ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) - ਹੁੱਲਡ਼ਬਾਜ਼ੀ ਕਰਦੇ 8 ਵਿਅਕਤੀਆਂ ਨੂੰ ਥਾਣਾ ਸਿਟੀ-2 ਬਰਨਾਲਾ ਦੀ ਪੁਲਸ ਨੇ ਕਾਬੂ ਕਰਦੇ ਹੋਏ ਉਨ੍ਹਾਂ ਵਿਰੁੱੱਧ ਕੇਸ ਦਰਜ ਕੀਤਾ ਹੈ। ਹੌਲਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਰਾਤ ਕਰੀਬ ਸਵਾ 10 ਵਜੇ ਕੰਟਰੋਲ ਰੂਮ ਸੂਚਨਾ ਮਿਲੀ ਸੀ। ਪੁਲਸ ਪਾਰਟੀ ਨੇ ਮੌਕੇ ’ਤੇ ਪੁੱਜਕੇ ਹੁੱਲਡ਼ਬਾਜ਼ੀ ਕਰਦੇ ਹੋਏ ਹਰਵਿੰਦਰ ਸਿੰਘ ਪੁੱਤਰ ਰੇਸ਼ਮ ਸਿਘ ਵਾਸੀ ਬੁਲਾਡ਼ ਮਹਿਮਾ, ਨਵਪਿੰਦਰ ਸਿੰਘ ਪੁੱਤਰ ਜਗਸੀਰ ਸਿੰਘ, ਅਮ੍ਰਿਤਪਾਲ ਸਿੰਘ ਪੁੱਤਰ ਸੁਖਮਿੰਦਰ ਸਿੰਘ, ਰਣਜੀਤ ਸਿੰਘ ਪੁੱਤਰ ਜਗਤਾਰ ਸਿੰਘ, ਬਲਜਿੰਦਰ ਸਿੰਘ ਪੁੱਤਰ ਸੁਖਮਿੰਦਰ ਸਿੰਘ ਵਾਸੀ ਰੁਮਾਣਾਜੀਤ, ਹਰਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਗੰਗਾ, ਜਸਕਰਨ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਗੁੰਮਟੀ ਤੇ ਹਰਮੀਤ ਸਿੰਘ ਪੁੱਤਰ ਜਸਮੇਲ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਨੂੰ ਕਾਬੂ ਕੀਤਾ, ਜੋ ਕਿ ਸ੍ਰੀ ਮਨੀਕਰਨ ਸਾਹਿਬ ਤੋਂ ਆਪਣੇ ਪਿੰਡਾਂ ਵੱਲ ਬਠਿੰਡਾ ਸਾਈਡ ਜਾ ਰਹੇ ਸਨ ਅਤੇ ਰਸਤੇ ’ਚ ਰੁਕ ਕੇ ਹੁੱਲਡ਼ਬਾਜ਼ੀ ਕਰ ਰਹੇ ਸਨ। ਪੁਲਸ ਨੇ ਮੁਲਜ਼ਮਾਂ ਨੂੰ ਸਬ-ਡਵੀਜਨ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਐੱਸ. ਡੀ. ਐੱਮ. ਨੇ ਮੁਲਜ਼ਮਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।
ਹਵਾਲਾਤੀ ਤੋਂ ਮੋਬਾਇਲ ਬਰਾਮਦ
NEXT STORY