ਗੁਰਦਾਸਪੁਰ (ਹਰਮਨ, ਵਿਨੋਦ)-ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਚੌਂਤਾ ਬੀ. ਓ. ਪੀ. ਦੇ ਨੇੜੇ ਅੱਤਵਾਦੀਆਂ ਵੱਲੋਂ ਕੀਤੇ ਗਏ ਧਮਾਕੇ ’ਚ ਸਰਹੱਦੀ ਸੁਰੱਖਿਆ ਬਲ (ਬੀ. ਐੱਸ. ਐੱਫ.) ਦਾ ਇਕ ਜਵਾਨ ਜ਼ਖਮੀ ਹੋ ਗਿਆ, ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਸਿੱਖਿਆ ਨੂੰ ਲੈ ਕੇ ਵਚਨਬੱਧ, ਸੂਬੇ ਦੇ 12000 ਸਰਕਾਰੀ ਸਕੂਲਾਂ ਲਈ ਚੁੱਕਿਆ ਵੱਡਾ ਕਦਮ
ਬੀ. ਐੱਸ. ਐੱਫ. ਦੇ ਸੂਤਰਾਂ ਅਨੁਸਾਰ ਇਹ ਘਟਨਾ 8-9 ਅਪ੍ਰੈਲ ਦੀ ਅੱਧੀ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਬੀ. ਐੱਸ. ਐੱਫ. ਦੇ ਸੁਰੱਖਿਆ ਬਲਾਂ ਵੱਲੋਂ ਕੰਡਿਆਲੀ ਤਾਰ ਦੇ ਅਗਲੇ ਇਲਾਕੇ ’ਚ ਰਾਤ ਨੂੰ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਭਾਰਤੀ ਖੇਤਰ ਦੇ ਅੰਦਰ ਕੁਝ ਸ਼ੱਕੀ ਚੀਜ਼ਾਂ ਦਿਖਾਈ ਦਿੱਤੀਆਂ। ਇਸ ਦੌਰਾਨ ਜਵਾਨਾਂ ਨੇ ਵਾੜ ਦੇ ਨੇੜੇ ਇਕ ਸ਼ੱਕੀ ਵਿਸਫੋਟਕ ਯੰਤਰ (ਐਕਸਪਲੋਸਿਵ ਡਿਵਾਈਸ) ਪਾਇਆ ਜੋ ਸੁਰੱਖਿਆ ਬਲਾਂ ਅਤੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਇਸ਼ਾਰਾ ਕਰ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗ ਗਈ ਵੱਡੀ ਪਾਬੰਦੀ, 3 ਮਹੀਨੇ ਲਾਗੂ ਰਹਿਣਗੇ ਹੁਕਮ
ਇਸ ਦੇ ਚੱਲਦਿਆਂ ਅੱਗੇ ਦੀ ਪੜਤਾਲ ’ਚ ਖੇਤਾਂ ’ਚ ਲੁਕੇ ਤਾਰਾਂ ਦਾ ਜਾਲ ਵੀ ਮਿਲਿਆ, ਜਿਸ ਨਾਲ ਕਈ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਹੋਣ ਦੀ ਪੁਸ਼ਟੀ ਹੋਈ। ਜਦੋਂ ਇਲਾਕੇ ਦੀ ਘੇਰਾਬੰਦੀ ਕੀਤੀ ਜਾ ਰਹੀ ਸੀ ਅਤੇ ਇਸ ਬਾਰੇ ਜਾਂਚ ਚੱਲ ਰਹੀ ਸੀ, ਉਦੋਂ ਹੀ ਇਕ ਆਈਈਡੀ ਫਟ ਗਿਆ। ਇਸ ਧਮਾਕੇ ’ਚ ਬੀ. ਐੱਸ. ਐੱਫ. ਦੇ ਕਾਂਸਟੇਬਲ ਸੋਹਣ ਸਿੰਘ ਦੇ ਪੈਰ ’ਚ ਗੰਭੀਰ ਸੱਟਾਂ ਲੱਗੀਆਂ। ਇਕ ਜਵਾਨ ਦੇ ਜ਼ਖ਼ਮੀ ਹੋਣ ਦੇ ਬਾਵਜੂਦ, ਸੈਨਿਕਾਂ ਨੇ ਆਪਣਾ ਆਪ੍ਰੇਸ਼ਨ ਜਾਰੀ ਰੱਖਿਆ ਅਤੇ ਸਫਲਤਾਪੂਰਵਕ ਇਲਾਕੇ ਨੂੰ ਸੁਰੱਖਿਅਤ ਕਰ ਲਿਆ। ਇਸ ਕਾਰਵਾਈ ਨਾਲ ਸੁਰੱਖਿਆ ਕਰਮੀਆਂ ਅਤੇ ਕਿਸਾਨਾਂ ਲਈ ਇਕ ਵੱਡਾ ਸੰਭਾਵੀ ਹਾਦਸਾ ਟਲ ਗਿਆ। ਉਪਰੰਤ ਬੀ. ਐੱਸ. ਐੱਫ. ਦਾ ਬੰਬ ਨਿਰੋਧਕ ਦਸਤਾ ਘਟਨਾ ਸਥਾਨ ’ਤੇ ਪਹੁੰਚਿਆ। ਦਸਤੇ ਨੇ ਇਲਾਕੇ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਅਤੇ ਉਸ ਨੂੰ ਸੁਰੱਖਿਅਤ ਕਰਨ ਤੋਂ ਬਾਅਦ ਆਈਈਡੀ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਥਾਣੇ ਨੇੜੇ ਲਗਾਤਾਰ ਤਿੰਨ Blast
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਅੱਜ ਬੰਦ ਰਹਿਣਗੀਆਂ ਇਹ ਦੁਕਾਨਾਂ! ਲੱਗੀ ਪੂਰੀ ਤਰ੍ਹਾਂ ਪਾਬੰਦੀ
NEXT STORY