ਜਲੰਧਰ (ਵਰੁਣ)– ਸੁੰਦਰ ਨਗਰ ਵਿਚ ਦੁਕਾਨ ਦੇ ਬਾਹਰ ਖੜ੍ਹੇ ਟੈਂਪੂ ਵਿਚੋਂ ਰਾਜਮਾਂਹ ਦੀ ਬੋਰੀ ਚੋਰੀ ਕਰਕੇ ਭੱਜ ਰਹੇ 2 ਨੌਜਵਾਨਾਂ ਨੂੰ ਸਥਾਨਕ ਲੋਕਾਂ ਦੀ ਭੀੜ ਨੇ ਗ੍ਰਿਫ਼ਤਾਰ ਕਰ ਲਿਆ। ਵੇਖਦੇ ਹੀ ਵੇਖਦੇ ਭੀੜ ਨੌਜਵਾਨਾਂ ’ਤੇ ਟੁੱਟ ਪਈ। ਪਹਿਲਾਂ ਤਾਂ ਭੀੜ ਨੇ ਦੋਵਾਂ ਨੌਜਵਾਨਾਂ ਦੇ ਕੱਪੜੇ ਪਾੜ ਦਿੱਤੇ ਅਤੇ ਫਿਰ ਮੂੰਹ ’ਤੇ ਕਾਲਖ ਮਲ ਅਤੇ ਵਾਲ ਕੱਟ ਕੇ ਪੇਂਟ ਸਪਰੇਅ ਨਾਲ ਦੋਵਾਂ ਦੀ ਪਿੱਠ ’ਤੇ ਪੰਜਾਬੀ ਵਿਚ ਚੋਰ ਲਿਖ ਦਿੱਤਾ। ਮਾਮਲੇ ਦੀ ਸ਼ਿਕਾਇਤ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ।
ਇਹ ਵੀ ਪੜ੍ਹੋ: ਰੋਜ਼ੀ-ਰੋਟੀ ਲਈ ਮੁਹਤਾਜ ਬਣਿਆ ਇਸ ਸ਼ਹੀਦ ਦਾ ਪਰਿਵਾਰ, ਹਾਲਤ ਵੇਖ ਭਰ ਜਾਣਗੇ ਅੱਖਾਂ 'ਚ ਹੰਝੂ
ਜਾਣਕਾਰੀ ਅਨੁਸਾਰ ਸੁੰਦਰ ਨਗਰ ਵਿਚ ਇਕ ਟੈਂਪੂ ਵਾਲਾ ਜਨਰਲ ਸਟੋਰ ’ਚ ਰਾਸ਼ਨ ਦਾ ਸਾਮਾਨ ਦੇਣ ਆਇਆ ਸੀ। ਉਹ ਸਾਮਾਨ ਦੁਕਾਨ ਦੇ ਬਾਹਰ ਰੱਖ ਹੀ ਰਿਹਾ ਸੀ ਕਿ ਇਸੇ ਦੌਰਾਨ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਟੈਂਪੂ ਵਿਚੋਂ ਰਾਜਮਾਂਹ ਦੀ ਬੋਰੀ ਚੁੱਕ ਲਈ। ਜਿਉਂ ਹੀ ਉਹ ਬੋਰੀ ਮੋਟਰਸਾਈਕਲ ’ਤੇ ਰੱਖ ਕੇ ਭੱਜਣ ਲੱਗੇ ਤਾਂ ਟੈਂਪੂ ਵਾਲੇ ਨੇ ਵੇਖ ਕੇ ਰੌਲਾ ਪਾ ਦਿੱਤਾ। ਰੌਲਾ ਪੈਣ ’ਤੇ ਇਕੱਠੀ ਹੋਈ ਭੀੜ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਜੰਮ ਕੇ ਛਿੱਤਰ-ਪਰੇਡ ਕੀਤੀ। ਭੀੜ ਦਾ ਗੁੱਸਾ ਇਸ ਨਾਲ ਵੀ ਸ਼ਾਂਤ ਨਾ ਹੋਇਆ ਤਾਂ ਲੋਕਾਂ ਨੇ ਦੋਵਾਂ ਦੇ ਕੱਪੜੇ ਪਾੜ ਦਿੱਤੇ ਅਤੇ ਮੂੰਹ ’ਤੇ ਕਾਲਖ ਮਲ ਕੇ ਉਨ੍ਹਾਂ ਦੇ ਵਾਲ ਹੀ ਕੱਟ ਦਿੱਤੇ। ਦੋਵਾਂ ਨੌਜਵਾਨਾਂ ਦੀ ਪਿੱਠ ’ਤੇ ਚੋਰ ਲਿਖ ਕੇ ਉਨ੍ਹਾਂ ਦੀ ਵੀਡੀਓ ਵੀ ਵਾਇਰਲ ਕਰ ਦਿੱਤੀ ਗਈ। ਜਿਉਂ ਹੀ ਇਹ ਮਾਮਲਾ ਪੁਲਸ ਤੱਕ ਪੁੱਜਾ ਤਾਂ ਥਾਣਾ ਨੰਬਰ 8 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਥਾਣੇ ਲੈ ਗਈ।
ਇਹ ਵੀ ਪੜ੍ਹੋ: ਜਲੰਧਰ 'ਚ ਵਿਆਹ ਦੇ 4 ਦਿਨ ਪਹਿਲਾਂ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਵੇਖ ਮਾਪਿਆਂ ਦੇ ਉੱਡੇ ਹੋਸ਼
ਥਾਣਾ ਨੰਬਰ 8 ਦੇ ਇੰਚਾਰਜ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਨੇ ਉਨ੍ਹਾਂ ਨੂੰ ਸ਼ਿਕਾਇਤ ਨਹੀਂ ਦਿੱਤੀ। ਸ਼ਿਕਾਇਤ ਮਿਲਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਦੇਰ ਰਾਤ ਤੱਕ ਪੁਲਸ ਨੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਮਿਲਿਆ ਲਾਵਾਰਿਸ ਬੈਗ, ਪੁਲਸ ਨੂੰ ਪਈਆਂ ਭਾਜੜਾਂ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਵਿਆਹ ਕਰਵਾ ਕੇ ਮੁੰਡੇ ਨੂੰ ਵਿਦੇਸ਼ ਭੇਜਣ ਦੇ ਲਾਰੇ 'ਚ ਫਸਿਆ ਪਰਿਵਾਰ, ਉਹ ਹੋਇਆ ਜੋ ਸੋਚਿਆ ਨਾ ਸੀ
NEXT STORY