ਅੰਮ੍ਰਿਤਸਰ : ਬੀਤੇ ਦਿਨੀਂ ਚੌਂਕੀ ਪੋਸਟ ਬੁਰਜ 'ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਜਵਾਨਾਂ ਨੇ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਦੇ ਹੋਏ ਦੋ ਪੈਕੇਟ ਹੈਰੋਇਨ ਵਜ਼ਨ ਦੇ ਕਿੱਲੋ ਬਰਾਮਦ ਕਰ ਲਈ। ਫੜੀ ਗਈ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਧੁੰਦ ਦੇ ਮੌਸਮ ਦਾ ਲਾਭ ਲੈਂਦੇ ਹੋਏ ਕੰਡੇਦਾਰ ਤਾਰ ਦੇ ਪਾਰ ਤੋਂ ਪਾਕਿਸਤਾਨੀ ਸਮੱਗਲਰ ਭਾਰਤ ਵਾਲੇ ਪਾਸੇ ਹੈਰੋਇਨ ਦੀ ਖੇਪ ਭੇਜਣ ਦੀ ਤਾਕ ਵਿਚ ਸਨ। ਇਸ ਦੌਰਾਨ ਜਦੋਂ ਸ਼ੱਕ ਦੇ ਆਧਾਰ 'ਤੇ ਜਵਾਨਾਂ ਨੇ ਬਾਰਡਰ ਏਰੀਆ ਦੀ ਤਲਾਸ਼ੀ ਲਈ ਤਾਂ ਜਵਾਨਾਂ ਨੂੰ 2 ਪੈਕੇਟ ਹੈਰੋਇਨ ਬਰਾਮਦ ਹੋਈ।
ਮਾਨਸਾ ਦੇ ਮਾਤਾ ਸੁੰਦਰੀ ਗਰਲਜ ਕਾਲਜ ਵਿਚ ਕਰਵਾਇਆ ਗਿਆ ਪੁਸਤਕ ਮੇਲੇ ਦਾ ਆਯੋਜਨ
NEXT STORY