ਦਸੂਹਾ (ਝਾਵਰ, ਨਾਗਲਾ) : ਦਸੂਹਾ ਨਜ਼ਦੀਕ ਪਿੰਡ ਮੀਰਪੁਰ ਵਿਖੇ ਇੱਟਾਂ ਦੇ ਭੱਠੇ 'ਤੇ ਕੰਮ ਕਰਦੇ ਇਕ ਪਰਿਵਾਰ ਦੀਆਂ ਖੁਸ਼ੀਆਂ ਅੱਜ ਉਸ ਸਮੇਂ ਮਾਤਮ 'ਚ ਬਦਲ ਗਈਆਂ, ਜਦੋਂ ਭੈਣ ਦੇ ਵਿਆਹ ਵਾਲੇ ਦਿਨ ਉਸ ਦੇ ਭਰਾ ਦੀ ਹਾਦਸੇ ਦੌਰਾਨ ਮੌਤ ਹੋ ਗਈ। ਇਸ ਸਬੰਧੀ ਜਦੋਂ ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਸਾਰਿਆਂ ਦੇ ਹੋਸ਼ ਉਡ ਗਏ ਅਤੇ ਘਰ ਵਿੱਚ ਚੀਕ-ਚਿਹਾੜਾ ਪੈ ਗਿਆ, ਜਦੋਂ ਕਿ ਲੜਕੀ ਦੀ ਬਾਰਾਤ ਵੀ ਘਰ ਪਹੁੰਚ ਗਈ ਸੀ। ਬਿਊਟੀ ਪਾਰਲਰ 'ਤੇ ਛੱਡ ਕੇ ਲੜਕੀ ਦਾ ਭਰਾ ਦੀਪਕ ਅਤੇ ਉਸ ਦੀ ਭਰਜਾਈ ਸੁਮਨ ਇਸ ਹਾਦਸੇ ਦਾ ਸ਼ਿਕਾਰ ਹੋ ਗਏ।
ਇਹ ਵੀ ਪੜ੍ਹੋ : ਮਨਜਿੰਦਰ ਸਿਰਸਾ, ਹਰਮੀਤ ਕਾਲਕਾ ਤੇ ਜਗਦੀਪ ਕਾਹਲੋਂ ਖ਼ਿਲਾਫ਼ ਅਦਾਲਤ ਵੱਲੋਂ ਸੰਮਨ ਜਾਰੀ, ਜਾਣੋ ਪੂਰਾ ਮਾਮਲਾ
ਲੜਕੀ ਦੇ ਭਰਾ ਦੀਪਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਸੁਮਨ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਰੈਫਰ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਖੇਤਾਂ 'ਚੋਂ ਤੇਜ਼ ਰਫਤਾਰ ਟਰੈਕਟਰ ਸੜਕ 'ਤੇ ਆਇਆ, ਜਿਸ ਕਾਰਨ ਇਹ ਹਾਦਸਾ ਹੋਇਆ। ਟਰੈਕਟਰ ਤੇ ਚਾਲਕ ਦੀ ਭਾਲ ਜਾਰੀ ਹੈ।ਕੇਸ ਦਰਜ ਕਰ ਲਿਆ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਟਰਾਂਸਪੋਰਟਰਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਰਾਹਤ ਦੇਣ ਲਈ ਲਿਆ ਅਹਿਮ ਫ਼ੈਸਲਾ
NEXT STORY