ਨਕੋਦਰ (ਪਾਲੀ) : ਥਾਣਾ ਸਦਰ ਦੇ ਅਧੀਨ ਆਉਦੇਂ ਪਿੰਡ ਗੁੜੇ ਵਿਖੇ ਭਰਾ ਵਲੋਂ ਆਪਣੇ ਛੋਟੇ ਭਰਾ 'ਤੇ ਕਿਰਪਾਨ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ।ਪਰਵਾਰਿਕ ਮੈਂਬਰਾਂ ਨੇ ਖੂਨ ਨਾਲ ਲਥ-ਪਥ ਗੰਭੀਰ ਜ਼ਖਮੀ ਅਮਰਿੰਦਰ ਸਿੰਘ (27) ਨੂੰ ਪਹਿਲਾਂ ਸਿਵਲ ਹਸਪਤਾਲ ਦਾਖਲ ਕਰਵਾਇਆ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਵਾਰਦਾਤ ਦੀ ਸੂਚਨਾਂ ਮਿਲਦੇ ਹੀ ਸਦਰ ਥਾਣਾ ਮੁਖੀ ਵਿਨੋਦ ਕੁਮਾਰ, ਚੌਕੀ ਇੰਚਾਰਜ ਸ਼ੰਕਰ ਗੁਰਨਾਮ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੂੰ ਦਿੱਤੇ ਬਿਆਨਾਂ 'ਚ ਅਮਰਿੰਦਰ ਸਿੰਘ (27) ਪੁੱਤਰ ਗੁਰਿੰਦਰ ਸਿੰਘ ਵਾਸੀ ਪਿੰਡ ਗੁੜੇ (ਨਕੋਦਰ) ਨੇ ਦੱਸਿਆ ਕਿ ਪਿੰਡ ਸ਼ੰਕਰ ਵਿਚ ਮੇਰੀ ਐਲੂਮੀਨੀਅਮ ਦੀ ਦੁਕਾਨ ਹੈ।
ਇਹ ਵੀ ਪੜ੍ਹੋ : ਪੱਟੀ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਪਤੀ ਨੇ ਧੜ ਤੋਂ ਵੱਖ ਕੀਤਾ ਪਤਨੀ ਦਾ ਸਿਰ
ਉਕਤ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਮੈਂ ਅਤੇ ਮੇਰਾ ਭਰਾ ਹਰਜਿੰਦਰ ਸਿੰਘ ਇਕੱਠੇ ਹੀ ਐਲੂਮੀਨੀਅਮ ਦੀ ਦੁਕਾਨ ਕਰਦੇ ਸੀ ਅਤੇ ਕਰੀਬ 3 ਮਹੀਨੇ ਤੋਂ ਅਸੀਂ ਵੱਖ-ਵੱਖ ਦੁਕਾਨਾਂ ਕਰਨ ਲੱਗ ਪਏ ਸੀ। ਬੀਤੀ 11 ਅਕਤੂਬਰ ਵਕਤ ਕਰੀਬ 7 ਵਜੇ ਉਹ ਆਪਣੇ ਘਰ ਵਿਚ ਸੀ ਤਾਂ ਮੇਰੇ ਭਰਾ ਹਰਜਿੰਦਰ ਸਿੰਘ ਨੇ ਮੈਨੂੰ ਧੱਕਾ ਮਾਰਿਆ ਅਤੇ ਮੈਂ ਦਰਵਾਜ਼ੇ ਵਿਚ ਲੱਗਾ ਅਤੇ ਫਿਰ ਮੇਰਾ ਮੋਟਰਸਾਇਕਲ ਦੀ ਭੰਨਤੌੜ ਕਰਨ ਲੱਗ ਪਿਆ।ਜਿਸ ਨੂੰ ਮੈਂ ਅਜਿਹਾ ਕਰਨ ਤੋਂ ਰੋਕਿਆ ਤਾਂ ਜਿਸ ਨੇ ਕਿਰਪਾਨ ਕੱਢ ਕੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਲਗਾਤਾਰ ਦੋ ਵਾਰ ਮੇਰੇ ਢਿੱਡ 'ਤੇ ਕੀਤੇ ਅਤੇ ਦੋ ਵਾਰ ਮੇਰੀ ਧੋਣ ਦੇ ਖੱਬੇ ਪਾਸੇ ਅਤੇ ਇਕ ਮੇਰੇ ਸੱਜੇ ਡੋਲੇ 'ਤੇ ਲੱਗੇ।
ਇਹ ਵੀ ਪੜ੍ਹੋ : ਪੰਜਾਬ ਭਾਜਪਾ ਪ੍ਰਧਾਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਨਵਾਂ ਮੋੜ, ਕਾਂਗਰਸ 'ਤੇ ਲੱਗੇ ਦੋਸ਼
ਉਕਤ ਨੇ ਦੱਸਿਆ ਕਿ ਮੇਰੇ ਰੌਲਾ ਪਾਉਣ 'ਤੇ ਮੇਰੀ ਪਤਨੀ ਪਵਨਦੀਪ ਕੌਰ ਅਤੇ ਮੇਰੇ ਗੁਆਂਢੀ ਮੌਕੇ 'ਤੇ ਆ ਗਏ, ਜਿਨ੍ਹਾਂ ਨੇ ਮੈਨੂੰ ਉਕਤ ਤੋਂ ਛੁਡਾਇਆ ਅਤੇ ਮੇਰਾ ਭਰਾ ਹਰਜਿੰਦਰ ਸਿੰਘ ਮੌਕੇ ਤੋਂ ਆਪਣੇ ਹਥਿਆਰ ਸਮੇਤ ਭੱਜ ਗਿਆ। ਇਸ ਦੌਰਾਨ ਮੈਨੂੰ ਗੰਭੀਰ ਜ਼ਖਮੀ ਹਾਲਤ 'ਚ ਜਸਵਿੰਦਰ ਸਿੰਘ ਸਿਵਲ ਹਸਪਤਾਲ ਸ਼ੰਕਰ ਲੈ ਗਏ ਜਿੱਥੇ ਮੇਰੀ ਹਾਲਤ ਜ਼ਿਆਦਾ ਸੀਰੀਅਸ ਹੋਣ ਕਰਕੇ ਰੈਫਰ ਜਲੰਧਰ ਕਰ ਦਿੱਤਾ। ਉਕਤ ਨੇ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਮੈਂ ਆਪਣੇ ਭਰਾ ਤੋ ਵੱਖ ਰਹਿਣ ਅਤੇ ਵੱਖਰੀ ਦੁਕਾਨ ਕਰ ਲਈ ਸੀ, ਜਿਸ ਕਾਰਨ ਉਹ ਮੇਰੇ ਨਾਲ ਰੰਜਿਸ਼ ਰੱਖਦਾ ਹੈ। ਇਸੇ ਰੰਜਿਸ਼ ਕਰਕੇ ਮੇਰੇ 'ਤੇ ਜਾਨਲੇਵਾ ਹਮਲਾ ਕਰਕੇ ਮੇਰੇ ਸੱਟਾਂ ਮਾਰ ਕੇ ਜ਼ਖਮੀ ਕੀਤਾ।
ਇਹ ਵੀ ਪੜ੍ਹੋ : ਖੁਸ਼ੀ-ਖੁਸ਼ੀ ਚੱਲ ਰਹੇ ਸ਼ਗਨਾ 'ਚ ਪੈ ਗਿਆ ਭੜਥੂ, ਕੁੜਮਾਈ ਤੋਂ ਪਹਿਲਾਂ ਲਹੂ-ਲੁਹਾਨ ਹੋਇਆ ਮੁੰਡਾ
ਕੀ ਕਹਿਣਾ ਪੁਲਸ ਦਾ
ਸਦਰ ਥਾਣਾ ਮੁਖੀ ਵਿਨੋਦ ਕੁਮਾਰ ਅਤੇ ਚੌਕੀ ਇੰਚਾਰਜ ਸ਼ੰਕਰ ਗੁਰਨਾਮ ਸਿੰਘ ਨੇ ਦੱਸਿਆ ਕਿ ਜ਼ਖਮੀ ਅਮਰਿੰਦਰ ਸਿੰਘ ਵਾਸੀ ਪਿੰਡ ਗੁੜੇ ਦੇ ਬਿਆਨਾਂ 'ਤੇ ਹਰਜਿੰਦਰ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਪਿੰਡ ਗੁੜੇ ਖ਼ਿਲਾਫ਼ ਧਾਰਾ 307,324,427 ਆਈ.ਪੀ.ਸੀ. ਤਹਿਤ ਥਾਣਾ ਸਦਰ ਨਕੋਦਰ ਵਿਖੇ ਮਾਮਲਾ ਦਰਜ ਕੀਤਾ ਹੈ। ਵਾਰਦਾਤ ਉਪਰੰਤ ਮੁਲਜ਼ਮ ਘਰੋਂ ਫਰਾਰ ਹੋ ਗਿਆ, ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸ਼ਰਮਸਾਰ! ਚੋਰੀ ਦੇ ਸ਼ੱਕ 'ਚ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਮੂੰਹ 'ਚ ਪਾਇਆ ਪਿਸ਼ਾਬ
NEXT STORY