੱਟਮਾਰ ਕੀਤੀ, ਜਿਸ ਵਜੋਂ ਨੌਜਵਾਨ ਦੀ ਹਾਲਤ ਖਰਾਬ ਹੋ ਗਈ।
ਨੌਜਵਾਨ ਨਾਲ ਕੀਤੀ ਜਾ ਰਹੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਨੌਜਵਾਨ ਦਾ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਕੁੱਟਮਾਰ ਕਰ ਰਹੇ ਲੋਕਾਂ ਤੋਂ ਇਸ ਦਾ ਕਾਰਨ ਜਾਣਨਾ ਚਾਹਿਆ ਤਾਂ ਪਹਿਲਾਂ ਤਾਂ ਉਹ ਬੋਲੇ ਮੋਬਾਈਲ ਚੋਰ ਹੈ, ਮੋਬਾਈਲ ਖੋਹ ਕੇ ਦੌੜ ਰਿਹਾ ਸੀ, ਫਿਰ ਕੁਝ ਹੋਰ ਬੋਲਣ ਲੱਗ ਪਏ, ਜਦੋਂ ਲੋਕਾਂ ਨੂੰ ਕੁਝ ਸ਼ੱਕ ਹੋਇਆ ਤਾਂ ਉਨ੍ਹਾਂ ਕਿਹਾ ਤੁਸੀਂ ਕਿਉਂ ਕੁੱਟਮਾਰ ਕਰ ਰਹੇ ਹੋ, ਪੁਲਸ ਨੂੰ ਬੁਲਾਓ ਪਰ ਉਹ ਨਹੀਂ ਮੰਨੇ।
ਇਹ ਵੀ ਪੜ੍ਹੋ : 'ਖਰੀਦ ਸੀਜ਼ਨ ਖਤਮ ਹੋਣ ਤੱਕ ਸਟਾਫ ਲਈ ਕੋਈ ਛੁੱਟੀ ਨਹੀਂ'
ਇਸ ਦੌਰਾਨ ਨੌਜਵਾਨ ਨੇ ਰੋਂਦੇ ਹੋਏ ਕਿਹਾ ਕਿ ਉਹ ਚੋਰ ਨਹੀਂ ਹੈ, ਉਸ ਨੂੰ ਬਚਾਅ ਲਵੋ। ਇਹ ਲੋਕ ਉਸ ਨੂੰ ਮਾਰ ਦੇਣਗੇ। ਉਹ ਇੱਥੇ ਆਪਣੀ ਪ੍ਰੇਮਿਕਾ ਦੇ ਕਹਿਣ ’ਤੇ ਉਸ ਨੂੰ ਮਿਲਣ ਆਇਆ ਸੀ। ਉਹ ਪਹਿਲਾਂ ਵੀ ਚਾਰ-ਪੰਜ ਵਾਰ ਮਿਲ ਚੁੱਕੇ ਹਨ। ਉਸ ਕੋਲ ਸਾਰੇ ਸਬੂਤ ਹਨ। ਇਸ ਦੌਰਾਨ ਕਿਸੇ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ, ਜੋ ਕਿ ਨੌਜਵਾਨ ਨੂੰ ਥਾਣੇ ਲੈ ਆਈ। ਮੋਤੀ ਨਗਰ ਪੁਲਸ ਥਾਣੇ ਦੇ ਇੰਚਾਰਜ ਐੱਸ. ਐੱਚ. ਓ. ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ’ਚ ਲੈਣ ਦੀ ਇਜਾਜ਼ਤ ਨਹੀਂ ਹੈ। ਜੇਕਰ ਇਹੋ ਜਿਹੀ ਕੋਈ ਗੱਲ ਸੀ ਤਾਂ ਪੁਲਸ ਦੇ ਧਿਆਨ ’ਚ ਲਿਆਉਣਾ ਚਾਹੀਦਾ ਹੈ। ਨੌਜਵਾਨ ਜਿਸ ਦਾ ਨਾਂ ਦੀਪਕ ਹੈ, ਜੋ ਕਿ ਦਿੱਲੀ (ਫਰੀਦਾਬਾਦ) ਤੋਂ ਇੱਥੇ ਆਇਆ ਸੀ, ਸ਼ੁਰੂਆਤੀ ਜਾਂਚ ’ਚ ਮਾਮਲਾ ਪਿਆਰ ਦਾ ਲੱਗਦਾ ਹੈ। ਦੀਪਕ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab: ਵਿਦਿਆਰਥੀਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਭਿਆਨਕ ਹਾਦਸਾ
NEXT STORY