ਮੋਹਾਲੀ (ਜੱਸੀ) : ਵਿਜੀਲੈਂਸ ਵੱਲੋਂ ਥਾਣਾ ਘੜੂੰਆਂ ’ਚ ਤਾਇਨਾਤ ਹੌਲਦਾਰ ਰਸ਼ਪਾਲ ਸਿੰਘ ਨੂੰ ਰਿਸ਼ਵਤ ਸਮੇਤ ਗ੍ਰਿਫ਼ਤਾਰ ਕਰਨ ਦੇ ਮਾਮਲੇ ’ਚ ਸ਼ਿਕਾਇਤਕਰਤਾ ਵੱਲੋਂ ਮੁੱਕਰਨ ਦੇ ਬਾਵਜੂਦ ਅਦਾਲਤ ਨੇ 5 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਫਿਰੋਜ਼ਪੁਰ ਸ਼ਹਿਰ 'ਚ ਅੰਨ੍ਹੇਵਾਹ ਫਾਇਰਿੰਗ! ਦੋ ਨੌਜਵਾਨਾਂ ਦਾ ਕਤਲ, ਪੁਲਸ ਨੇ ਪੂਰਾ ਜ਼ਿਲ੍ਹਾ ਕਰ'ਤਾ ਸੀਲ
ਸ਼ਿਕਾਇਤਕਰਤਾ ਜਰਨੈਲ ਸਿੰਘ ਗਵਾਹੀ ਤੋਂ ਮੁੱਕਰ ਗਿਆ ਸੀ ਪਰ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਅਜੀਤ ਅੱਤਰੀ ਦੀ ਅਦਾਲਤ ਨੇ ਹੌਲਦਾਰ ਖ਼ਿਲਾਫ਼ ਸਬੂਤ ਹੋਣ ਕਾਰਨ ਸਜ਼ਾ ਸੁਣਾ ਦਿੱਤੀ। ਇਸ ਮਾਮਲੇ ’ਚ ਸ਼ੈਡੋ ਗਵਾਹ ਧਰਮਿੰਦਰ ਦੀ ਅਦਾਲਤ ’ਚ ਗਵਾਹੀ ਹੋਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਵਿਜੀਲੈਂਸ ਵੱਲੋਂ ਇਸ ਮਾਮਲੇ ਦੀ ਪੈਰਵੀ ਮਨਜੀਤ ਸਿੰਘ ਜ਼ਿਲ੍ਹਾ ਅਟਾਰਨੀ ਵਿਜੀਲੈਂਸ ਵੱਲੋਂ ਕੀਤੀ ਗਈ ਸੀ। ਇਸ ਮਾਮਲੇ ’ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਉਸ ਸਮੇਂ ਦੇ ਥਾਣਾ ਘੜੂੰਆਂ ਦੇ ਮੁਖੀ ਸਾਹਿਬ ਸਿੰਘ ਨੂੰ ਸਿੱਧੇ ਸਬੂਤ ਨਾ ਹੋਣ ਕਾਰਨ ਬੇਗੁਨਾਹ ਕਰਾਰ ਦੇ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੈਕਟਰ-71 ਮੋਹਾਲੀ ਵਾਸੀ ਜਰਨੈਲ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਸੜਕਾਂ ਬਣਾਉਣ ਦੀ ਠੇਕੇਦਾਰੀ ਕਰਦਾ ਹੈ ਅਤੇ ਉਸ ਦੇ ਟਿੱਪਰ ਚੱਲਦੇ ਹਨ। ਰਾਤ ਸਮੇਂ ਰੇਤ ਵਾਲੇ ਟਿੱਪਰ ਮਾਛੀਵਾੜਾ ਸਾਹਿਬ ਤੋਂ ਮੋਹਾਲੀ ਵੱਲ ਆ ਰਹੇ ਸਨ ਤਾਂ ਘੜੂੰਆਂ ਪੁਲਸ ਨੇ ਉਸ ਦੇ ਟਿੱਪਰਾਂ ਨੂੰ ਰੋਕ ਕੇ ਥਾਣੇ ’ਚ ਬੰਦ ਕਰ ਦਿੱਤਾ।
5000 ਰੁਪਏ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਤੇ ਪਟਵਾਰੀ ਰੰਗੇ ਹੱਥੀਂ ਗ੍ਰਿਫ਼ਤਾਰ
ਇਸ ਸਬੰਧੀ ਥਾਣੇ ’ਚ ਤਾਇਨਾਤ ਹੌਲਦਾਰ ਰਸ਼ਪਾਲ ਸਿੰਘ ਨੇ ਟਿੱਪਰ ਛੱਡਣ ਬਦਲੇ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਦੇਰ ਰਾਤ ਹੌਲਦਾਰ ਰਸ਼ਪਾਲ ਸਿੰਘ ਨੇ 7 ਹਜ਼ਾਰ ਰੁਪਏ ਲੈ ਕੇ ਟਿੱਪਰ ਤਾਂ ਛੱਡ ਦਿੱਤੇ ਪਰ ਬਾਕੀ ਦੇ 3 ਹਜ਼ਾਰ ਬਾਅਦ ’ਚ ਦੇਣ ਲਈ ਕਿਹਾ। ਸ਼ਿਕਾਇਤਕਰਤਾ ਨੇ 3 ਹਜ਼ਾਰ ਰੁਪਏ ਨਾ ਦੇਣ ਦਾ ਮਨ ਬਣਾ ਕੇ ਵਿਜੀਲੈਂਸ ਨੂੰ ਸ਼ਿਕਾਇਤ ਦੇ ਦਿੱਤੀ। ਵਿਜੀਲੈਂਸ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਘੜੂੰਆਂ ਤੋਂ 3 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਹੌਲਦਾਰ ਰਸ਼ਪਾਲ ਸਿੰਘ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਕ ਪ੍ਰੋਗਰਾਮ ਦੇ ਬਾਹਰ ਡਿਊਟੀ ’ਤੇ ਤਾਇਨਾਤ ਸੀ। ਇਸ ਮਾਮਲੇ ’ਚ ਐੱਸ. ਐੱਚ. ਓ. ਸਾਹਿਬ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿੰਡ ਖੋਖੜ 'ਚ ਦੋ ਏਕੜ ਫ਼ਸਲ ਤੇ ਸਾਢੇ ਚਾਰ ਏਕੜ ਨਾੜ ਸੜ ਕੇ ਹੋਇਆ ਸਵਾਹ
NEXT STORY