ਖਮਾਣੋਂ,(ਜਟਾਣਾ): ਪਿੰਡ ਧਨੌਲਾ ਵਿਖੇ ਬੀਤੇ ਦਿਨ ਇਕ ਸੇਵਾ ਮੁਕਤ ਫੌਜੀ ਨੇ ਆਪਣੇ ਹੀ ਸਕੇ ਭਰਾ ਦਾ ਲਾਇਸੈਂਸੀ ਰਿਵਾਲਵਰ ਨਾਲ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਥਾਣਾ ਖਮਾਣੋਂ ਦੇ ਮੁੱਖ ਅਫ਼ਸਰ ਰਾਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਉਸ ਵਿਅਕਤੀ ਕੋਲੋਂ ਪੁੱਛ ਗਿੱਛ ਕਰਨ ਲਈ ਦੋ ਦਿਨਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਕਤ ਵਿਅਕਤੀ ਹਰਜੀਵ ਸਿੰਘ ਨੇ ਪੁਲਸ ਨੂੰ ਕਤਲ ਕਰਨ ਵੇਲੇ ਵਰਤਿਆ 32 ਬੋਰ ਦਾ ਰਿਵਾਲਵਰ ਵੀ ਬਰਾਮਦ ਕਰਵਾਇਆ। ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਹਰਜੀਵ ਸਿੰਘ ਪਾਸੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਤੇ ਅਦਾਲਤ ਨੇ ਉਸ ਨੂੰ ਨਾਭਾ ਜੇਲ ਭੇਜ ਦਿੱਤਾ ਹੈ।
ਕੈਪਟਨ ਨੇ ਸਿੱਧੂ ਵਲੋਂ ਪਾਕਿ ਦੌਰੇ ਦੀ ਮਨਜ਼ੂਰੀ ਮੰਗੇ ਜਾਣ ਦੀ ਚਿੱਠੀ ਮੁੱਖ ਸਕੱਤਰ ਨੂੰ ਭੇਜੀ
NEXT STORY