ਮੋਹਾਲੀ- ਪੁਲਸ ਨੇ ਨਾਕੇ 'ਤੇ ਬੀ. ਟੈੱਕ. ਦੇ ਵਿਦਿਆਰਥੀ ਨੂੰ 9 ਗ੍ਰਾਮ ਹੈਰੋਇਨ ਸਮੇਤ ਫੜਿਆ ਹੈ। ਮੁਲਜ਼ਮ ਖਿਲਾਫ ਪੁਲਸ ਨੇ ਕੇਸ ਦਰਜ ਕਰਕੇ ਸ਼ਨੀਵਾਰ ਨੂੰ ਉਸ ਨੂੰ ਕੋਰਟ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ । ਮੁਲਜ਼ਮ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਮੰਡੀ ਨਿਵਾਸੀ ਸ਼ਸ਼ੀ ਠਾਕੁਰ ਦੇ ਰੂਪ ਵਿਚ ਹੋਈ ਹੈ ਅਤੇ ਜਿਸ ਤੋਂ ਮੁਲਜ਼ਮ ਹੈਰੋਇਨ ਖਰੀਦਦਾ ਸੀ, ਪੁਲਸ ਉਸਦੀ ਭਾਲ ਵਿਚ ਜੁੱਟ ਗਈ ਹੈ ।
ਇਸ ਤਰ੍ਹਾਂ ਦਬੋਚਿਆ ਮੁਲਜ਼ਮ ਨੂੰ
ਪੁਲਸ ਨੂੰ ਪਹਿਲਾਂ ਤੋਂ ਹੀ ਗੁਪਤ ਸੂਚਨਾ ਮਿਲ ਚੁੱਕੀ ਸੀ ਕਿ ਫਰੈਂਕੋ ਲਾਈਟ ਪੁਆਇੰਟ ਕੋਲ ਹੈਰੋਇਨ ਦੀ ਸਪਲਾਈ ਹੁੰਦੀ ਹੈ, ਜਿਸ ਕਾਰਨ ਪੁਲਸ ਟੀਮਾਂ ਨੇ ਮੁਲਜ਼ਮਾਂ ਨੂੰ ਫੜਨ ਲਈ ਫਰੈਂਕੋਂ ਲਾਈਟ ਪੁਆਇੰਟ ਤੇ ਐੱਮ. ਓ. ਆਈ. ਲਾਈਟ ਪੁਆਇੰਟ 'ਤੇ ਨਾਕਾ ਲਾ ਲਿਆ । ਉਸੇ ਦੌਰਾਨ ਹਿਮਾਚਲ ਪ੍ਰਦੇਸ਼ ਨੰਬਰ ਦੀ ਇਕ ਕਾਰ ਆਈ, ਜਿਸ ਨੂੰ ਤਲਾਸ਼ੀ ਲਈ ਰੋਕਿਆ ਗਿਆ, ਜਦੋਂ ਉਸ ਦੇ ਚਾਲਕ ਨੂੰ ਤਲਾਸ਼ੀ ਲਈ ਬਾਹਰ ਕੱਢਿਆ ਗਿਆ ਤਾਂ ਉਹ ਘਬਰਾ ਗਿਆ ਜਿਸ ਕਾਰਨ ਉਨ੍ਹਾਂ ਦਾ ਸ਼ੱਕ ਉਸ 'ਤੇ ਹੋਰ ਵਧ ਗਿਆ ਤੇ ਤਲਾਸ਼ੀ ਦੌਰਾਨ ਉਸ ਕੋਲੋਂ 9 ਗ੍ਰਾਮ ਹੈਰੋਇਨ ਬਰਾਮਦ ਹੋਈ ।
ਫਰੈਂਕੋ ਲਾਈਟ ਪੁਆਇੰਟ ਕੋਲ ਆਉਂਦਾ ਸੀ ਸਪਲਾਇਰ
ਪੁਲਸ ਵਲੋਂ ਪੁੱਛਗਿੱਛ ਵਿਚ ਮੁਲਜ਼ਮ ਸ਼ਸ਼ੀ ਨੇ ਕਬੂਲਿਆ ਕਿ ਉਹ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ, ਉਹ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ। ਫਰੈਂਕੋ ਲਾਈਟ ਪੁਆਇੰਟ ਕੋਲ ਬੰਟਾ ਨਾਂ ਦਾ ਵਿਅਕਤੀ ਉਸ ਨੂੰ ਹੈਰੋਇਨ ਦੇਣ ਆਉਂਦਾ ਸੀ, ਜਿਸ ਨੂੰ ਉਹ ਪੈਸੇ ਦੇ ਕੇ ਹੈਰੋਇਨ ਲੈ ਲੈਂਦਾ ਸੀ । ਬੰਟਾ ਦੀ ਭਾਲ ਵਿਚ ਪੁਲਸ ਜੁਟ ਗਈ ਹੈ। ਪੁਲਸ ਆਲੇ-ਦੁਆਲੇ ਦੇ ਏਰੀਏ ਵਿਚ ਮੁਲਜ਼ਮ ਬੰਟਾ ਬਾਰੇ ਪੁੱਛਗਿੱਛ ਕਰ ਰਹੀ ਹੈ । ਉਥੇ ਹੀ ਸ਼ਨੀਵਾਰ ਸ਼ਾਮ ਨੂੰ ਫੜੇ ਗਏ ਮੁਲਜ਼ਮ ਸ਼ਸ਼ੀ ਦੇ ਪਰਿਵਾਰ ਵਾਲੇ ਪੁਲਸ ਥਾਣੇ ਆਏ ਸਨ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਘਰੋਂ ਤਾਂ ਇਹ ਕਹਿ ਕੇ ਆਇਆ ਸੀ ਕਿ ਉਹ ਚੰਡੀਗੜ੍ਹ ਆਈ. ਟੀ. ਪਾਰਕ ਵਿਚ ਨੌਕਰੀ ਕਰਦਾ ਹੈ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਹ ਹੈਰੋਇਨ ਵਰਗੇ ਨਸ਼ੇ ਦਾ ਆਦੀ ਹੋ ਚੁੱਕਾ ਹੈ । ਉਸ ਨੇ ਹਾਲ ਹੀ ਵਿਚ ਬੀ. ਟੈੱਕ. ਦੀ ਪੜ੍ਹਾਈ ਪੂਰੀ ਕੀਤੀਸੀ।
ਸਮੱਗਲਰਾਂ ਨਾਲ ਮੁਕਾਬਲੇ 'ਚ 2.50 ਕਰੋੜ ਦੀ ਹੈਰੋਇਨ ਜ਼ਬਤ
NEXT STORY