ਤਰਨਤਾਰਨ (ਰਮਨ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਭੈਣਾਂ ਨੂੰ ਛੇੜਨ ਤੋਂ ਰੋਕਣ ਦੀ ਰੰਜਿਸ਼ ਦੇ ਚਲਦਿਆਂ ਭਰਾ ਦਾ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁਰਸੇਵਕ ਸਿੰਘ ਪੁੱਤਰ ਜਸਵਿੰਦਰ ਸਿੰਘ ਨਿਵਾਸੀ ਪੰਡੋਰੀ ਗੋਲਾ ਜਦੋਂ ਆਪਣੇ ਘਰ ’ਚ ਮੌਜੂਦ ਸੀ ਤਾਂ ਪਿੰਡ ਦੇ ਹੀ ਦੋ ਨੌਜਵਾਨਾਂ ਅਤੇ ਇਕ ਮੁਰਾਦਪੁਰਾ ਦੇ ਨਿਵਾਸੀ ਜੋ ਹਥਿਆਰਾਂ ਨਾਲ ਲੈਸ ਸਨ, ਵੱਲੋਂ ਘਰ ਦੇ ਬਾਹਰ ਆ ਕੇ ਲਲਕਾਰਾ ਮਾਰਿਆ ਜਿਸ ਤੋਂ ਬਾਅਦ ਗੁਰਸੇਵਕ ਸਿੰਘ ਘਰ ਦੇ ਬਾਹਰ ਪੁੱਜਾ ਹੀ ਸੀ ਕਿ ਉਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਗੋਲੀ ਲੱਗਣ ਨਾਲ ਗੁਰਸੇਵਕ ਸਿੰਘ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- ਇਨਸਾਨੀਅਤ ਇਕ ਵਾਰ ਫ਼ਿਰ ਹੋਈ ਸ਼ਰਮਸਾਰ : ਬੇਰਹਿਮ ਧੀ ਨੇ ਥਾਪੀਆਂ ਮਾਰ-ਮਾਰ ਕਰ'ਤਾ ਬਜ਼ੁਰਗ ਮਾਂ ਦਾ ਕਤਲ
ਮ੍ਰਿਤਕ ਗੁਰਸੇਵਕ ਸਿੰਘ ਦੇ ਭਰਾ ਗੁਰਜੀਤ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਗੁਆਂਢ ਰਹਿੰਦੇ ਦੋ ਸਕੇ ਭਰਾਵਾਂ ਰੋਹਿਤ ਅਤੇ ਸਮੋ ਪੁੱਤਰ ਬੋਬੀ ਵੱਲੋਂ ਉਸ ਦੀਆਂ ਭੈਣਾਂ ਨੂੰ ਛੇੜਨ ਦਾ ਪਤਾ ਲੱਗਾ ਸੀ, ਜਿਸ ਦੌਰਾਨ ਮੋਹਤਬਰਾਂ ਨੇ ਲਿਖਤੀ ਰੂਪ ਵਿੱਚ ਉਕਤ ਦੋਵਾਂ ਭਰਾਵਾਂ ਪਾਸੋਂ ਮੁਆਫੀਨਾਮਾ ਕਰਵਾ ਦਿੱਤਾ ਸੀ। ਇਸ ਪਿੱਛੋਂ ਗੁਆਂਢ 'ਚ ਰਹਿੰਦੇ ਰੋਹਿਤ ਅਤੇ ਸੁਮੋ ਨਾਲ ਵੱਡੇ ਭਰਾ ਗੁਰਸੇਵਕ ਸਿੰਘ ਦਾ ਮਾਮੂਲੀ ਤਕਰਾਰ ਹੋਇਆ ਸੀ, ਜੋ ਬਾਅਦ ’ਚ ਠੰਡਾ ਪੈ ਗਿਆ। ਇਸ ਤੋਂ ਬਾਅਦ ਰੋਹਿਤ, ਸੁਮੋ ਅਤੇ ਇਕ ਹੋਰ ਵਿਅਕਤੀ ਵੱਲੋਂ ਘਰ ਦੇ ਬਾਹਰ ਆ ਕੇ ਗੋਲੀਆਂ ਨਾਲ ਗੁਰਸੇਵਕ ਦਾ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਚੋਰੀ ਦੇ ਡਰੋਂ ਨਹੀਂ ਰੱਖਿਆ ਬੀਮਾਰ ਮਾਂ ਲਈ ਕੇਅਰਟੇਕਰ, ਪਰ ਚੋਰਾਂ ਨੇ ਸਿਰਫ਼ 4 ਮਿੰਟਾਂ 'ਚ ਕਰ'ਤਾ ਘਰ ਸਾਫ਼
ਗੁਰਸੇਵਕ ਦੇ ਪਿਤਾ ਪੰਜਾਬ ਪੁਲਸ ਵਿੱਚ ਤਾਇਨਾਤ ਸਨ। ਗੁਰਸੇਵਕ ਸਿੰਘ ਆਪਣੇ ਪਿੱਛੇ ਪੰਜ ਸਾਲਾ ਬੇਟੀ ਤੇ ਪਤਨੀ ਕਿਰਨਦੀਪ ਕੌਰ, ਭਰਾ ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਦੋ ਭੈਣਾਂ ਨੂੰ ਛੱਡ ਗਿਆ ਹੈ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਉਕਤ ਤਿੰਨ ਮੁਲਜ਼ਮਾਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਕਾਲੀ-ਭਾਜਪਾ ਗੱਠਜੋੜ ਦੀ ਫਤਿਹਜੰਗ ਬਾਜਵਾ ਨੇ ਭਰੀ ਹਾਮੀ, ਕਿਹਾ ਲੋਕਲ ਹੋਣਾ ਚਾਹੀਦਾ ਗੁਰਦਾਸਪੁਰ ਤੋਂ ਉਮੀਦਵਾਰ
NEXT STORY