ਜਲੰਧਰ- ਮਾਲ ਅਤੇ ਜਲ ਸ੍ਰੋਤ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਵੱਲੋਂ ਵਿਖਾਏ ਮਨੁੱਖਤਾ ਦੇ ਰਸਤੇ ’ਤੇ ਪੂਰਾ ‘ਪੰਜਾਬ ਕੇਸਰੀ ਗਰੁੱਪ’ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਰਾਹੀਂ ਭਾਵੇਂ ਅੱਤਵਾਦ ਤੋਂ ਪੀੜਤ ਹੋਣ, ਭਾਵੇਂ ਕੁਦਰਤੀ ਆਫ਼ਤ ਆਈ ਹੋਵੇ, ਉਥੇ ਲੋਕਾਂ ਦੀ ਮਦਦ ’ਚ ਸ਼੍ਰੀ ਵਿਜੇ ਚੋਪੜਾ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ।
ਬ੍ਰਹਮ ਸ਼ੰਕਰ ਜ਼ਿੰਪਾ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ’ਚ ਡੀ. ਏ. ਵੀ. ਇੰਜੀਨੀਅਰਿੰਗ ਐਂਡ ਟੈਕਨਾਲੋਜੀ ਇੰਸਟੀਚਿਊਟ ਕਬੀਰ ਨਗਰ ਜਲੰਧਰ ’ਚ ਕਰਵਾਏ ਗਏ ਵਜ਼ੀਫ਼ਾ ਵੰਡ ਸਮਾਰੋਹ ਵਿਚ ਪਹੁੰਚੇ ਸਨ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ 1300 ਲੋੜਵੰਦ ਬੱਚਿਆਂ ਨੂੰ ਵਜ਼ੀਫ਼ਾ ਦਿੱਤਾ ਗਿਆ। ਹਰ ਬੱਚੇ ਨੂੰ 300 ਰੁਪਏ ਦਾ ਚੈੱਕ ਅਤੇ ਨਾਲ ਹੀ ਰੋਜ਼ਾਨਾ ਵਰਤੋਂ ਆਉਣ ਵਾਲੀ ਸਮੱਗਰੀ ਦਾ ਇਕ ਬੈਗ ਦਿੱਤਾ ਗਿਆ।
ਇਹ ਵੀ ਪੜ੍ਹੋ : ਪੁਲਸ ਤੇ ਨਿਹੰਗਾਂ ਵਿਚਾਲੇ ਹੋਏ ਵਿਵਾਦ ਦੀਆਂ ਖੁੱਲ੍ਹੀਆਂ ਨਵੀਆਂ ਪਰਤਾਂ, ਚਸ਼ਮਦੀਦਾਂ ਨੇ ਕੀਤੇ ਵੱਡੇ ਖ਼ੁਲਾਸੇ
ਸ਼੍ਰੀ ਚੋਪੜਾ ਦੀ ਪ੍ਰਧਾਨਗੀ ’ਚ ਹਰ ਸਾਲ ਨਿਕਲਣ ਵਾਲੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ’ਚ ਹਰ ਵਰਗ, ਧਰਮ ਦੇ ਲੋਕ ਇਕ ਮੰਚ ’ਤੇ ਇਕੱਠੇ ਹੋ ਕੇ ਸ਼ਾਮਲ ਹੁੰਦੇ ਹਨ। ਇਹੀ ਨਹੀਂ ਵਜ਼ੀਫ਼ਾ ਵੰਡ ਸਮਾਰੋਹ ਰਾਹੀਂ ਲੋੜਵੰਦ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਇਕ ਬੈਗ ਜਿਸ ’ਚ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਹਨ, ਦਿੱਤਾ ਜਾਣਾ ਬਹੁਤ ਸ਼ਲਾਘਾਯੋਗ ਯਤਨ ਹੈ।
ਇਹ ਵੀ ਪੜ੍ਹੋ : ਮੋਬਾਇਲ ਸੁਣਦਿਆਂ 20 ਸਾਲਾ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੰਡੀਗੜ੍ਹ ਦੀ ਇਸ ਕਾਲੋਨੀ 'ਚ ਘਰ ਖ਼ਾਲੀ ਕਰਨ ਲੱਗੇ ਲੋਕ, ਪੜ੍ਹੋ ਕੀ ਹੈ ਕਾਰਨ
NEXT STORY