ਮੋਗਾ (ਵਿਪਨ) : ਮੋਗਾ ਵਿਚ ਮੰਗਲਵਾਰ ਸਵੇਰੇ ਬੇਕਾਬੂ ਹੋਈ ਇਕ ਤੇਜ਼ ਰਫ਼ਤਾਰ ਕਾਰ ਇਕ ਔਰਤ ਸਮੇਤ ਦੋ ਸਾਈਕਲ ਸਵਾਰਾਂ ਨੂੰ ਦਰੜਦੀ ਹੋਈ ਪਲਟ ਗਈ। ਇਸ ਹਾਦਸੇ ਵਿਚ ਦੋ ਵਿਅਕਤੀ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਇਕ ਵਿਅਕਤੀ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਟੇਰਿਆਂ ਨੂੰ ਧੂੜ ਚਟਾਉਣ ਵਾਲੀ ਜਲੰਧਰ ਦੀ ਧੀ ਨੂੰ ਐੱਨ. ਆਰ. ਆਈ. ਨੇ ਕਮਿਸ਼ਨਰ ਹੱਥ ਭੇਜਿਆ ਤੋਹਫਾ
ਪੈਟਰੋਲ ਪੰਪ ਕੋਲ ਵਾਪਰਿਆ ਇਹ ਦਿਲ ਕੰਬਾਊ ਹਾਦਸਾ ਉਥੇ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਿਆ। ਵੀਡੀਓ ਵਿਚ ਸਾਫ਼ ਨਜ਼ਰ ਆ ਰਹੀ ਹੈ ਕਿ ਕਿਵੇਂ ਪਿੱਛੋਂ ਤੇਜ਼ੀ ਨਾਲ ਆ ਰਹੀ ਸਫੈਦ ਰੰਗ ਦੀ ਕਾਰ ਸੰਤੁਲਨ ਗਵਾ ਕੇ ਸੜਕ ਦੇ ਕਿਨਾਰੇ ਜਾ ਰਹੀ ਇਕ ਔਰਤ 'ਤੇ ਸਾਈਕਲ ਸਵਾਰਾ ਨਾਲ ਜਾ ਟਕਰਾਉਂਦੀ ਹੈ, ਇਸ ਹਾਦਸੇ ਵਿਚ ਔਰਤ ਅਤੇ ਸਾਈਕਲ ਸਵਾਰ ਹਵਾ 'ਚ ਉੱਛਦੇ ਹੋਏ ਕਈ ਫੁੱਟ ਦੂਰ ਜਾ ਡਿੱਗਦੇ ਹਨ ਅਤੇ ਕਾਰ ਪਲਟੀ ਖਾ ਕੇ ਡਿੱਗ ਜਾਂਦੀ ਹੈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬਾਦਲਾਂ ਨੂੰ ਨਸੀਹਤ
ਉਧਰ ਕਾਰ ਚਾਲਕ ਦਾ ਕਹਿਣਾ ਹੈ ਕਿ ਉਹ ਆਪਣੇ ਚਾਚਾ ਨੂੰ ਮਿਲਣ ਦਿੱਲੀ ਹਾਰਟ ਹਸਪਤਾਲ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਕੁਝ ਤਾਂ ਕਾਰ ਦੀ ਸਪੀਡ ਤੇਜ਼ ਸੀ ਅਤੇ ਕੁਝ ਸੜਕ ਦੀ ਹਾਲਤ ਖਰਾਬ ਹੋਣ ਕਾਰਣ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਲੋਕਾਂ ਨਾਲ ਜਾ ਟਕਰਾਈ। ਪੁਲਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਲੋਂ ਦੋ ਹੋਰ ਖ਼ਾਲਿਸਤਾਨੀ ਗ੍ਰਿਫ਼ਤਾਰ, ਅਸਲਾ ਬਰਾਮਦ
ਖੇਤੀ ਆਰਡੀਨੈਸਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਹਾਈਵੇਅ ਜਾਮ
NEXT STORY